ਸੰਗਰੂਰ (ਜਗਸੀਰ ਲੌਂਗੋਵਾਲ):ਅੱਜ ਸਥਾਨਕ ਅਫਸਰ ਕਲੋਨੀ ਪਾਰਕ ਵਿਖੇ ਪਾਰਕ ਦੀ ਚੌਥੀ ਵਰ੍ਹੇ ਗੰਢ ਤੇ ਨਵੇਂ ਸਾਲ ਦੀ ਖੁਸ਼ੀ ਵਿੱਚ ਪਰਿਵਾਰਕ ਮਿਲਣੀ ਸਮਾਗਮ ਕੀਤਾ ਗਿਆ।ਇਸ ਦੇ ਮੁੱਖ ਮਹਿਮਾਨ ਡਾਕਟਰ ਓਮਪ੍ਰਕਾਸ਼ ਖੰਗਵਾਲ ਸਨ। ਪਾਰਕ ਵੈਲਫੇਅਰ ਕਮੇਟੀ ਦੇ ਪ੍ਰਧਾਨ ਮਾਸਟਰ ਪਰਮ ਵੇਦ ਨੇ ਇਸ ਵਿੱਚ ਸ਼ਾਮਲ ਸਾਰਿਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਦਾ ਉਦੇਸ਼ ਭਾਈਚਾਰਕ ਸਾਂਝ ਨੂੰ ਪੱਕੀ ਕਰਨਾ , ਆਪਸੀ ਪ੍ਰੇਮ ਪਿਆਰ ਮਿਲਵਰਤਨ ,ਸਹਿਯੋਗ ਤੇ ਪਾਰਕ ਪ੍ਰਤੀ ਲਗਾਓ ਵਧਾਉਣਾ ਹੈ।ਇਸ ਵਿੱਚ 100 ਦੇ ਲਗਭਗ ਪਰਿਵਾਰਾਂ ਨੇ ਭਾਗ ਲਿਆ । ਜਗਦੇਵ ਕੰਮੋਮਾਜਰਾ ਨੇ ਜਾਦੂ ਸ਼ੋਅ ਪੇਸ਼ ਕੀਤਾ।ਆਪਣੀ ਪੇਸ਼ਕਾਰੀ ਰਾਹੀਂ ਸਾਰਿਆਂ ਦਾ ਖ਼ੂਬ ਮਨੋਰੰਜਨ ਕੀਤਾ।ਉਨ੍ਹਾਂ ਨੇ ਕਿਹਾ ਕਿ ਜਾਦੂ ਇੱਕ ਕਲਾ ਹੈ,ਹੱਥ ਦੀ ਸਫਾਈ ਹੈ,ਚਮਤਕਾਰ ਨਹੀਂ ਹੈ। ਮੁੱਖ ਮਹਿਮਾਨ ਡਾਕਟਰ ਓਮਪ੍ਰਕਾਸ਼ ਖੰਗਵਾਲ ਨੇ ਪਰਿਵਾਰਕ ਮਿਲਣੀ ਤੇ ਪ੍ਰਬੰਧਕਾਂ ਦੀ ਸ਼ਲਾਘਾ ਕਰਦਿਆਂ ਇਸ ਨੂੰ ਆਪਸੀ ਮਿਲਵਰਤਣ ਲਈ ਲਾਭਦਾਇਕ ਦੱਸਦਿਆਂ ਕਿਹਾ ਕਿ ਅਜਿਹੇ ਸਾਂਝ ਦੇ ਪ੍ਰੋਗਰਾਮ ਹੁੰਦੇ ਰਹਿਣੇ ਚਾਹੀਦੇ ਹਨ।ਇਸ ਪਰਿਵਾਰਕ ਮਿਲਣੀ ਵਿੱਚ ਐਡਵੋਕੇਟ ਕੁਲਦੀਪ ਜੈਨ, ਐਡਵੋਕੇਟ ਹਰਿੰਦਰ ਸਿੰਗਲਾ,ਜੰਗ ਸਿੰਘ ,ਇਨਸਪੈਕਟਰ ਵਰਿੰਦਰ ਸ਼ਰਮਾ , ਇੰਸਪੈਕਟਰ ਗੁਰਮੇਲ ਸਿੰਘ, ਲੈਕਚਰਾਰ ਜਸਵਿੰਦਰ ਸਿੰਘ ,ਰਜਿੰਦਰ ਛਾਬੜਾ ਮੈਨੇਜਰ, ਸੋਮਨਾਥ , ਪ੍ਰੇਮ ਖੁਰਾਣਾ, ਰਮੇਸ਼ ਕੁਮਾਰ,ਭੁਪਿੰਦਰ ਜੈਨ, ਅਤੁੱਲ ਜੈਨ,ਵਰਿੰਦਰ ਬਾਂਸਲ,ਸੁਭਾਸ਼ ਬਾਂਸਲ ਐਸ ਡੀ ਓ (ਸੇਵਾ ਨਿਵਿਰਤ) , ਰਾਜਸਥਾਨੀ ਪ੍ਰੇਮ ਪ੍ਰੀਹਾਰ ,ਮਹਾਂਵੀਰ, ਅਨਾਮੀ ਦੇ ਪਰਿਵਾਰਾਂ ਤੋਂ ਇਲਾਵਾ , ਰਾਜੇਸ਼ ਕੁਮਾਰ,ਵਿਸ਼ਾਲ ਗਰਗ,ਅੱਪੂ,ਨਰੇਸ਼ ਕੁਮਾਰ ਸੈਕਟਰੀ ,ਇੰਦਰਜੀਤ ਸਿੰਘ ਰਾਓ, ਰਣਦੀਪ ਰਾਓ, ਪ੍ਰੋਫੈਸਰ ਸੁਖਜੀਤ ਸਿੰਘ ਧਾਲੀਵਾਲ, ਗੁਰਜੀਤ ਸਿੰਘ ਜੀਤੀ, ਦਰਸ਼ਨ ਰੀਡਰ ,ਸੰਦੀਪ ਸੈਣੀ, ਦਰਸ਼ਨ ਸਿੰਘ ਤਹਿਸੀਲਦਾਰ, ਵਿਸ਼ਾਲ ਮਨੋਚਾ, ਗੁਰਮੇਲ ਸਿੰਘ ਸਿੱਧੂ, ,ਸਾਹਿਲ ਵੋਹਰਾ, ਡਾਕਟਰ ਹਰਦੀਪ ਸਿੰਘ, ਭੁਪਿੰਦਰ ਸਿੰਘ ਜੇ ਈ,ਹੀਰਾ ਸਿੰਘ ਜੇ ਈ, ਨਰਿੰਦਰ ਕੁਮਾਰ,ਅਮਰੀਕ ਸਿੰਘ ਖੋਖਰ ਆਦਿ ਦੇ ਪਰਿਵਾਰਾਂ ਨੇ ਸ਼ਮੂਲੀਅਤ ਕਰਕੇ ਆਪਣੇ ਤੇ ਆਪਣੇ ਪਰਿਵਾਰ ਵਾਰੇ ਜਾਣਕਾਰੀ ਦਿੱਤੀ।ਇਸ ਮੋਕੇ ਇਸ ਸਾਲ ਵਿਆਹ ਬੰਧਨ ਵਿੱਚ ਵੱਝੇ ਬੱਚੇ ਨਿਖਿਲ ਮਦਾਨ ਤੇ ਅਕਾਂਕਸ਼ਾ ਮਦਾਨ ਨੂੰ ਸਨਮਾਨਿਤ ਕਰਦਿਆਂ ਉਨਾਂ ਦੇ ਅਤੀ ਖੁਸ਼, ਖੁਸ਼ਹਾਲ , ਪਿਆਰ ਮਈ ਜੀਵਨ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਕੌਮੀ ਰੋਲਰ ਹਾਕੀ ਸਕੇਟਿੰਗ ਕੋਇੰਬਟੂਰ (ਤਾਮਿਲਨਾਡੂ) ਵਿੱਚ ਸੋਨ ਤਮਗਾ ਜੇਤੂ ਜਪਨਜੋਤ ਰਾਓ ਤੇ ਆਈ ਆਈ ਟੀ ਰੋਪੜ ਵਿਖੇ ਬੀ ਟੈਕ ਇਲੈਕਟਰੀਕਲ, ਇਲੈਕਟ੍ਰਾਨਿਕ ਵਿੱਚ ਦਾਖ਼ਲਾ ਮਿਲ਼ਣ ਦੀ ਖੁਸ਼ੀ ਵਿੱਚ ਵਿਸ਼ਾਲ ਮਨੋਚਾ ਦੇ ਸਪੁੱਤਰ ਵੀਰਾਜ਼ ਮਨੋਚਾ ਨੂੰ ਸਨਮਾਨਿਤ ਕੀਤਾ ਗਿਆ ਤੇ ਇਨ੍ਹਾਂ ਦੇ ਵਧੀਆ ਭਵਿੱਖ ਦੀ ਕਾਮਨਾ ਕੀਤੀ ਗਈ।ਇਸ ਸਮਾਗਮ ਨੂੰ ਸਫਲਤਾ ਪੂਰਨ ਸੰਪੰਨ ਕਰਨ ਵਿੱਚ ਪਰਿਵਾਰਕ ਮਿਲਣੀ ਦੇ ਪ੍ਰਬੰਧਕਾਂ ਐਡਵੋਕੇਟ ਕੁਲਦੀਪ ਜੈਨ,ਰਣਦੀਪ ਸਿੰਘ ਰਾਓ, ਬੀਟੂ ਝੱਜ, ਭੁਪਿੰਦਰ ਸਿੰਘ ਜੇ ਈ, ਵਿਸ਼ਾਲ ਗਰਗ,ਕਰਿਸ਼ਨ ਸਿੰਘ,ਸੁਨੀਤਾ ਰਾਣੀ, ਬਲਜਿੰਦਰ ਕੌਰ, ਕੁਲਵਿੰਦਰ ਕੌਰ
ਦਾ ਵਿਸ਼ੇਸ਼ ਯੋਗਦਾਨ ਰਿਹਾ। ਸਹਿਯੋਗ ਦੇਣ ਲਈ ਸਭ ਦਾ ਧੰਨਵਾਦ ਕੀਤਾ ਗਿਆ।ਅਫਸਰ ਕਲੋਨੀ ਦੇ ਸਾਬਕਾ ਸਰਪੰਚ ਤੇ ਮੌਜੂਦਾ ਐਮ ਸੀ ਸੁਰਿੰਦਰ ਸਿੰਘ ਭਿੰਡਰ ਨੇ ਮਿਲਣੀ ਵਿੱਚ ਸਾਮਲ ਸਾਰਿਆਂ ਦਾ ਧੰਨਵਾਦ ਕਰਦਿਆਂ ਪਾਰਕ ਦੇ ਵਿਕਾਸ ਵਿੱਚ ਹਰ ਤਰ੍ਹਾਂ ਦਾ ਸਹਿਯੋਗ ਕਰਨ ਦਾ ਵਿਸਵਾਸ਼ ਦਵਾਇਆ। ਕਲੋਨੀ ਨੂੰ ਸਾਫ਼ ਸੁਥਰਾ ਰੱਖਣ ਦੀ ਅਪੀਲ ਕੀਤੀ। ਇਸ ਮੌਕੇ ਉਨ੍ਹਾਂ ਵਲੋਂ ਆਰਥਿਕ ਸਹਾਇਤਾ ਵੀ ਦਿੱਤੀ ਗਈ।ਪਾਰਕ ਪ੍ਰਬੰਧਕ ਕਮੇਟੀ ਦੇ ਵਿੱਤ ਸਕੱਤਰ ਲੈਕਚਰਾਰ ਕਰਿਸ਼ਨ ਸਿੰਘ ਨੇ ਪਾਰਕ ਦੇ ਵਿਕਾਸ ਲਈ ਆਰਥਿਕ ਸਹਿਯੋਗ ਕਰਨ ਵਾਲੇ ਤੇ ਮਿਲਣੀ ਵਿੱਚ ਸ਼ਾਮਲ ਸਾਰੇ ਪਰਿਵਾਰਾਂ ਦਾ ਧੰਨਵਾਦ ਕੀਤਾ।