ਇਸ ਰਸਮੀ ਪ੍ਰਗਟਾਵੇ ਦੌਰਾਨ ਸ੍ਰੀ ਰਾਮ ਜੀ ਦੀ ਅਯੁੱਧਿਆ ਵਾਪਸੀ ਅਤੇ ਬਾਦਸ਼ਾਹ ਜਹਾਂਗੀਰ ਵੱਲੋਂ ਗਵਾਲੀਅਰ ਵਿੱਚ ਬਹਾਨੇ ਨਾਲ ਕੈਦ ਕੀਤੇ ਗਏ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ 52 ਰਾਜਿਆਂ ਨੂੰ ਆਜ਼ਾਦ ਕਰਾਉਣ ਦੀ ਯਾਦ ’ਚ, ਖ਼ੁਸ਼ੀਆਂ ਖੇੜੇ ਵੰਡਣ ਦਾ ਇਹ ਤਿਉਹਾਰ ਇਸ ਵਾਰ 1 ਨਵੰਬਰ ਨੂੰ ਆਇਆ ਹੋਣ ਕਰਕੇ ਨਵੰਬਰ ’84 ਦੀ ਸਿੱਖ ਨਸਲਕੁਸ਼ੀ ਦੀ ਪੀੜਾ ਵੀ ਹੰਢਾ ਰਿਹਾ ਹਾਂ ਅਤੇ ਅੱਜ ਪੰਜਾਬ ਦਿਵਸ ਵੀ ਹੋਣ ਕਾਰਨ, ਪੰਜਾਬੀ ਸੂਬੇ ਦੇ ਨਾਂ ‘ਤੇ ਸਾਜ਼ਿਸ਼ ਤਹਿਤ ਪੰਜਾਬ ਦੇ ਹੱਕ ਹਕੂਕ ਲੁੱਟ ਕੇ ਇਸ ਨੂੰ ਘਸਿਆਰਾ ਬਣਾ ਦੇਣ ਦਾ ਬੋਧ ਵੀ ਸਾਡੀਆਂ ਮਨ ਸਿਮ੍ਰਿਤੀਆਂ ‘ਚ ਸਦੀਆਂ ਤਕ ਰਹੇਗਾ । ਫਿਰ ਵੀ ਦਿਲ ਦੀਆਂ ਗਹਿਰਾਈਆਂ ’ਚੋਂ ਇਹੀ ਕਾਮਨਾ ਹੈ,
ਦਾਸ ਵੱਲੋਂ ਆਪ ਜੀ ਅਤੇ ਆਪ ਜੀ ਦੇ ਸਮੂਹ ਪਰਿਵਾਰ ਨੂੰ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੀਆਂ ਵਧਾਈਆਂ ਹੋਣ, ਅਕਾਲ ਪੁਰਖ ਆਪ ਸਭ ਨੂੰ ਤਰੱਕੀਆਂ ਬਖ਼ਸ਼ਣ ਅਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ । ( ਤੁਹਾਡਾ ਆਪਣਾ – ਸਰਚਾਂਦ ਸਿੰਘ ਖਿਆਲਾ)