ਚਾਈਨਾ ਡੋਰ ਜਿੱਥੇ ਪੰਛੀਆਂ ਲਈ ਘਾਤਕ ਹੈ ਉਥੇ ਇਨਸਾਨਾ ਲਈ ਵੀ ਬੇਹੱਦ ਘਾਤਕ ਹੈ  : ਸੰਤ ਬਾਬਾ ਸਤਰੰਜਨ ਸਿੰਘ ਧੁੱਗਿਆਂ ਵਾਲੇ 

Share and Enjoy !

Shares
ਹੁਸ਼ਿਆਰਪੁਰ ( ਤਰਸੇਮ ਦੀਵਾਨਾ ): ਹਰੇਕ ਸਾਲ ਬਸੰਤ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਵੱਡੇ ਪੱਧਰ ਤੇ ਪਤੰਗ ਉੜਾਏ ਜਾਂਦੇ ਹਨ ਤੇ ਇਹ ਜੋ ਪਤੰਗ ਉੜਾਏ ਜਾਂਦੇ ਹਨ ਉਹ ਲੱਗਭਗ ਚਾਈਨਾ ਡੋਰ ਨਾਲ ਹੀ ਉਡਾਏ ਜਾਂਦੇ ਹਨ ਇਹ ਡੋਰ ਜਿੱਥੇ ਪੰਛੀਆਂ ਲਈ ਘਾਤਕ ਹੈ ਉਥੇ ਇਨਸਾਨ ਲਈ ਬੇਹੱਦ ਘਾਤਕ ਹੈ ! ਇਹਨਾਂ ਗੱਲਾਂ ਦਾ ਪ੍ਰਗਟਾਵਾ ਨਜ਼ਦੀਕੀ ਪਿੰਡ ਧੁੱਗਾ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਬਾਬਾ ਸਤਰੰਜਨ ਸਿੰਘ ਨੇ ਕੁਝ ਚੋਣਵੇਂ ਪੱਤਰਕਾਰਾਂ ਨਾਲ ਇੱਕ ਪ੍ਰੈਸ ਵਾਰਤਾ ਦੌਰਾਨ ਕੀਤਾ। ਉਹਨਾ ਕਿਹਾ ਕਿ ਆਮ ਤੌਰ ਤੇ ਤੁਸੀਂ ਸੋਸ਼ਲ ਮੀਡੀਆ ਤੇ ਇਸ ਤਰ੍ਹਾਂ ਦੀਆਂ ਖਬਰਾਂ ਦੇਖਦੇ ਹੋ ਕਿ ਇਸ ਡੋਰ ਨਾਲ ਪੰਛੀਆਂ ਦੇ ਨਾਲ ਨਾਲ ਇਨਸਾਨ ਵੀ ਜਖਮੀ ਹੋ ਰਹੇ ਹਨ ਅਤੇ ਕਈ ਤਾ ਆਪਣੀ ਜਾਨ ਤੋਂ ਵੀ ਹੱਥ ਧੋ ਬੈਠੇ ਹਨ ਪਰ ਸਰਕਾਰ ਅਤੇ ਸਿਵਲ ਪ੍ਰਸ਼ਾਸਨ ਇਸ ਮਸਲੇ ਪ੍ਰਤੀ ਗੰਭੀਰ ਨਹੀਂ ਲੱਗਦਾ ਉਹਨਾਂ ਕਿਹਾ ਕਿ  ਸਰਕਾਰ ਨੂੰ ਚਾਹੀਦਾ ਹੈ ਕਿ ਚਾਈਨਾ ਡੋਰ ਤੇ ਸਖਤ ਪਾਬੰਦੀ ਲਗਾਈ ਜਾਵੇ ਅਤੇ ਡੋਰ ਵੇਚਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਉਹਨਾਂ ਕਿਹਾ ਕਿ ਅਗਰ ਇੱਕ ਰਾਤ ਵਿਚਕਾਰ ਨੋਟਬੰਦੀ ਹੋ ਸਕਦੀ ਹੈ ਤਾਂ ਨਸ਼ਾ ਅਤੇ ਚਾਈਨਾ ਡੋਰ ਕਿਉਂ ਨਹੀਂ ਬੰਦ ਹੋ ਸਕਦੀ ਉਹਨਾਂ ਕਿਹਾ ਕਿ ਸਰਕਾਰ ਇਸ ਸਮੱਸਿਆ ਵੱਲ ਉਚੇਚੇ ਤੌਰ ਤੇ ਧਿਆਨ ਦੇਵੇ ਉਹਨਾਂ ਕਿਹਾ ਕਿ ਲੋਹੜੀ ਤੇ ਬਸੰਤ ਪੰਚਮੀ ਦੇ ਤਿਉਹਾਰ ਆਉਣ ਕਰਕੇ ਜਿੱਥੇ ਬੱਚਿਆਂ ਤੇ ਨੌਜਵਾਨ ਪੀੜੀ ਵੱਲੋਂ ਪਤੰਗਬਾਜ਼ੀ ਕੀਤੀ ਜਾਂਦੀ ਹੈ ਉੱਥੇ ਹੀ ਚੰਦ ਪੈਸਿਆਂ ਦੇ ਕਰਕੇ ਦੁਕਾਨਦਾਰ ਚਾਈਨਾ ਡੋਰ ਵੇਚ ਕੇ ਅਮੀਰ ਬਣਨ ਦੀ ਕੋਸ਼ਿਸ਼ ਕਰਦੇ ਹਨ ਜਦਕਿ ਚਾਈਨਾ ਡੋਰ ਇੱਕ ਘਾਤਕ ਡੋਰ ਹੋਣ ਕਰਕੇ ਇਨਸਾਨ ਪਸੂ ਤੇ ਪੰਛੀਆਂ ਨੂੰ ਵੀ ਇਸਦਾ ਸ਼ਿਕਾਰ ਹੋਣਾ ਪੈਂਦਾ ਹੈ। ਉਹਨਾਂ ਕਿਹਾ ਕਿ ਪਿੰਡਾਂ ਕਸਬਿਆਂ ਅਤੇ ਸ਼ਹਿਰਾਂ ਵਿੱਚ ਇਹ ਜਾਨ ਲੇਵਾ ਡੋਰ ਜਿਹੜੀ ਕਿ ਲੋਕਾਂ ਦੇ ਗਲੇ ਵੱਢ ਰਹੀ ਹੈ ਅਤੇ ਪਸ਼ੂ ਤੇ ਪੰਛੀ ਵੀ ਇਸ ਦੀ ਚਪੇੜ ਚ ਆ ਰਹੇ ਹਨ। ਉਹਨਾਂ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਕਿ ਚਾਈਨਾ ਡੋਰ ਵੇਚਣ ਵਾਲਿਆਂ ਨੂੰ ਜਲਦੀ ਨੱਥ ਪਾਈ ਜਾਵੇ ਤਾਂ ਕਿ ਜਾਨ ਮਾਲ ਦਾ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ ਉਹਨਾਂ ਨੇ ਲੋਕਾਂ ਤੋਂ ਵੀ ਉਮੀਦ ਕੀਤੀ ਕਿ ਉਹ ਇਹ ਚਾਈਨਾ ਡੋਰ ਨਾ ਖਰੀਦਣ  ਉਹਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪ ਹੀ ਅੱਗੇ ਆ ਕੇ ਚਾਈਨਾ ਡੋਰ ਨੂੰ ਬੰਦ ਕਰਵਾਉਣ ਦਾ ਕੰਮ ਕਰਨਾ ਚਾਹੀਦਾ ਹੈ ਤਾਂ ਕਿ ਸਾਡੇ ਬੱਚਿਆਂ ਦੀ ਰਾਖੀ ਹੋ ਸਕੇ ਉਹਨਾਂ ਪ੍ਰਸ਼ਾਸਨ ਨੂੰ ਕਿਹਾ ਕਿ ਅਗਰ ਕੋਈ ਡੋਰ ਵੇਚਦਾ ਜਾ ਖਰੀਦਦਾ ਫੜਿਆ ਗਿਆ ਤਾਂ ਉਸ ਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਉਹਨਾਂ ਕਿਹਾ ਕਿ ਪਹਿਲਾਂ ਹੀ ਪੰਜਾਬ ਵਿੱਚ ਨਸ਼ਿਆਂ ਨੇ ਪੰਜਾਬ ਦੀ ਜਵਾਨੀ ਨੂੰ ਖਾ ਲਿਆ ਹੈ ਉਤੋਂ ਰਹਿੰਦੀ ਕਸਰ ਚਾਈਨਾ ਡੋਰ ਵਿੱਚੋਂ ਵਾਲੇ ਕੱਢ ਰਹੇ ਹਨ।

About Post Author

Share and Enjoy !

Shares

Leave a Reply

Your email address will not be published. Required fields are marked *