ਚੋਣਾਂ ਚੋ ਬਾਹਰ ਹੋਏ ਸ਼੍ਰੋਮਣੀ ਅਕਾਲੀ ਦਲ ਲਈ ਹਰਜਿੰਦਰ ਸਿੰਘ ਧਾਮੀ ਦੀ ਜਿੱਤ ਸੁੱਖ ਦਾ ਸਾਹ ਦੇਣ ਵਾਲੀ ਜਿੱਤ ਹੈ : ਐਡਵੋਕੇਟ ਸ਼ਮਸ਼ੇਰ ਭਾਰਦਵਾਜ 

Share and Enjoy !

Shares
ਸ੍ਰੋਮਣੀ ਪ੍ਰਬੰਧਕ ਕਮੇਟੀ ਦਾ ਚੋਥੀ ਵਾਰ ਪ੍ਰਧਾਨ ਬਣਨ ਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਜ਼ਿਲ੍ਹਾ ਬਾਰ ਐਸੋਸੀਏਸ਼ਨ ਨੇ ਕੀਤਾ ਸਨਮਾਨ । 
ਹੁਸ਼ਿਆਰਪੁਰ (ਤਰਸੇਮ ਦੀਵਾਨਾ) : ਜ਼ਿਲ੍ਹਾ ਬਾਰ ਐਸੋਸੀਏਸ਼ਨ ਹੁਸ਼ਿਆਰਪੁਰ ਵੱਲੋਂ  ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਲਗਾਤਾਰ ਚੋਥੀ ਵਾਰ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣਨ ਤੇ ਉਹਨਾ ਦਾ ਸਨਮਾਨ ਕੀਤਾ ਗਿਆ। ਉਹਨਾ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਵੀਂ ਅੰਤ੍ਰਿਗ ਕਮੇਟੀ ਦੀ ਚੋਣ ਚ ਜੋ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਗੁਰੂ ਸਾਹਿਬ ਨੇ ਫਤਿਹ ਬਖਸ਼ੀ ਹੈ  ਪੰਥ ਵਿਰੋਧੀ ਤਾਕਤਾਂ ਲਈ ਇੱਕ ਸਬਕ ਹੈ ਉਹਨਾ ਕਿਹਾ ਕਿ ਪੰਥਕ ਵਿਰੋਧੀਆ ਦਾ ਸਾਰਾ ਜ਼ੋਰ ਪੰਥਕ ਸ਼ਕਤੀ ਨੂੰ ਕਮਜ਼ੋਰ ਕਰਕੇ ਸਿੱਖ ਸੰਸਥਾਵਾਂ ਤੇ ਕਬਜ਼ਾ ਕਰਨ ਤੇ ਲੱਗਿਆ ਹੋਇਆ ਸੀ ਉਹਨਾ ਕਿਹਾ  ਜਿਸ ਤਰ੍ਹਾਂ ਦਾ ਭਾਰੀ ਸਮ੍ਰਥਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਹਰਜਿੰਦਰ ਸਿੰਘ ਧਾਮੀ ਦੇ ਹੱਕ ਵਿੱਚ ਦਿੱਤਾ ਹੈ ਉਸ ਨੇ ਇੱਕ ਗੱਲ ਸਪੱਸ਼ਟ ਕਰ ਦਿੱਤੀ ਹੈ ਕਿ ਸਿੱਖ ਸ਼ਕਤੀ ਨੂੰ ਕੋਈ ਤਾਕਤ ਖੋਰਾ ਨਹੀਂ ਲਗਾ ਸਕਦੀ ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਲਗਾਤਾਰ ਚੌਥੀ ਵਾਰ ਪ੍ਰਧਾਨ ਚੁਣੇ ਗਏ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਾਦਾ ਰਹਿਣ ਸਹਿਣ ਅਤੇ ਠਰੰਮੇ ਵਾਲੀ ਸ਼ਖਸ਼ੀਅਤ ਹਨ। ਉਹਨਾਂ ਕਿਹਾ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਸਿੱਖ ਸੰਸਥਾ ਸ਼੍ਰੋਮਣੀ ਪ੍ਰਬੰਧਕ ਕਮੇਟੀ ਨਾਲ ਜੁੜੇ ਹੋਏ ਹਨ ਉਹਨਾਂ ਦੱਸਿਆ ਕਿ 1956 ‘ਚ ਜਨਮੇ ਐਡਵੋਕੇਟ ਧਾਮੀ ਬੀ ਏ ਐਲ ਐਲ ਬੀ ਪਾਸ ਹਨ ਅਤੇ ਚਾਰ ਦਹਾਕਿਆਂ ਤੋਂ ਵਕਾਲਤ ਕਰ ਰਹੇ ਹਨ ਉਹਨਾਂ ਦੱਸਿਆ ਕਿ ਉਹ 1996 ‘ਚ ਪਹਿਲੀ ਵਾਰ ਸ਼੍ਰੋਮਣੀ ਕਮੇਟੀ ਦੇ ਮੈਂਬਰ ਬਣੇ ਅਤੇ ਉਦੋਂ ਤੋਂ ਹੁਣ ਤੱਕ ਲਗਾਤਾਰ ਮੈਂਬਰ ਬਣਦੇ ਆ ਰਹੇ ਹਨ ਅਤੇ ਧਾਮੀ  ਧਰਮ ਪ੍ਰਚਾਰ ਤੇ ਮੈਂਬਰ ਵੀ ਰਹੇ ਅਤੇ ਅੰਤ੍ਰਿਗ ਮੈਂਬਰ ਵੀ ਬਣੇ ਉਹਨਾਂ ਦੱਸਿਆ ਕਿ ਐਡਵੋਕੇਟ ਧਾਮੀ ਦੇ ਕਾਰਜਕਾਲ ਦੌਰਾਨ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਸ਼ਾਸਕੀ ਸਭਾਵਾਂ ਚ ਸਿੱਖ ਨੌਜਵਾਨਾਂ ਦੀ ਸ਼ਮੂਲੀਅਤ ਲਈ ਕੋਚਕ ਸੈਂਟਰ ਸਥਾਪਿਤ ਕਰਨਾ ਗੁਰਦੁਆਰਾ ਸਾਹਿਬਾਨ ਅੰਦਰ ਸਿਰੋਪਾਉ ਦੀ ਵਰਤੋਂ ਨੂੰ ਸੀਮਤ ਕਰਨਾ ਅਤੇ ਆਈਆਂ ਸਤਾਬਦੀਆ ਦੀਆਂ ਨੂੰ ਖਾਲਸਾਈ ਜਾਹੋ ਜਲਾਲ ਨਾਲ ਮਨਾਉਣਾ ਅਹਿਮ ਕਾਰਜ ਹਨ ਅਤੇ ਇਸ ਤੋਂ ਇਲਾਵਾ ਉਹਨਾਂ ਦੀ ਅਗਵਾਈ ‘ਚ ਬੰਦੀ ਸਿੰਘਾਂ ਦੀ ਰਿਹਾਈ ਲਈ ਜ਼ੋਰਦਾਰ ਆਵਾਜ਼ ਉਠਾਈ ਗਈ ਉਹਨਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਲਈ ਮੈਦਾਨ ਚੋਂ ਬਾਹਰ ਹੋਏ ਸ਼੍ਰੋਮਣੀ ਅਕਾਲੀ ਦਲ ਲਈ ਹਰਜਿੰਦਰ ਸਿੰਘ ਧਾਮੀ ਦੀ ਜਿੱਤ ਸੁੱਖ ਦਾ ਸਾਹ ਦੇਣ ਵਾਲੀ ਜਿੱਤ ਹੈ ਇਹ ਜਿੱਤ ਪਾਰਟੀ ਦੀ ਮਜਬੂਤੀ ਦਾ ਸੰਕੇਤ ਵੀ ਦਿੰਦੀ ਹੈ ਬਇਸ ਮੌਕੇ ਹੋਰਨਾ ਤੋ ਇਲਾਵਾ  ਕਾਰਜਕਾਰੀ ਪ੍ਰਧਾਨ ਨਵਜੋਤ ਸਿੰਘ ਮਾਨ, ਜਰਨਲ ਸਕੱਤਰ ਡਾਕਟਰ ਰਜਨੀ ਨੰਦਾ, ਸਾਬਕਾ ਪ੍ਰਧਾਨ ਬਾਰ ਐਸੋਸੀਏਸ਼ਨ  ਪਲਵਿੰਦਰ ਸਿੰਘ ਘੁੰਮਣ, ਸਾਬਕਾ ਪ੍ਰਧਾਨ ਵਰਿੰਦਰ ਕੁਮਾਰ ਮੇਨੰਨ, ਸਾਬਕਾ ਪ੍ਰਧਾਨ ਰਾਮ ਪ੍ਰਕਾਸ਼ ਧੀਰ,ਸਾਬਕਾ ਜਨਰਲ ਸਕੱਤਰ ਗੁਰਬੀਰ ਸਿੰਘ ਚੌਟਾਲਾ, ਬੀ. ਐਸ ਰਿਆੜ, ਸ਼ਮਸ਼ੇਰ ਸਿੰਘ ਭਾਰਦਵਾਜ,ਹਰਪ੍ਰੀਤ ਸਿੰਘ ਝਾਵਰ, ਪੁਨੀਤ ਕੰਗ, ਮਨਦੀਪ ਸਿੰਘ ਗਿੱਲ, ਅਮਰਜੀਤ ਸਿੰਘ ਧਾਮੀ, ਸੂਰਜ ਸਿੰਘ, ਰਵਿੰਦਰ ਸਿੰਘ ਰਾਣਾ, ਰਘਵੀਰ ਸਿੰਘ ਟੇਰਕਿਆਣਾ, ਵਰਿੰਦਰ ਹੀਰਾ, ਅੰਜੂ ਬਾਲਾ, ਅਨੀਤਾ ਸਮੇਤ ਸਮੁੱਚੇ ਬਾਰ ਦੇ ਮੈਂਬਰ  ਹਾਜ਼ਿਰ ਸਨ।

About Post Author

Share and Enjoy !

Shares

Leave a Reply

Your email address will not be published. Required fields are marked *