ਲੌਂਗੋਵਾਲ (ਜਗਸੀਰ ਸਿੰਘ) :ਭਾਜਪਾ ਦੇ ਸੂਬਾ ਕਾਰਜਕਾਰਨੀ ਮੈਂਬਰ ਸੁਨੀਲ ਗੋਇਲ ਡਿੰਪਲ, ਸੁਰੇਸ਼ ਬੇਦੀ ਜ਼ਿਲ੍ਹਾ ਵਾਈਸ ਪ੍ਰਧਾਨ ਭਾਜਪਾ ਅਤੇ ਸਤਪਾਲ ਸਿੰਘ ਅਕੋਈ ਜ਼ਿਲ੍ਹਾ ਵਾਈਸ ਪ੍ਰਧਾਨ ਭਾਜਪਾ ਐਸ.ਸੀ. ਮੋਰਚਾ ਸੰਗਰੂਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦਿੱਲੀ ਵਿਧਾਨਸਭਾ ਚੋਣਾਂ ਵਿੱਚ ਭਾਜਪਾ ਭਾਰੀ ਬਹੁਮਤ ਨਾਲ ਸਰਕਾਰ ਬਣਾਉਣ ਜਾਂ ਰਹੀ ਹੈ ਇਸ ਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਬੁਰੀ ਤਰਾਂ ਬੁਖਲਾਹਟ ਵਿੱਚ ਹਨ ਅਤੇ ਭਾਜਪਾ ਹਾਈ ਕਮਾਂਡ ਉੱਤੇ ਝੂਠੇ ਇਲਜਾਮ ਲਗਾ ਰਿਹਾ ਹੈ ਕਿ ਭਾਜਪਾ ਵਰਕਰਾ ਵੱਲੋਂ ਜਾਲੀ ਵੋਟਾਂ ਬਣਾਈਆਂ ਜਾ ਰਹੀਆਂ ਹਨ। ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿੱਚ ਲਗਾਤਾਰ 11 ਸਾਲ ਰਾਜ ਕੀਤਾ ਅੱਜ ਜਦੋਂ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਉਹ ਚੋਣ ਕਮਿਸ਼ਨ ਦੇ ਸਿਰ ਹਾਰ ਦਾ ਠੀਕਰਾ ਭੰਨਣਾ ਚਾਹੁੰਦੇ ਹਨ ।