ਲੌਂਗੋਵਾਲ (ਜਗਸੀਰ ਸਿੰਘ):ਪੰਜਾਬ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਡੈਮੋਕਰੇਟਿਕ ਹਿਊਮਨ ਪਾਵਰ ਆਰਗਨਾਈਜੇਸ਼ਨ ਪੰਜਾਬ ਵੱਲੋਂ ਕਸਬਾ ਲੌਂਗੋਵਾਲ ਦੇ ਜੈਨ ਮੰਦਿਰ (ਐੱਸ.ਐੱਸ.ਜੈਨ ਸਭਾ) ਵਿਖੇ ਅੱਜ 10 ਨਵੰਬਰ ਨੂੰ ਸਵੇਰੇ 9 ਤੋਂ 2 ਵਜੇ ਤੱਕ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੈਮੋਕਰੇਟਿਕ ਹਿਊਮਨ ਪਾਵਰ ਆਰਗਨਾਈਜੇਸ਼ਨ ਦੇ ਸੂਬਾ ਪ੍ਰਧਾਨ ਕੁਲਦੀਪ ਸ਼ਰਮਾ ਨੇ ਦੱਸਿਆ ਕਿ ਇਸ ਖੂਨਦਾਨ ਕੈਂਪ ਦੇ ਮੁੱਖ ਮਹਿਮਾਨ ਮਾਣਯੋਗ ਬੀਬੀ ਸ਼ਮਿੰਦਰ ਕੌਰ ਗਿੱਲ ਲੌਂਗੋਵਾਲ, ਸਰਪ੍ਰਸਤ ਫਰੀਡਮ ਫਾਈਟਰ ਸੰਸਥਾ ਪੰਜਾਬ ਹੋਣਗੇ। ਇਸ ਮੌਕੇ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੈਂਪ ਵਿੱਚ ਆ ਕੇ ਵੱਧ ਤੋਂ ਵੱਧ ਖੂਨਦਾਨ ਕਰਨ ਤਾਂ ਕਿ ਕੋਈ ਵੀ ਇਨਸਾਨ ਬਿਨਾਂ ਖੂਨ ਤੋਂ ਆਪਣੀ ਅਨਮੋਲ ਜਾਨ ਨਾ ਗਵਾ ਸਕੇ, ਕਿਉਂਕਿ ਸਰਕਾਰੀ ਬਲੱਡ ਬੈਂਕ ਸੰਗਰੂਰ ਵਿਖੇ ਖੂਨ ਲੈਣ ਵਾਲਿਆਂ ਮਰੀਜ਼ਾਂ ਦੀ ਗਿਣਤੀ ਬਹੁਤ ਜ਼ਿਆਦਾ ਹੁੰਦੀ ਹੈ ਪਰ ਖੂਨਦਾਨ ਕਰਨ ਵਾਲਿਆਂ ਦੀ ਬਹੁਤ ਕਮੀ ਹੈ ਜਿਸ ਕਰਕੇ ਲੋਕਾਂ ਨੂੰ ਮੁਸੀਬਤ ਦੀ ਘੜੀ ਵਿੱਚ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਲਈ ਲੋਕਾਂ ਨੂੰ ਵੱਧ ਤੋਂ ਵੱਧ ਖੂਨਦਾਨ ਕਰਨਾ ਚਾਹੀਦਾ ਹੈ। ਇਸ ਮੌਕੇ ਹਨੀ ਗਰਗ ,ਮੋਹਿਤ ਸ਼ਰਮਾ, ਹਨੀ ਕਿੰਗ, ਹਰਮਨ, ਬਿਕਰਮ ਸਿੰਘ ,ਸ਼ਮਸ਼ਾਦ ਦੀਨ, ਲਵੀ ਸਿੰਘ ਅਤੇ ਹੋਰ ਮੈਂਬਰ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।