ਸੰਗਰੂਰ ( ਜਗਸੀਰ ਲੌਂਗੋਵਾਲ): ਤਿਉਹਾਰ ਸਾਡੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਬਣਾਉਂਦੇ ਹਨ ਅਤੇ ਇਹਨਾਂ ਨੂੰ ਇਕੱਠੇ ਮਨਾਉਣ ਨਾਲ ਸਾਡੀਆਂ ਪਰਿਵਾਰਕ ਸਾਂਝ ਦੀਆਂ ਤੰਦਾਂ ਹੋਰ ਮਜ਼ਬੂਤ ਹੁੰਦੀਆਂ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸੰਗਰੂਰ ਦੇ ਵਾਰਡ ਨੰਬਰ 9 ਤੋਂ ਨਵੇਂ ਚੁਣੇ ਕੌਂਸਲਰ ਅਤੇ ਮਹਿਲਾ ਕਾਂਗਰਸ ਆਗੂ ਬੀਬੀ ਬਲਵੀਰ ਕੌਰ ਸੈਣੀ ਨੇ ਗੁਰੂ ਨਾਨਕ ਕਲੋਨੀ ਬਲਾਕ ਡੀ ਵਿਖੇ ਲੋਹੜੀ ਦੇ ਤਿਉਹਾਰ ਮੌਕੇ ਸ਼ਮੂਲੀਅਤ ਕਰਨ ਮੌਕੇ ਕੀਤਾ। ਉਹਨਾਂ ਸਮਾਗਮ ਵਿੱਚ ਸ਼ਾਮਲ ਵਾਰਡ ਨਿਵਾਸੀਆਂ ਨਾਲ ਵਿਚਾਰਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਤੁਸੀਂ ਮੈਨੂੰ ਆਪਣਾ ਨੁਮਾਇੰਦਾ ਬਣਾ ਕੇ ਜਿਹੜਾ ਮਾਣ ਸਤਿਕਾਰ ਬਖਸ਼ਿਆ ਹੈ,ਇਸ ਲਈ ਮੈਂ ਹਮੇਸ਼ਾ ਤੁਹਾਡੀ ਰਿਣੀ ਰਹਾਂਗੀ। ਤੁਹਾਡੇ ਬਲਾਕ ਦੀ ਹਰ ਸਮੱਸਿਆ ਨੂੰ ਮੈਂ ਪਹਿਲ ਦੇ ਅਧਾਰ ਤੇ ਹੱਲ ਕਰਵਾਂਵਾਗੀ।ਇਸ ਮੌਕੇ ਪਰਮਿੰਦਰ ਕੁਮਾਰ ਲੌਂਗੋਵਾਲ, ਪ੍ਰੋ ਕੁਲਦੀਪ ਕੁਮਾਰ, ਰੋਵਿਨ ਗੋਇਲ, ਦਿਨੇਸ਼ ਕੁਮਾਰ, ਅਮ੍ਰਿੰਤ ਕੁਮਾਰ, ਸੁਰਿੰਦਰ ਕੁਮਾਰ ਲੌਂਗੋਵਾਲ, ਨੇ ਉਹਨਾਂ ਦਾ ਧੰਨਵਾਦ ਕੀਤਾ ਅਤੇ ਕੌਂਸਲਰ ਬਣਨ ਤੋਂ ਪਹਿਲਾਂ ਮਿਲਦੇ ਰਹੇ ਸਹਿਯੋਗ ਦਾ ਜ਼ਿਕਰ ਵੀ ਕੀਤਾ। ਇਸ ਮੌਕੇ ਬੱਚਿਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ।ਸਮਾਗਮ ਦੌਰਾਨ ਕਲੋਨੀ ਨਿਵਾਸੀਆਂ ਨੇ ਕੌਂਸਲਰ ਬਲਵੀਰ ਕੌਰ ਨੂੰ ਸਨਮਾਨਿਤ ਕੀਤਾ।ਇਸ ਮੌਕੇ ਡਾ ਸੁਖਪ੍ਰੀਤ ਸਿੰਘ, ਕੁਲਵੰਤ ਸਿੰਘ ਕਸਕ, ਇੰਦਰਜੀਤ ਸਿੰਘ,ਸਪਰਨ ਸਿੰਗਲਾ, ਪ੍ਰਿੰਸੀਪਲ ਰਜਨੀਸ਼ ਕੁਮਾਰ ਉੱਪਲ,ਚੰਦਰਸੇਖਰ,ਪਵਨ ਕੁਮਾਰ ਗਰਗ,ਨਰੇਸ਼ ਕੁਮਾਰ ਸੀ ਏ, ਨਰਿੰਦਰ ਗਰਗ, ਦੀਪਕ ਗਰਗ,ਰਾਜ ਕੁਮਾਰ ਗੋਇਲ,ਅਨੁਜ ਬਾਂਸਲ ,ਰਾਜਨ ਬਾਂਸਲ,ਨਰਿੰਦਰ ਗੁਪਤਾ,ਮੁਕੇਸ਼ ਪਾਲੀ,ਗੀਤਾ ਰਾਣੀ,ਬਬੀਤਾ ਗੁਪਤਾ, ਹਰਪ੍ਰੀਤ ਕੌਰ, ਆਸ਼ਾ ਰਾਣੀ,ਪੂਜਾ ਰਾਣੀ, ਸਨੇਹ ਲਤਾ, ਅਵਿਨਾਸ਼ ਕੁਮਾਰ ਹਾਜ਼ਰ ਸਨ।