(ਰਣਜੀਤ ਕਲਸੀ) ਲੁਧਿਆਣਾ। ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸੀਨੀ. ਆਗੂ ਪ੍ਰਗਣ ਬਿਲਗਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਰਐਸਐਸ ਹਮੇਸ਼ਾ ਹੀ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦੀ ਆਲੋਚਨਾ ਕਰਦਾ ਰਿਹਾ ਹੈ। ਹਿੰਦੂ ਕੋਡ ਨੂੰ ਲੈ ਕੇ ਆਰਐਸਐਸ ਨੇ ਕਿਸੇ ਵਕਤ ਦੇਸ਼ ਭਰ ’ਚ ਡਾ. ਅੰਬੇਡਕਰ ਜੀ ਦੇ ਪੁਤਲੇ ਵੀ ਫੂਕੇ ਸਨ ਤੇ ਇੱਕ ਅਛੂਤ ਵੱਲੋਂ ਬਣਾਏ ਗਏ ਸੰਵਿਧਾਨ ਨੂੰ ਸਵੀਕਾਰ ਕਰਨ ਤੋਂ ਨਾ ਕਰ ਦਿੱਤੀ ਸੀ। ਡਾ. ਅੰਬੇਡਕਰ ਜੀ ਨੂੰ ਪੂਜਣ ਦੀ ਥਾਂ ਪੜਨ ਵਾਲੇ ਇਸ ਹਕੀਕਤ ਨੂੰ ਚੰਗੀ ਤਰ੍ਹਾਂ ਸਮਝਦੇ ਹਨ ਕਿ ਦੋਹਾਂ ਵਿਚਾਲੇ ਕੋਈ ਸਮਝੌਤਾ ਨਹੀਂ ਹੋ ਸਕਦਾ। ਇਹ ਦੋ ਸੁਪਨਿਆਂ ਅਤੇ ਦੋ ਵਿਚਾਰਧਰਾਵਾਂ ਦਾ ਸੰਘਰਸ਼ ਹੈ। ਸੱਤਾ ਤੇ ਕਬਜ਼ਾ ਕਰਨ ਲਈ ਬੇਸ਼ੱਕ ਦਲਿਤਾਂ ਅਤੇ ਪਛੜੇ ਵਰਗ ਦੇ ਸਮਰਥਨ ਦੀ ਮਜਬੂਰੀ ’ਚ ਪ੍ਰਧਾਨ ਮੰਤਰੀ/ਗ੍ਰਹਿ ਮੰਤਰੀ ਦਲਿਤਾਂ ਦੇ ਪੈਰ ਜਰੂਰ ਧੋਂਦੇ ਹਨ ਪਰ ਡਾਕਟਰ ਅੰਬੇਡਕਰ ਦੇ ਨਾਮ ਦੀ ਆਰਐਸਐਸ ਦੇ ਮਨ ਵਿੱਚ ਪੂਰੀ ਤਰ੍ਹਾਂ ਚਿੜ ਹੈ। ਸ਼ਾਇਦ ਅਮਿਤ ਸ਼ਾਹ ਇਸ ਗੱਲ ਨੂੰ ਭੁੱਲ ਗਏ ਹਨ ਕਿ ਜੇ ਸੰਵਿਧਾਨ ਨਾ ਹੁੰਦਾ ਤਾਂ ਅੱਜ ਉਹਨਾਂ ਨੂੰ ਕਿਸੇ ਨੇ ਦਿਹਾੜੀ ਨਹੀਂ ਸੀ ਲੈ ਕੇ ਜਾਣਾ।