ਲੌਂਗੋਵਾਲ(ਜਗਸੀਰ ਸਿੰਘ) : ਜਵਾਹਰ ਨਵੋਦਿਆ ਵਿਦਿਆਲਾ ਲੌਂਗੋਵਾਲ ਦੇ ਪ੍ਰਿੰਸੀਪਲ ਸ੍ਰੀ ਰਮੇਸ਼ ਚੰਦ ਠਾਕੁਰ ਨੇ ਦੱਸਿਆ ਕਿ 6ਵੀਂ ਸ਼੍ਰੇਣੀ ‘ਚ ਦਾਖ਼ਲੇ ਲਈ ਆਲ ਇੰਡੀਆ ਜਵਾਹਰ ਨਵੋਦਿਆ ਵਿਦਿਆਲਾ ਸਿਲੈਕਸ਼ਨ ਟੈੱਸਟ 2025 ਲਈ ਸੰਗਰੂਰ ਤੇ ਮਲੇਰਕੋਟਲਾ ਜ਼ਿਲ੍ਹਿਆਂ ਦੀ ਲਿਖਤੀ ਪ੍ਰੀਖਿਆ 18 ਜਨਵਰੀ (ਸ਼ਨੀਵਾਰ) ਨੂੰ 11.30 ਵਜੇ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਲਈ ਦੋਵਾਂ ਜ਼ਿਲ੍ਹਿਆਂ ਵਿਚ 15 ਪ੍ਰੀਖਿਆ ਕੇਂਦਰ ਬਣਾਏ ਗਏ ਹਨ। ਵਿਦਿਆਰਥੀਆਂ ਦੇ ਐਡਮਿਟ ਕਾਰਡ ਵਿਦਿਆਲਿਆ ਦੀ ਵੈੱਬਸਾਈਟ ‘ਤੇ ਪਾ ਦਿੱਤੇ ਗਏ ਹਨ। ਸਕੂਲ ਪ੍ਰਬੰਧਕਾਂ ਨੇ ਵਿਦਿਆਰਥੀਆਂ ਨੂੰ ਆਪਣੇ ਐਡਮਿਟ ਕਾਰਡ ‘ਤੇ ਦਰਜ ਪ੍ਰੀਖਿਆ ਕੇਂਦਰ ਵਿਚ 1 ਘੰਟਾ ਪਹਿਲਾਂ ਪਹੁੰਚਣ ਦੀ ਹਦਾਇਤ ਕੀਤੀ ਹੈ।