ਡਾ.ਇਸ਼ਾਂਕ ਕੁਮਾਰ ਨੇ ਸਾਦਗੀ ਦੀ ਮਿਸਾਲ ਕੀਤੀ ਕਾਇਮ ਆਮ ਨਾਗਰਿਕ ਵਾਂਗ ਆਧਾਰ ਕਾਰਡ ਕਰਵਾਇਆ ਅੱਪਡੇਟ

Share and Enjoy !

Shares
ਹੁਸ਼ਿਆਰਪੁਰ  ( ਤਰਸੇਮ ਦੀਵਾਨਾ ): ਵਿਧਾਨ ਸਭਾ ਹਲਕਾ ਚੱਬੇਵਾਲ ਦੇ ਵਿਧਾਇਕ ਡਾ.ਇਸ਼ਾਂਕ ਕੁਮਾਰ ਨੇ ਸਾਦਗੀ ਅਤੇ ਲੋਕ ਸੇਵਾ ਦੀ ਵਿਲੱਖਣ ਮਿਸਾਲ ਪੇਸ਼ ਕੀਤੀ। ਹਾਲ ਹੀ ਵਿੱਚ, ਉਹ ਹੁਸ਼ਿਆਰਪੁਰ ਦੇ ਮੇਨ ਸੁਵਿਧਾ ਕੇਂਦਰ ਪਹੁੰਚੇ ਅਤੇ ਆਮ ਨਾਗਰਿਕ ਵਾਂਗ ਕਤਾਰ ਵਿੱਚ ਖੜ੍ਹੇ ਹੋ ਕੇ ਆਪਣਾ ਆਧਾਰ ਕਾਰਡ ਅੱਪਡੇਟ ਕਰਵਾਇਆ। ਵਿਧਾਇਕ ਹੋਣ ਦੇ ਬਾਵਜੂਦ ਵੀ ਡਾਕਟਰ ਇਸ਼ਾਂਕ ਨੇ ਕੋਈ ਵਿਸ਼ੇਸ਼ ਸਹੂਲਤ ਨਹੀਂ ਵਰਤੀ ਅਤੇ ਸਰਕਾਰੀ ਵਿਧੀ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ। ਇਹ ਘਟਨਾ ਨਾ ਸਿਰਫ਼ ਉਹਨਾਂ ਦੀ ਸਾਦੀ ਸ਼ਖ਼ਸੀਅਤ ਨੂੰ ਦਰਸਾਉਂਦੀ ਹੈ, ਸਗੋਂ ਇਹ ਵੀ ਸਾਬਤ ਕਰਦੀ ਹੈ ਕਿ ਉਹ ਸੱਚੇ-ਸੁੱਚੇ ਲੋਕ ਨੁਮਾਇੰਦੇ ਹਨ, ਜੋ ਜਨਤਾ ਦੇ ਨਾਲ ਕਦਮ ਮਿਲਾ ਕੇ ਚੱਲਦੇ ਹਨ।
ਇਸ ਘਟਨਾ ਨੂੰ ਦੇਖ ਕੇ ਮੌਕੇ ‘ਤੇ ਮੌਜੂਦ ਲੋਕਾਂ ਨੇ ਖੁਸ਼ੀ ਦਾ ਇਜ਼ਹਾਰ ਕੀਤਾ। ਇੱਕ ਸਥਾਨਕ ਨਿਵਾਸੀ ਨੇ ਕਿਹਾ, “ਡਾ. ਇਸ਼ਾਂਕ ਨੇ ਦਿਖਾਇਆ ਹੈ ਕਿ ਉਹ ਸਿਰਫ਼ ਨਾਮ ਦੇ ਵਿਧਾਇਕ ਨਹੀਂ ਹਨ, ਸਗੋਂ ਲੋਕਾਂ ਦੇ ਇੱਕ ਸੱਚੇ ਪ੍ਰਤੀਨਿਧੀ ਹਨ। ਉਨ੍ਹਾਂ ਦੀ ਸਾਦਗੀ ਅਤੇ ਪਾਰਦਰਸ਼ਤਾ ਪ੍ਰੇਰਨਾਦਾਇਕ ਹੈ।”
ਇਸ ਦੌਰਾਨ ਡਾ: ਇਸ਼ਾਂਕ ਨੇ ਕਿਹਾ, “ਮੈਂ ਵੀ ਇਸ ਖੇਤਰ ਦਾ ਨਾਗਰਿਕ ਹਾਂ। ਹਰ ਕਿਸੇ ਨੂੰ ਸਰਕਾਰੀ ਸੇਵਾਵਾਂ ਪ੍ਰਾਪਤ ਕਰਨ ਲਈ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਮੈਂ ਚਾਹੁੰਦਾ ਹਾਂ ਕਿ ਜਨਤਾ ਨੂੰ ਵਿਸ਼ਵਾਸ ਹੋਵੇ ਕਿ ਇਹ ਸੇਵਾਵਾਂ ਹਰ ਕਿਸੇ ਲਈ ਬਰਾਬਰ ਉਪਲਬਧ ਹਨ।”
ਉਨ੍ਹਾਂ ਦੀ ਇਸ ਪਹਿਲਕਦਮੀ ਨਾਲ ਲੋਕਾਂ ਵਿੱਚ ਸਕਾਰਾਤਮਕ ਸੰਦੇਸ਼ ਗਿਆ ਹੈ। ਇਹ ਕਦਮ ਦਰਸਾਉਂਦਾ ਹੈ ਕਿ ਜਦੋਂ ਲੋਕ ਨੁਮਾਇੰਦੇ ਖੁਦ ਨਿਯਮਾਂ ਦੀ ਪਾਲਣਾ ਕਰਦੇ ਹਨ, ਤਾਂ ਇਸ ਨਾਲ ਪ੍ਰਸ਼ਾਸਨ ਵਿੱਚ ਪਾਰਦਰਸ਼ਤਾ ਅਤੇ ਲੋਕਾਂ ਦਾ ਭਰੋਸਾ ਵਧਦਾ ਹੈ।ਡਾ. ਇਸ਼ਾਂਕ ਦਾ ਇਹ ਉਪਰਾਲਾ ਸਿਆਸਤ ਵਿੱਚ ਸਾਦਗੀ ਅਤੇ ਇਮਾਨਦਾਰੀ ਦੀ ਇੱਕ ਸ਼ਾਨਦਾਰ ਮਿਸਾਲ ਹੈ, ਜੋ ਕਿ ਹੋਰਨਾਂ ਜਨ ਪ੍ਰਤੀਨਿਧੀਆਂ ਲਈ ਵੀ ਪ੍ਰੇਰਨਾ ਸਰੋਤ ਹੈ।

About Post Author

Share and Enjoy !

Shares

Leave a Reply

Your email address will not be published. Required fields are marked *