ਸਨੌਰ : ਜਨ ਜਨਵਾਦੀ ਪਾਰਟੀ ਦੇ ਰਾਸਟਰੀ ਪ੍ਰਧਾਨ ਡਾ.ਸੰਜੇ ਚੌਹਾਨ ਪੰਜਾਬ ਪ੍ਰਧਾਨ ਅਮਰਜੀਤ ਸਿੰਘ ਜਾਗਦੇ ਰਹੋ ਦੇ ਗ੍ਰਹਿ ਪਿੰਡ ਬਿਸਨਗੜ ਜਿਲਾ ਪਟਿਆਲਾ ਵਿਖੇ,ਪਹੁੰਚੇ।ਜਾਗਦੇ ਰਹੋ ਵੱਲੋਂ ਡਾ.ਸੰਜੇ ਸਿੰਘ ਚੌਹਾਨ ਨੂੰ ਗੁਲਦਸਤਾ ਦੇ ਕੇ ਵਿਸੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ.ਸੰਜੇ ਸਿੰਘ ਚੌਹਾਨ ਨੇ ਆਖਿਆ ਕਿ ਪੰਜਾਬ 2027 ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਜਨ ਜਨਵਾਦੀ ਪਾਰਟੀ ਵੱਲੋਂ 117 ਸੀਟਾਂ ਤੇ ਉਮੀਦਵਾਰ ਉਤਾਰੇ ਜਾਣ ਲਈ ਵਿਸੇਸ਼ ਚਰਚਾ ਕੀਤੀ। ਡਾਕਟਰ ਸੰਜੇ ਸਿੰਘ ਚੌਹਾਨ ਨੇ ਕਿਹਾ ਜਨ ਜਨਵਾਦੀ ਪਾਰਟੀ ਪੰਜਾਬ ਪ੍ਰਧਾਨ ਅਮਰਜੀਤ ਸਿੰਘ ਜਾਗਦੇ ਰਹੋ ਅਗਵਾਈ ਹੇਠ ਇਸੇ ਸਾਲ ਪੰਜਾਬ ਦਾ ਢਾਚਾ ਬਣਾਇਆ ਜਾਵੇਗਾ,ਤਾ ਜੋ ਜਨ ਜਨਵਾਦੀ ਪਾਰਟੀ ਦਾ ਪੰਜਾਬ ਅੰਦਰ ਆਧਾਰ ਮਜਬੂਤ ਕੀਤਾ ਜਾ ਸਕੇ । ਇਸ ਮੌਕੇ ਡਾ.ਸੰਜੇ ਸਿੰਘ ਚੌਹਾਨ ਰਾਸਟਰੀ ਪ੍ਰਧਾਨ ਜਨ ਜਨਵਾਦੀ ਪਾਰਟੀ,ਉੱਤਰ ਪ੍ਰਦੇਸ਼ ਦੇ ਪ੍ਰਧਾਨ ਬੀ.ਡੀ.ਸਿੰਘ ਚੌਹਾਨ,ਪੰਜਾਬ ਪ੍ਰਧਾਨ ਅਮਰਜੀਤ ਸਿੰਘ ਜਾਗਦੇ ਰਹੋ,ਗੁਰਮੀਤ ਸਿੰਘ ਹਡਾਣਾ,ਕਸਪਾਲ ਸਿੰਘ ਨੰਬਰਦਾਰ,ਜਗਤਾਰ ਸਿੰਘ,ਸਰਪੰਚ ਰਾਣੀ ਕੌਰ,ਕਰਨਵੀਰ ਸਿੰਘ ਘੇਲ,ਜਗਤਾਰ ਸਿੰਘ ਚਿੜਵੀ,ਕਰਮ ਸਿੰਘ ਹਡਾਣਾ,ਲਵਪ੍ਰੀਤ ਸਿੰਘ,ਨਿਰਮਲ ਕੌਰ,ਸੁੰਦਰਜੀਤ ਕੌਰ,ਮਾਤਾ ਕੌੜੀ ਕੌਰ ਆਦਿ ਹਾਜ਼ਰ ਸਨ।