ਲੌਂਗੋਵਾਲ ਨਵੰਬਰ (ਜਗਸੀਰ ਸਿੰਘ):ਪੰਜਾਬ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਡੈਮੋਕਰੇਟਿਕ ਹਿਊਮਨ ਪਾਵਰ ਆਰਗਨਾਈਜੇਸ਼ਨ ਵੱਲੋਂ ਜਿੱਥੇ ਪੰਜਾਬ ਪੱਧਰ ਉੱਤੇ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਪਿੰਡਾਂ ਸ਼ਹਿਰਾਂ ਦੇ ਵਿੱਚ ਖੂਨਦਾਨ ਕੈਂਪ ਲਗਾਏ ਜਾਂਦੇ ਹਨ ਉਸੇ ਲੜੀ ਤਹਿਤ ਅੱਜ ਕਸਬਾ ਲੌਂਗੋਵਾਲ ਵਿਖੇ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਐਚਡੀਐਫਸੀ ਬੈਂਕ ਸੰਗਰੂਰ ਬਰਾਂਚ ਨੇ ਵੀ ਆਪਣਾ ਸਹਿਯੋਗ ਦਿੱਤਾ ਐਪੀਡੀਐਫਸੀ ਬੈਂਕ ਦੇ ਅਧਿਕਾਰੀ ਸ੍ਰੀ ਪੰਕਜ ਕੁਮਾਰ ਆਪਣੀ ਟੀਮ ਸਮੇਤ ਕੈਂਪ ਵਿੱਚ ਹਾਜ਼ਰ ਰਹੇ ਇਸ ਖੂਨਦਾਨ ਕੈਂਪ ਵਿੱਚ 50 ਤੋਂ ਵੱਧ ਨੌਜਵਾਨਾਂ ਨੇ ਖੂਨਦਾਨ ਕੀਤਾ ਤੇ ਪਹਿਲੀ ਵਾਰ ਖੂਨ ਦਾਨ ਕਰਨ ਵਾਲੇ ਆਏ ਨੌਜਵਾਨਾਂ ਵਿੱਚ ਇੱਕ ਵੱਖਰਾ ਹੀ ਉਤਸਾਹ ਦੇਖਣ ਨੂੰ ਮਿਲਿਆ। ਕੈਂਪ ਵਿੱਚ ਸਰਕਾਰੀ ਬਲੱਡ ਬੈਂਕ ਸੰਗਰੂਰ ਦੀ ਟੀਮ ਪਹੁੰਚੀ ।ਇਸ ਕੈਂਪ ਦੇ ਮੁੱਖ ਮਹਿਮਾਨ ਬੀਬੀ ਸ਼ਮਿੰਦਰ ਕੌਰ ਲੌਂਗੋਵਾਲ ਸਰਪ੍ਰਸਤ ਪੰਜਾਬ ਫਰੀਡਮ ਫਾਈਟਰ ਜਥੇਬੰਦੀ ਸਨ ਜਿਨਾਂ ਨੇ ਕੈਂਪ ਦਾ ਉਦਘਾਟਨ ਕੀਤਾ ਅਤੇ ਉਹਨਾਂ ਵੱਲੋਂ ਕੈਂਪ ਵਿੱਚ ਖੂਨ ਦਾਨ ਕਰਨ ਆਏ ਨੌਜਵਾਨਾਂ ਦੀ ਹੌਸਲਾ ਅਫਜਾਈ ਕੀਤੀ ਗਈ ਅਤੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਖੂਨ ਦਾਨ ਕਰਨ ਲਈ ਪ੍ਰੇਰਿਤ ਕੀਤਾ ਗਿਆ ਉਸ ਦੇ ਨਾਲ ਹੀ ਲੌਂਗੋਵਾਲ ਦੇ ਮਾਸਟਰ ਅਵਨੀਸ਼ ਕੁਮਾਰ ਜਿਨਾਂ ਨੂੰ ਕੀ ਕੁਝ ਸਮਾਂ ਪਹਿਲਾਂ ਰਾਜ ਸਰਕਾਰ ਪੰਜਾਬ ਐਜੂਕੇਸ਼ਨ ਡਿਪਾਰਟਮੈਂਟ ਵੱਲੋਂ ਉਨਾਂ ਦੇ ਸਿੱਖਿਆ ਖੇਤਰ ਵਿੱਚ ਚੱਕੇ ਗਏ ਚੰਗੇ ਕਦਮਾਂ ਨੂੰ ਦੇਖਦੇ ਹੋਏ ਵੈਸਟ ਟੀਚਰ ਦਾ ਐਵਾਰਡ ਦਿੱਤਾ ਗਿਆ ਸੀ ਉਹਨਾਂ ਨੂੰ ਵੀ ਕੈਂਪ ਵਿੱਚ ਮਹਿਮਾਨ ਵਜੋਂ ਸੱਦਾ ਦੇ ਕੇ ਆਰਗਨਾਈਜੇਸ਼ਨ ਵੱਲੋਂ ਵਿਸ਼ੇਸ਼ ਸਨਮਾਨ ਚਿੰਨ ਨਾਲ ਸਨਮਾਨਿਤ ਕੀਤਾ ਗਿਆ ਇਸ ਦੇ ਨਾਲ ਹੀ ਖੂਨਦਾਨ ਕਰਨ ਵਾਲੇ ਸਾਰੇ ਨੌਜਵਾਨਾਂ ਨੂੰ ਸਰਟੀਫਿਕੇਟ ਅਤੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ ।ਇਸ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਰਗਨਾਈਜੇਸ਼ਨ ਦੇ ਪੰਜਾਬ ਪ੍ਰਧਾਨ ਸ੍ਰੀ ਕੁਲਦੀਪ ਸ਼ਰਮਾ ਨੇ ਦੱਸਿਆ ਕਿ ਸਰਕਾਰੀ ਬਲੱਡ ਬੈਂਕ ਸੰਗਰੂਰ ਵਿਖੇ ਖੂਨ ਲੈਣ ਵਾਲਿਆਂ ਦੀ ਗਿਣਤੀ ਬਹੁਤ ਜਿਆਦਾ ਦਿਨੋ ਦਿਨ ਵਧਦੀ ਜਾ ਰਹੀ ਹੈ। ਪ੍ਰੰਤੂ ਖੂਨ ਦਾਨ ਕਰਨ ਵਾਲਿਆਂ ਦੀ ਬਹੁਤ ਕਮੀ ਹੈ ਜਿਸ ਕਾਰਨ ਮਰੀਜ਼ਾਂ ਨੂੰ ਇਸ ਮੁਸ਼ਕਿਲ ਦੀ ਘੜੀ ਵਿੱਚ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਉਹਨਾਂ ਦਾ ਮਰੀਜ਼ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੁੰਦਾ ਹੈ ਇਸੇ ਕਰਕੇ ਉਹ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਵੱਧ ਤੋਂ ਵੱਧ ਖੂਨਦਾਨ ਸਰਕਾਰੀ ਬਲੱਡ ਬੈਂਕ ਸੰਗਰੂਰ ਵਿਖੇ ਕਰਨ ਤਾਂ ਸਰਕਾਰੀ ਬਲੱਡ ਬੈਂਕ ਵਿਖੇ ਖੂਨ ਦੀ ਕਮੀ ਨਾ ਆਵੇ ਉਹਨਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਪਿੰਡਾਂ ਸ਼ਹਿਰਾਂ ਵਿੱਚ ਖੂਨਦਾਨ ਕੈਂਪ ਲਗਾਏ ਜਾਣਗੇ । ਇਸ ਸਮੇਂ ਸੰਸਥਾ ਦੇ ਜਨਰਲ ਸਕੱਤਰ ਵਿਕਰਾਂਤ ਕੁਮਾਰ, ਦੀਪਕ ਕੁਮਾਰ ਸਹਾਇ ਖਜਾਨਚੀ, ਜਿਲਾ ਪ੍ਰਧਾਨ ਪਿਆਰੇ ਲਾਲ ਸ਼ਰਮਾ, ਜ਼ਿਲਾ ਸੈਕਟਰੀ ਰਜਿੰਦਰ ਸ਼ਰਮਾ, ਨਿਖਿਲ ਚੋਪੜਾ, ਬਲਜੀਤ ਸਿੰਘ ਭਵਾਨੀਗੜ੍ਹ ,ਜਗਦੇਵ ਕੁੰਨਰਾਂ, ਹਨੀ ਕਿੰਗ, ਸ਼ੈਲੂ ਸਿੰਗਲਾ, ਮੋਹਿਤ ਸ਼ਰਮਾ ,ਸਾਹਿਲ ਸਿੰਗਲਾ , ਰੋਜਾਨਾ ਸੂਰਜ ਅਖਬਾਰ ਦੇ ਜਿਲ੍ਹਾ ਸੰਗਰੂਰ ਅਤੇ ਬਰਨਾਲਾ ਇੰਚਾਰਜ ਜਗਸੀਰ ਸਿੰਘ ਲੌਂਗੋਵਾਲ ਅਤੇ ਹੋਰ ਵੀ ਵੱਡੀ ਗਿਣਤੀ ਵਿੱਚ ਮੈਂਬਰ ਸਾਹਿਬਾਨ ਹਾਜ਼ਰ ਸਨ।