ਲਸਾੜਾ /ਫਿਲੌਰ,,ਬੱਗਾ ਸੇਲਕੀਆਣਾ:ਸਤਿਗੁਰ ਰਵਿਦਾਸ ਮਹਾਰਾਜ ਜੀ ਦੀ ਉਸਤਤ ਵਿਚ ਵਿਸ਼ਵ ਪ੍ਰਸਿੱਧ ਸੁਰੀਲੇ ਗਾਇਕ ਕੰਠ ਕਲੇਰ ਵਲੋਂ ਹਰੇਕ ਆਪਣੀ ਗਾਇਕੀ ਨਾਲ ਆਪਣੀ ਸ਼ਰਧਾ ਅਰਪਣ ਕੀਤੀ ਜਾਂਦੀ ਹੈ ਅਤੇ ਇਸ ਵਾਰ ਵੀ ਪ੍ਰਗਟ ਦਿਵਸ ਪ੍ਰਕਾਸ਼ ਨੂੰ ਸਮਰਪਿਤ ਉਹਨਾਂ ਅੱਠ ਗੀਤਾਂ ਦੀ ਇਕ ਐਲਬਮ ‘ਵਿਹੜੇ ਸੰਤਾਂ ਦੇ’ ਗੁਰੂ ਚਰਨਾਂ ਵਿਚ ਭੇਂਟ ਕੀਤੀ ਹੈ ਜਿਸਦਾ ਟਾਈਟਲ ਗੀਤ ‘ਵਿਹੜੇ ਸੰਤਾਂ ਦੇ’ 108 ਡੇਰਾ ਸੱਚਖੰਡ ਬੱਲਾਂ ਦੇ ਗੱਦੀ ਨਸ਼ੀਨ ਸੰਤ ਨਿਰੰਜਣ ਦਾਸ ਜੀ ਨੇ ਆਪਣੇ ਕਰ ਕਮਲਾਂ ਨਾਲ ਰਿਲੀਜ਼ ਕੀਤਾ ਗਿਆ ਗੱਲਬਾਤ ਕਰਦਿਆ ਪ੍ਰਸਿੱਧ ਗਾਇਕ ਕੰਠ ਕਲੇਰ ਨੇ ਦੱਸਿਆ ਕਿ ਇਸ ਸ਼ਬਦ ਨੂੰ ਨਾਮਵਰ ਗੀਤਕਾਰ ਮਦਨ ਜਲੰਧਰੀ ਕਲਮਬੱਧ ਕੀਤਾ ਹੈ ਇਸ ਦਾ ਸੰਗੀਤ ਬਮਨ ਤੇ ਕਮਲ ਕਲੇਰ ਨੇ ਤਿਆਰ ਕੀਤਾ ਹੈ ਤੇ ਸੰਗੀਤ ਜਗਤ ਦੀ ਨਾਮਵਰ ਕੰਪਨੀ ਕੇ.ਕੇ.ਮਿਊਜ਼ਿਕ ਨੇ ਗੀਤ ਨੂੰ ਯੂਟਿਊਬ ਸਾਈਟ ਤੇ ਅਪਲੋਡ ਕੀਤਾ ਹੈ ਇਹ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ ਵਿਚ ਇਕ ਸਤਿਕਾਰਤ ਭੇਂਟ ਹੈ ਤੇ ਜਲਦ ਹੀ ਇਸ ਗੀਤ ਦਾ ਵੀਡੀਓ ਵੀ ਰਿਲੀਜ਼ ਕੀਤਾ ਜਾਵੇਗਾ।ਉਨਾਂ ਸੰਗਤ ਦਾ ਧੰਨਵਾਦ ਕੀਤਾ ਜੋ ਮੇਰੀ ਗਾਇਕੀ ਮਾਣ ਸਤਿਕਾਰ ਦੇ ਰਹੇ ਹਨ