ਮਮਦੋਟ ( ਜੋਗਿੰਦਰ ਸਿੰਘ ਭੋਲਾ ) : ਨਗਰ ਪੰਚਾਇਤ ਮਮਦੋਟ ਵੱਲੋ ਕਸਬੇ ਵਿਚੋ ਕੂੜਾ ਚੁੱਕਣ ਲਈ ਖਰੀਦ ਕੀਤੀਆਂ ਗਈਆਂ 4 ਛੋਟੀਆਂ ਟਾਟਾ ਏਸ ਗੱਡੀਆਂ ਨੂੰ ਹਲਕਾ ਵਿਧਾਇਕ ਐਡਵੋਕੇਟ ਰਜਨੀਸ਼ ਕੁਮਾਰ ਦਹੀਆ ਵੱਲੋ ਅੱਜ ਹਰੀ ਝੰਡੀ ਦਿੱਤੀ ਗਈ,ਜਿਸਤੋ ਬਾਅਦ ਇਹਨਾਂ ਗੱਡੀਆਂ ਵੱਲੋ ਕੂੜਾ ਚੁੱਕਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਇਸਦੇ ਨਾਲ ਹੀ ਵਿਧਾਇਕ ਦਹੀਆਂ ਵੱਲੋਂ 5 ਸਫਾਈ ਸੇਵਕਾਂ ਨੂੰ ਨਿਯੁਕਤੀ ਪੱਤਰ ਵੀ ਤਕਸੀਮ ਕੀਤੇ ਗਏ।ਇਸ ਮੌਕੇ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਵੱਲੋ ਕੀਤੇ ਗਏ ਵਾਅਦਿਆਂ ਮੁਤਾਬਕ ਜਿੱਥੇ ਇਲਾਕੇ ਦੀ ਸਾਫ ਸਫਾਈ ਲਈ ਯੋਗ ਪ੍ਰਬੰਧ ਕਰ ਰਹੀ ਹੈ,ਉਥੇ ਬੇਰੁਜਗਾਰਾਂ ਨੂੰ ਰੁਜਗਾਰ ਵੀ ਦਿੱਤਾ ਜਾ ਰਿਹਾ ਹੈ।ਇਸ ਮੌਕੇ ਨਗਰ ਪੰਚਾਇਤ ਮਮਦੋਟ ਦੇ ਕਾਰਜ ਸਾਧਕ ਅਫਸਰ ਅਸ਼ੀਸ਼ ਕੁਮਾਰ, ਪ੍ਰਧਾਨ ਉਪਿੰਦਰ ਸਿੰਘ ਸਿੰਧੀ , ਡਾ ਹਰਜਿੰਦਰ ਸਿੰਘ ਸਿੰਧੀ, ਜੰਗੀਰ ਸਿੰਘ ਸੈਂਨਟਰੀ ਇੰਸਪੈਕਟਰ , ਉਪ ਪ੍ਰਧਾਨ ਦਲਜੀਤ ਸਿੰਘ ਬਾਬਾ,ਐਮ ਸੀ ਸੁਰਿੰਦਰ ਸੇਠੀ, ਐਮ ਸੀ ਰੋਬਿਨ ਕੁਮਾਰ ਰਿੱਕੀ ਧਵਨ, ਐਮ ਸੀ ਗੁਰਪ੍ਰੀਤ ਸਿੰਘ, ਐਮ ਸੀ , ਬਲਵਿੰਦਰ ਸਿੰਘ , ਐਮ ਸੀ ਕੇਵਲ ਕ੍ਰਿਸ਼ਨ , ਐਮ ਸੀ ਸਾਜਨ, ਬਲਾਕ ਪ੍ਰਧਾਨ ਸਰਪੰਚ ਬਲਵਿੰਦਰ ਸਿੰਘ ਰਾਉਕੇ ਹਿਠਾੜ, ਬਲਾਕ ਪ੍ਰਧਾਨ ਸਰਪੰਚ ਸਰਪੰਚ ਗੁਰਨਾਮ ਸਿੰਘ ਹਜਾਰਾ , ਬਲਾਕ ਮੀਡੀਆ ਇੰਚਾਰਜ ਸਰਪੰਚ ਬਲਵਿੰਦਰ ਸਿੰਘ ਲੱਡੂ , ਬਲਾਕ ਬਲਵੀਰ ਸਿੰਘ ਫੋਤੇਵਾਲਾ ਹਿਠਾੜ, ਬਲਾਕ ਪ੍ਰਧਾਨ ਬਗੀਚਾ ਸਿੰਘ ਬੂਕ , ਸੰਜੀਵ ਕੁਮਾਰ ਚਿੰਟੂ ਧਵਨ ਬਲਾਕ ਪ੍ਰਧਾਨ ਸ਼ਹਿਰੀ , ਵਿੱਕੀ ਵਿਨਾਇਕ ਬਲਾਕ ਪ੍ਰਧਾਨ ਵਪਾਰ ਮੰਡਲ, ਡਾ ਹਰਜਿੰਦਰ ਸਿੰਘ ਸਿੰਧੀ, ਤਰਲੋਕ ਮਦਾਨ , ਰਾਜ ਕੁਮਾਰ ਮਦਾਨ ਰਿਟਾਇਰਡ ਐਸ ਡੀ ੳ , ਸਰਪੰਚ ਸੁਰਜੀਤ ਸਿੰਘ ਚੱਕ ਦੋਨਾ ਰਹੀਮੇ , ਸਰਪੰਚ ਸਜਵਾਰ ਸਿੰਘ ਚੱਕ ਖੁੰਦਰ , ਸਰਪੰਚ ਗੁਰਸਾਹਿਬ ਸਿੰਘ ਦੋਨਾ ਤੇਲੂ ਮੱਲ ( ਮੱਬੋ ਕੇ ) ਸ਼ੁਭਾਸ਼ ਬੱਤਾ ਵਾਰਡ ਨੰਬਰ 9, ਹਰਪ੍ਰੀਤ ਸਿੰਘ ਹੈਪੀ ਲਖਮੀਰ ਕੇ ਉਤਾੜ , ਯੂਥ ਆਪ ਆਗੂ ਸੰਦੀਪ ਕੁਮਾਰ ਸੋਨੀ, ਸਮੇਤ ਹੋਰ ਵੀ ਆਪ ਆਗੂ ਹਾਜਰ ਸਨ।