ਕੋਟਕਪੂਰਾ : ਜ਼ਿਲੇ ਦੇ ਡਿਪਟੀ ਕਮਿਸ਼ਨਰ ਫਰੀਦਕੋਟ ਅਤੇ ਡੀ ਐਸ ਪੀ ਤੇ ਐਸ ਐਸ ਓ ਕੋਟਕਪੂਰਾ ਨੂੰ ਫੂਡ ਕਾਰਪੋਰੇਸ਼ਨ ਇੰਡੀਆ ਵਰਕਰਜ ਯੂਨੀਅਨ ਕੋਟਕਪੂਰਾ ਪੰਜਾਬ ਰਜਿ ਨੰ: 8219 ਵੱਲੋਂ 218 ਮੁਰੱਬੇ ਗਜ਼ ਜਗਾਂ ਬੈਠਣ ਲਈ ਫੂਡ ਕਾਰਪੋਰੇਸ਼ਨ ਇੰਡੀਆ ਵੱਲੋਂ ਲਈ ਸੀ ਜੋ ਸਾਡੇ ਇਕ ਮੈਂਬਰ ਮਲਕੀਤ ਸਿੰਘ ਪੁੱਤਰ ਹਜ਼ਾਰ ਸਿੰਘ ਰਾਹੀ ਸਕੈਟਰੀ ਯੂਨੀਅਨ ਬੈ ਵਾ ਕਤੈਈ ਫਰੋਕਤ ਕਰ ਦਿੱਤੀ ਗਈ ਸੀ ਹੁਣ ਮਲਕੀਤ ਸਿੰਘ ਦੀ ਮੌਤ ਹੋ ਚੁੱਕੀ ਹੈ ਹੁਣ ਇਹਨਾਂ ਦੇ ਲੜਕੇ ਅਤਵਾਰ ਸਿੰਘ ਤੇ ਬਲਵੀਰ ਸਿੰਘ ਹੋਰਾਂ ਨੇ ਰਜਿਸਟਰੀ ਚੋਰੀ ਕਰਕੇ ਇੰਤਕਾਲ ਆਪਣੇ ਨਾਂਮ ਕਰਵਾ ਲਿਆ ਜਦੋਂ ਯੂਨੀਅਨ ਨੂੰ ਪਤਾ ਲੱਗਾ ਕਿ ਸਾਡੀ ਗੈਰ ਹਾਜ਼ਰੀ ਵਿੱਚ ਇੰਤਕਾਲ ਆਪਣੇ ਨਾਂਮ ਕਰਵਾ ਗਏ, ਉਲਟਾ ਸਾਡੇ ਸਾਥੀ ਤੇ ਬੂਟਾ ਸਿੰਘ ਤੇ ਝੂਠੀ ਦਰਖ਼ਾਸਤ ਦੇ ਦਿੱਤੀ ਇਹ ਗ਼ਲਤ ਹੈ, ਉਲਟਾ ਅਤਵਾਰ ਸਿੰਘ ਤੇ ਬਲਵੀਰ ਸਿੰਘ ਨੇ ਸਾਡੇ ਦਫ਼ਤਰ ਵਿਚੋਂ ਰਜਿਸਟਰੀ ਦੀਆਂ ਫੋਟੋ ਕਾਪੀਆਂ ਕੱਢੀਆਂ ਹਨ। ਇੱਕ ਸਾਡੀ ਪੁਰਾਣੀ ਯੂਨੀਅਨ ਬਣੀ ਹੋਈ ਸੀ ਜਿਸ ਦਾ ਰਜਿ: ਨੰ: 25 ਸੀ ਉਹ ਦੋਵੇ ਦਫਤਰਾ ਦੀ ਜਗਾ ਤੇ ਕਬਜਾ ਕਰਨਾ ਚਾਹੁੰਦੇ ਹਨ। ਯੂਨੀਅਨ ਦੇ ਆਗੂਆਂ ਦੇ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਅਤੇ ਸਾਨੂੰ ਇਨਸਾਨ ਦਿਵਾਇਆ ਜਾਵੇਗਾ।