ਬਲਾਚੌਰ : ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸੂਕਲ ਖੇਡਾਂ ਦੇ ਜਿਲ੍ਹਾ ਪੱਧਰੀ ਐਥਲੈਟਿਕਸ ਮੀਟ ਵਿੱਚੋਂ ਸ਼ੌਰਿਆ ਇੰਟਰਨੈਸ਼ਨਲ ਸਕੂਲ ਰੂੜਕੀ ਕਲਾਂ ਦੇ ਬੱਚਿਆ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ 52 ਮੈਡਲ ਆਪਣੇ ਸਕੂਲ ਦੇ ਨਾਮ ਕੀਤੇ ਜਿਨ੍ਹਾਂ ਵਿੱਚ ਅੰਡਰ 14, 17 ਅਤੇ 19 ਵਰਗ ਦੇ ਵੱਖ- ਵੱਖ ਈਵਿੰਟ ਵਿੱਚ ਮੈਡਲ ਜਿੱਤੇ ਜਿਨ੍ਹਾਂ ਵਿੱਚ 21 ਗੌਲਡ 20 ਸਿਲਵਰ ਅਤੇ 11 ਬਰਾਊਨ ਮੈਡਲ ਜਿੱਤ ਕੇ ਜਿੱਲ੍ਹੇ ਵਿੱਚ ਆਪਣੀ ਧਾਕ ਜਮਾਈ।ਇਸੇ ਤਰ੍ਹਾਂ ਪ੍ਰਾਇਮਰੀ ਸਕੂਲ ਜਿਲ੍ਹਾ ਪੱਧਰੀ ਐਥਲੈਟਿਕਸ ਮੀਟ ਜੋ ਕਿ ਕਾਠਗੜ੍ਹ ਵਿੱਚ ਹੋਈ ਵਿੱਚ 11 ਸਾਲ ਵਰਗ ਦੇ ਮੁੰਡੇ ਕੁੜੀਆਂ ਨੇ 9 ਮੈਡਲ ਜਿੱਤ ਕਿ ਪ੍ਰਇਮਰੀ ਜਿਲ੍ਹਾ ਸਕੂਲ ਖੇਡਾਂ ਵਿੱਚ ਵੀ ਬੱਲ੍ਹੇ- ਬੱਲ੍ਹੇ ਕਰਵਾਈ ਇਸ ਸ਼ਾਨਦਾਰ ਖੇਡ ਪ੍ਰਦਰਸ਼ਨ ਨਾਲ ਬੱਚਿਆ ਅਧਿਆਪਕਾ, ਪ੍ਰਿੰਸੀਪਲ ਅਤੇ ਮੈਨਿਜਮਿੰਟ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਅਵੱਲ ਰਹੇ ਖਿਡਾਰੀਆਂ ਨੂੰ ਸਕੂਲ ਪ੍ਰਿੰਸੀਪਲ ਮੈਡਮ ਕਰਮਜੌਤ ਕੌਰ, ਮੈਨਜਿੰਗ ਡਾਇਰੈਕਟਰ ਮੈਡਮ ਮਨਪ੍ਰੀਤ ਕੌਰ ਅਤੇ ਸਕੂਲ ਚੇਅਰਮੈਨ ਸੰਚਿਨ ਚੌਧਰੀ ਵੱਲੋਂ ਵਧਾਈ ਦਿੰਦੀਆਂ ਅੱਗੇ ਨੂੰ ਹੋਰ ਸਖਤ ਮਿਹਨਤ ਕਰਨ ਲਈ ਪ੍ਰੇਰਿਆ। ਇਸੇ ਦੌਰਾਨ ਬਲਾਕ ਸੰਮਤੀ ਸੜੋਆ ਦੇ ਸਬਕਾ ਚੈਅਰਮੈਨ ਚੌਧਰੀ ਬਿਮਲ ਕੁਮਾਰ ਸਿਆਣਾ ਵੱਲੋਂ ਸ਼ੌਰਿਆ ਇੰਟਰਨੈਸ਼ਨਲ ਸਕੂਲ ਦੀ ਮੈਨਜਮੈਟ ਪ੍ਰਿੰਸੀਪਲ ਅਤੇ ਜੈਤੂ ਬੱਚਿਆਂ ਨੂੰ ਵਧਾਈ ਦਿੱਤੀ ਗਈ।