ਸੰਗਰੂਰ (ਜਗਸੀਰ ਲੌਂਗੋਵਾਲ): ਦਸਵੇਂ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦਿਹਾੜੇ ਤੇ ਸਥਾਨਿਕ ਗੁਰਦੁਆਰਾ ਸਾਹਿਬ ਗੁਰੂ ਨਾਨਕ ਪੁਰਾ ਵਿਖੇ ਵਿਸ਼ਾਲ ਗੁਰਮਤਿ ਸਮਾਗਮ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਪ੍ਰਿੰਸ, ਗੁਰਵਿੰਦਰ ਸਿੰਘ ਸਰਨਾ, ਪਰਮਿੰਦਰ ਸਿੰਘ ਸੋਬਤੀ, ਗੁਰਜੰਟ ਸਿੰਘ ਦੀ ਦੇਖ ਰੇਖ ਹੇਠ ਹੋਇਆ। ਸ਼੍ਰੀ ਆਖੰਡ ਪਾਠ ਅਤੇ ਸ਼੍ਰੀ ਸਹਿਜ ਪਾਠਾਂ ਦੇ ਭੋਗ ਭਾਈ ਸੁੰਦਰ ਸਿੰਘ ਹੈੱਡ ਗ੍ਰੰਥੀ ਦੀ ਨਿਗਰਾਨੀ ਵਿੱਚ ਪਾਏ ਗਏ ਉਪਰੰਤ ਇਸਤਰੀ ਸਤਿਸੰਗ ਸਭਾ ਵੱਲੋਂ ਸਵਰਨ ਕੌਰ, ਗੁਰਲੀਨ ਕੌਰ ਪਰਵਿੰਦਰ ਕੌਰ, ਤੇਜਿੰਦਰ ਕੌਰ ਗੁੱਡੀ, ਰੇਖਾ ਕਾਲੜਾ, ਕਿਰਨ ਦੂਆ, ਗੁਰਬੀਰ ਕੌਰ ਬੇਬੀ ਦੇ ਜਥਿਆਂ ਨੇ ਅਤੇ ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਕੀਰਤਨੀਏ ਗੁਰਿੰਦਰ ਸਿੰਘ ਗੁਜਰਾਲ, ਸੁਰਿੰਦਰ ਪਾਲ ਸਿੰਘ ਸਿਦਕੀ, ਚਰਨਜੀਤ ਪਾਲ ਸਿੰਘ, ਗੁਰਿੰਦਰ ਵੀਰ ਸਿੰਘ , ਗੁਰਕੰਵਲ ਸਿੰਘ ਨੇ ਰਸਭਿੰਨਾ ਕੀਰਤਨ ਕੀਤਾ।ਇਸ ਮੌਕੇ ਤੇ ਹੋਏ ਦਿਨ ਅਤੇ ਰਾਤ ਦੇ ਵਿਸ਼ਾਲ ਗੁਰਮਤਿ ਸਮਾਗਮਾਂ ਵਿੱਚ ਗੁਰਮੀਤ ਸਿੰਘ ਸਾਹਨੀ ਜਨਰਲ ਸਕੱਤਰ ਦੇ ਸਟੇਜ ਸੰਚਾਲਨ ਅਧੀਨ ਕੀਰਤਨ ਦਰਬਾਰ ਦੀ ਆਰੰਭਤਾ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਮਨਵੀਰ ਸਿੰਘ ਕੋਹਾੜਕਾ ਨੇ ਕੀਤੀ ਉਪਰੰਤ ਭਾਈ ਕਮਲਜੀਤ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ, ਭਾਈ ਬਲਜੀਤ ਸਿੰਘ ਰਬਾਬੀ ਦਿੱਲੀ ਅਤੇ ਸੰਤ ਸੁਰਿੰਦਰ ਸਿੰਘ ਮਿੱਠਾ ਟਿਵਾਣਾ ਵਾਲਿਆਂ ਦੇ ਜਥੇ ਨੇ ਰਸਭਿੰਨਾ ਕੀਰਤਨ ਕੀਤਾ। ਰਾਤਰੀ ਦੇ ਸਮਾਗਮ ਵਿੱਚ ਉਪਰੋਕਤ ਜਥਿਆਂ ਤੋਂ ਇਲਾਵਾ ਪ੍ਰੋ ਜਗਰੂਪ ਸਿੰਘ ਖਾਲਸਾ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਰਾਗਮਈ ਕੀਰਤਨ ਕੀਤਾ ਅਤੇ ਭਾਈ ਪੇ੍ਮਜੀਤ ਸਿੰਘ ਹੀਰਾ ਸੰਗਰੂਰ ਵਾਲਿਆਂ ਨੇ ਤੁਮ ਹੋ ਸਭ ਰਾਜਨ ਕੇ ਰਾਜਾ ਆਦਿ ਸ਼ਬਦਾਂ ਰਾਹੀਂ ਬੀਰ ਰਸ ਮਾਹੌਲ ਸਿਰਜ ਦਿੱਤਾ।ਜਦੋਂ ਕਿ ਭਾਈ ਮਨਦੀਪ ਸਿੰਘ ਮੁਰੀਦ ਨੇ ਗੁਰੂ ਸਾਹਿਬ ਜੀ ਦੀ ਸ਼ਖ਼ਸੀਅਤ ਅਤੇ ਜੀਵਨ ਇਤਿਹਾਸ ਬਾਰੇ ਕਥਾ ਵਿਚਾਰ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਭੈ-ਭਉ ਅਤੇ ਅਦਬ ਸਤਿਕਾਰ ਦੀ ਪੇ੍ਰਨਾ ਕੀਤੀ। ਇਸ ਮੌਕੇ ਇਕਬਾਲਜੀਤ ਸਿੰਘ ਪੂਨੀਆ, ਕੌਂਸਲਰ ਸਿਮਰਤ ਕੌਰ ਰਾਣਾ, ਵਿਜੈ ਲੰਕੇਸ਼ ,ਮਨੀ ਕਥੂਰੀਆ ਦੇ ਨਾਲ ਮਨਜੀਤ ਸਿੰਘ ਲੱਖੋਵਾਲ, ਪੂਰਨ ਚੰਦ ਅਰੋੜਾ, ਭੁਪਿੰਦਰ ਸਿੰਘ ਗਰੇਵਾਲ , ਬਾਬਾ ਪਿਆਰਾ ਸਿੰਘ, ਡਾ ਭੁਪਿੰਦਰ ਸਿੰਘ, ਲਖਵੀਰ ਸਿੰਘ ਲੱਖਾ, ਸਰਬਜੀਤ ਸਿੰਘ ਰੇਖੀ, ਜਤਿੰਦਰ ਸਿੰਘ ਰੇਖੀ, ਗੁਰਸਿਮਰਨ ਸਿੰਘ ਗੁਜਰਾਲ, ਅਵਨੀਤ ਸਿੰਘ, ਹਰਵਿੰਦਰ ਸਿੰਘ ਪੱਪੂ , ਅਜੀਤ ਸਿੰਘ ਜਸਮੀਤ ਸਿੰਘ ਸਾਹਨੀ ਯੂ ਐਸ ਏ ਸਮੇਤ ਇਸਤਰੀ ਸਤਿਸੰਗ ਸਭਾਵਾਂ ਦੇ ਨੁਮਾਇੰਦਿਆਂ ਨੇ ਵਿਸ਼ੇਸ਼ ਹਾਜ਼ਰੀ ਭਰੀ ਅਤੇ ਰਾਜਵਿੰਦਰ ਸਿੰਘ ਲੱਕੀ, ਹਰਦੀਪ ਸਿੰਘ ਸਾਹਨੀ, ਗੁਰਪ੍ਰੀਤ ਸਿੰਘ ਰੋਬਿਨ, ਬਲਜਿੰਦਰ ਸਿੰਘ, ਜਸਵਿੰਦਰ ਸਿੰਘ ਸਾਹਨੀ, ਹਰਿੰਦਰ ਪਾਲ ਸਿੰਘ ਕੋਹਲੀ, ਮਨਵਿੰਦਰ ਸਿੰਘ ਸੋਬਤੀ, ਹਰਿੰਦਰ ਵੀਰ ਸਿੰਘ, ਜਸਵਿੰਦਰ ਸਿੰਘ ਸੋਬਤੀ, ਗਗਨਦੀਪ ਸਿੰਘ ਨੇ ਵੱਖ ਵੱਖ ਪ੍ਰਬੰਧਾਂ ਦੀ ਨਿਗਰਾਨੀ ਕੀਤੀ। ਹਰੀਸ਼ ਅਰੋੜਾ ਦੀ ਅਗਵਾਈ ਵਿੱਚ ਨਗਨ ਬਾਬਾ ਸਾਹਿਬ ਦਾਸ ਸੇਵਾ ਦੱਲ, ਭਾਈ ਘਨ੍ਹਈਆ ਜੀ ਸੇਵਾ ਦੱਲ, ਸੀ੍ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਸ਼ਹੀਦ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ, ਇਸਤਰੀ ਸਤਿਸੰਗ ਸਭਾ ਸਮੇਤ ਪਰਮਿੰਦਰ ਸਿੰਘ, ਸਾਹਿਬਜੋਤ ਸਿੰਘ, ਕੁਲਬੀਰ ਸਿੰਘ, ਮਨਕੀਰਤ ਸਿੰਘ, ਸਰਗੁਨ ਦੀਪ ਸਿੰਘ, ਗੁਰਜੋਤ ਸਿੰਘ, ਮਨਦੀਪ ਸਿੰਘ ਬੋਨੀ, ਏਕਜੋਤ ਸਿੰਘ, ਦਮਨਜੀਤ ਸਿੰਘ ਸਰਨਾ, ਜਗਜੀਤ ਸਿੰਘ , ਜਸਵਿੰਦਰ ਸਿੰਘ ਟੁਰਨਾ, ਜਗਜੀਤ ਸਿੰਘ, ਬਲਵੰਤ ਸਿੰਘ ਆਦਿ ਨੇ ਵੱਖ ਵੱਖ ਪ੍ਰਬੰਧਾਂ ਵਿੱਚ ਵਿਸ਼ੇਸ਼ ਸਹਿਯੋਗ ਦਿੱਤਾ।ਜਥਿਆਂ ਅਤੇ ਸ਼ਖ਼ਸੀਅਤਾਂ ਨੂੰ ਗੁਰਦੁਆਰਾ ਸਾਹਿਬ ਵੱਲੋਂ ਜਸਵਿੰਦਰ ਸਿੰਘ ਪਿ੍ੰਸ, ਗੁਰਵਿੰਦਰ ਸਿੰਘ ਸਰਨਾ, ਪਰਮਿੰਦਰ ਸਿੰਘ ਸੋਬਤੀ, ਗੁਰਜੰਟ ਸਿੰਘ, ਨਰਿੰਦਰ ਪਾਲ ਸਿੰਘ ਸਾਹਨੀ, ਗੁਰਿੰਦਰ ਸਿੰਘ ਗੁਜਰਾਲ, ਦਲਵੀਰ ਸਿੰਘ ਬਾਬਾ, ਸੁਰਿੰਦਰ ਪਾਲ ਸਿੰਘ ਸਿਦਕੀ, ਹਰਪ੍ਰੀਤ ਸਿੰਘ ਪ੍ਰੀਤ, ਹਰਿੰਦਰ ਵੀਰ ਸਿੰਘ, ਮੋਹਨ ਸਿੰਘ, ਜਸਵਿੰਦਰ ਸਿੰਘ ਸਾਹਨੀ, ਜਗਜੋਤ ਸਿੰਘ ਮੁੰਬਈ, ਹਰਜੀਤ ਸਿੰਘ, ਚਰਨਜੀਤ ਪਾਲ ਸਿੰਘ, ਮੋਹਨ ਸਿੰਘ, ਮਨਪ੍ਰੀਤ ਸਿੰਘ ਗੋਲਡੀ, ਮਨਦੀਪ ਸਿੰਘ ਸ਼ੈਲੀ, ਮਾਤਾ ਸਵਰਨ ਕੌਰ ਆਦਿ ਨੇ ਸਿਰੋਪਾਓ ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਰਾਜਵੀਰ ਸਿੰਘ, ਰਣਜੀਤ ਕੌਰ ਫਤਿਹਗੜ੍ਹ ਛੰਨਾ ਦੀ ਅਗਵਾਈ ਵਿੱਚ ਪੰਜਾਬ ਐਜੂਕੇਟ ਪ੍ਰੋਜੈਕਟ ਅਤੇ ਪਿੰਗਲਵਾੜਾ ਸਾਹਿਤ ਦਾ ਸਟਾਲ ਲਗਾਇਆ ਗਿਆ।ਵੱਖ ਸੰਸਥਾਵਾਂ ਵੱਲੋਂ ਜਤਿੰਦਰ ਪਾਲ ਸਿੰਘ ਹੈਪੀ, ਮੋਹਨ ਸਿੰਘ, ਹਰਬੰਸ ਸਿੰਘ ਕੁਮਾਰ, ਡਾ ਭੁਪਿੰਦਰ ਸਿੰਘ, ਲਖਵੀਰ ਸਿੰਘ ਲੱਖਾ, ਜਤਿੰਦਰ ਸਿੰਘ ਰੇਖੀ, ਨਰਿੰਦਰ ਸਿੰਘ ਬੱਬੂ,, ਬਾਬਾ ਪਿਆਰਾ ਸਿੰਘ, ਪਰਮਿੰਦਰ ਸਿੰਘ ਪ੍ਧਾਨ ਗੁਰਦੁਆਰਾ ਸੰਗਤਸਰ, ਅਮਰਜੀਤ ਸਿੰਘ ਖਹਿਰਾ ਅਤੇ ਇਸਤਰੀ ਸਤਿਸੰਗ ਸਭਾਵਾਂ ਦੇ ਮੈਂਬਰਾਂ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ। ਜਸਵਿੰਦਰ ਸਿੰਘ ਪਿ੍ੰਸ ਨੇ ਸੰਗਤਾਂ ਅਤੇ ਸੰਸਥਾਵਾਂ ਵੱਲੋਂ ਮਿਲੇ ਅਥਾਹ ਸਹਿਯੋਗ ਲਈ ਧੰਨਵਾਦ ਕੀਤਾ ।ਸਾਰੇ ਸਮਾਗਮ ਦੌਰਾਨ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।