ਇਨਸਾਨ ਦੀ ਜਿੰਦਗੀ ਇਕ ਅਜਿਹਾ ਸੀਰੀਅਲ ਹੈ ।ਜਿਸ ਵਿਚ ਰੋਜ਼ਾਨਾ ਨਵਾ ਐਪੀਸੋਡ ਜੁੜਦਾ ਹੈ।ਇਸ ਐਪੀਸੋਡ ਚ ਕਦੇ ਖੁਸ਼ੀ ਕਦੇ ਗ਼ਮ,ਕਦੇ ਸੁੱਖ ਕਦੇ ਦੁੱਖ ,ਕਦੇ ਹਾਸਾ ਕਦੇ ਰੋਣਾ।ਇਸ ਦੇ ਬਾਵਜੂਦ ਜਿੰਦਗੀ ਦਾ ਸੀਰੀਅਲ ਰੁਕਦਾ ਨਹੀਂ,ਬਲਕੇ ਨਿਰੰਤਰ ਚਲਦਾ ਰਹਿੰਦਾ ਹੈ। ਇਸ ਸੀਰੀਅਲ ਦਾ ਅੰਤ ਇਨਸਾਨ ਦੇ ਸਾਹ ਮੁੱਕਣ ਤੇ ਹੀ ਹੁੰਦਾ ਹੈ।ਸੀਰੀਅਲ ਦਾ ਆਨੰਦ ਮਾਣਨ ਵਾਸਤੇ ਜਰੂਰੀ ਹੈ।ਤੁਸੀਂ ਹਰ ਐਪੀਸੋਡ ਨੂੰ ਜਿੰਦਗੀ ਦਾ ਹਿੱਸਾ ਮੰਨ ਕੇ ਹੰਢਾਓ । ਇਹ ਤੁਹਾਡੇ ਤੇ ਨਿਰਭਰ ਹੈ ਕੇ ਤੁਸੀਂ ਸੀਰੀਅਲ ਦੇ ਐਪੀਸੋਡ ਨੂੰ ਕਿੰਝ ਮਾਣਨਾ ਹੈ।ਜੇਕਰ ਤੁਸੀਂ ਜਿੰਦਗੀ ਨੂੰ ਮਾਣਨਾ ਹੈ ਤਾਂ ਜਿੰਦਗੀ ਦੇ ਹਰ ਸੀਰੀਅਲ ਦੇ ਐਪੀਸੋਡ ਚ ਮਿਲੀ ਨਿੱਕੀ ਤੋ ਨਿੱਕੀ ਖੁਸ਼ੀ ਨੂੰ ਪੂਰੀ ਖੁਸ਼ੀ ਚ ਮਾਣੋ।ਜੇਕਰ ਤੁਸੀਂ ਨਿੱਕੀ ਤੋ ਨਿੱਕੀ ਖੁਸ਼ੀ ਦਾ ਪੂਰਾ ਲੁਤਫ਼ ਲਵੋਗੇ ਤਾ ਉਹ ਤੁਹਾਨੂੰ ਵੱਡੀ ਖੁਸ਼ੀ ਜਿੰਨੀ ਖੁਸ਼ੀ ਦੇਵੇਗੀ।ਇਹ ਤੁਹਾਡੇ ਉੱਤੇ ਨਿਰਭਰ ਹੈ ਕੇ ਤੁਸੀਂ ਜਿੰਦਗੀ ਚ ਮਿਲੀ ਕਿਸੇ ਨਿੱਕੀ ਜੇਹੀ ਖੁਸ਼ੀ ਨੂੰ ਕਿੰਝ ਮਾਣਦੇ ਹੋ? ਅਗਰ ਤੁਸੀਂ ਵੱਡੀ ਖੁਸ਼ੀ ਦੀ ਉਮੀਦ ਚ ਨਿੱਕੀ ਖੁਸ਼ੀ ਦਾ ਆਨੰਦ ਨਾ ਮਾਣਿਆ।ਤਾ ਤੁਸੀਂ ਜਿੰਦਗੀ ਦੇ ਸੀਰੀਅਲ ਦੇ ਇਕ ਐਪੀਸੋਡ ਤੋ ਵਾਂਝੇ ਰਹਿ ਜਾਵੋਗੇ ਤੇ ਤੁਹਾਨੂੰ ਜਿੰਦਗੀ ਦੇ ਸੀਰੀਅਲ ਦਾ ਨਾ ਹੀ ਆਨੰਦ ਆਵੇਗਾ ਤੇ ਨਾ ਹੀ ਸੀਰੀਅਲ ਦੀ ਅਸਲ ਕਹਾਣੀ ਸਮਝ ਆਵੇਗੀ।ਤੁਸੀਂ ਵੱਡੀ ਖੁਸ਼ੀ ਦੀ ਆਸ ਚ ਨਿੱਕੀ ਖੁਸ਼ੀ ਦਾ ਆਨੰਦ ਵੀ ਗੁਆ ਬੈਠੋਗੇ।ਕਿਉਂਕਿ ਸਿਆਣੇ ਆਖਦੇ ਹਨ ਕੇ ਖੁਸ਼ੀ ਵੰਡਣ ਨਾਲ ਵਧਦੀ ਹੈ ਤੇ ਦੁੱਖ ਸਾਂਝਾ ਕਰਨ ਨਾਲ ਘਟਦਾ ਹੈ।ਇਹ ਗੱਲ ਹੈ ਵੀ ਸੋਲਾਂ ਆਨੇ ਸੱਚ।ਸੋ ਨਿੱਕੀ ਖੁਸ਼ੀ ਨੂੰ ਜਦੋ ਤੁਸੀਂ ਵੱਡੀ ਖੁਸ਼ੀ ਜਾਣ ਕੇ ਉਸਦਾ ਮਜ਼ਾ ਲਵੋਗੇ ਤਾ ਸੱਚ ਮੰਨਿਓ ! ਉਸਦਾ ਵੱਡੀ ਖੁਸ਼ੀ ਜਿੰਨਾ ਹੀ ਆਨੰਦ ਆਵੇਗਾ । ਸੋ ਆਓ ! ਨਿੱਕੀਆਂ ਨਿੱਕੀਆਂ ਖੁਸ਼ੀਆਂ ਦਾ ਆਨੰਦ ਮਾਣੀਏ ਤੇ ਜਿੰਦਗੀ ਦੇ ਸੀਰੀਅਲ ਦੇ ਹਰ ਐਪੀਸੋਡ ਦਾ ਪੂਰਾ ਲੈਂਦਿਆਂ ਇਕ ਸਫਲ ਇਨਸਾਨ ਬਣੀਏ। ਇਹੀ ਜਿੰਦਗੀ ਜਿਉਨ ਦਾ ਅਸਲ ਰਾਜ ਹੈ।
ਲੈਕਚਰਾਰ ਅਜੀਤ ਖੰਨਾ
ਮੋਬਾਈਲ :76967-54669