ਘੱਟ ਗਿਣਤੀ ਤੇ ਦਲਿਤ ਦਲ ਜਥੇਬੰਦੀ ਦੇ ਆਗੂਆਂ ਦੀ ਹੋਈ ਮੀਟਿੰਗ।

Share and Enjoy !

Shares
ਬੱਸੀ ਪਠਾਣਾਂ :  ਘੱਟ ਗਿਣਤੀ ਅਤੇ ਦਲਿਤ ਦਲ ਦੀ ਇੱਕ ਅਹਿਮ ਮੀਟਿੰਗ ਜਥੇਬੰਦੀ ਦੇ ਸੂਬਾ ਪ੍ਰਧਾਨ ਹਰਵੇਲ ਸਿੰਘ ਮਾਧੋਪੁਰ ਦੀ ਪ੍ਰਧਾਨਗੀ ਹੇਠ ਜਥੇਬੰਦੀ ਦੇ ਮੁੱਖ ਦਫਤਰ ਮੋਰਿੰਡਾ ਰੋਡ ਬਸੀ ਪਠਾਣਾਂ ਵਿਖੇ ਹੋਈ। ਜਿਸ ਵਿੱਚ ਘੱਟ ਗਿਣਤੀ ਵਰਗਾਂ ਅਤੇ ਦਲਿਤ ਸਮਾਜ ਨੂੰ ਦਰਪੇਸ਼ ਸਮੱਸਿਆਵਾਂ ਤੇ ਵਿਚਾਰ ਚਰਚਾ ਵਿੱਚ ਹਿੱਸਾ ਲੈਂਦੇ ਹੋਏ ਜਥੇਬੰਦੀ ਦੇ ਸੂਬਾ ਪ੍ਰਧਾਨ ਹਰਵੇਲ ਸਿੰਘ ਮਾਧੋਪੁਰ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਘੱਟ ਗਿਣਤੀ ਵਰਗਾਂ ਦੇ ਧਰਮਾਂ ਵਿੱਚ ਸਿੱਧੇ ਜਾਂ ਅਸਿੱਧੇ ਤੌਰ ਤੇ ਦਖਲ ਅੰਦਾਜੀ ਨਹੀਂ ਕਰਨੀ ਚਾਹੀਦੀ। ਮੀਟਿੰਗ ਵਿੱਚ ਮਤਾ ਪਾਸ ਕਰਕੇ ਕੇਂਦਰ ਸਰਕਾਰ ਦੇ ਹਵਾਬਾਜ਼ੀ ਮੰਤਰਾਲੇ ਵੱਲੋਂ ਸਿੱਖ ਮੁਲਾਜ਼ਮਾਂ ਨੂੰ ਡਿਊਟੀ ਕਰਦੇ ਸਮੇਂ ਸਿੱਖ ਧਰਮ ਦੀ ਰਹਿਤ ਮਰਿਆਦਾ ਵਿੱਚ ਸ਼ਾਮਲ ਕਿਰਪਾਨ ਨਾ ਪਹਿਨਣ ਦੇ ਸਖਤ ਆਦੇਸ਼ ਦੇਣ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਹੋਇਆ ਕੇਂਦਰ ਸਰਕਾਰ ਤੋਂ ਮੰਗ ਕੀਤੀ ਗਈ ਕਿ ਇਸ ਫੁਰਮਾਨ ਨੂੰ ਤੁਰੰਤ ਵਾਪਸ ਲਿਆ ਜਾਵੇ ਤਾਂ ਕਿ ਸਿੱਖ ਭਾਈਚਾਰੇ ਵਿੱਚ ਫੈਲ ਰਹੀ ਨਿਰਾਸ਼ਾ ਨੂੰ ਦੂਰ ਕੀਤਾ ਜਾ ਸਕੇ । ਮੀਟਿੰਗ ਵਿੱਚ ਇਹ ਵੀ ਫੈਸਲਾ ਲਿਆ ਗਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੀਆਂ ਆਉਂਦੀਆਂ ਚੋਣਾਂ ਵਿੱਚ ਜਨਰਲ ਅਤੇ  ਰੀਜਰਵ ਸੀਟਾਂ ਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਜਾਣਗੇ। ਉਮੀਦਵਾਰ ਉਹੀ ਹੋਣਗੇ ਜਿਹੜੇ  ਈਮਾਨਦਾਰ, ਪੰਥ ਪ੍ਰਸਤ, ਧਾਰਮਿਕ ਬਿਰਤੀ ਵਾਲੇ ਅਤੇ ਜਿਨ੍ਹਾਂ ਦੇ ਆਪਣੇ ਪਰਿਵਾਰ ਦੇ ਸਾਰੇ ਮੈਂਬਰ ਅੰਮ੍ਰਿਤਧਾਰੀ ਹੋਣਗੇ। ਮੀਟਿੰਗ ਵਿੱਚ ਜਥੇਬੰਦੀ ਦੇ ਮੈਂਬਰਾ ਵਿਚੋਂ ਪੰਜਾਬ ਵਿੱਚ ਤਾਜ਼ਾ ਹੋਈਆਂ ਪੰਚਾਇਤੀ ਚੋਣਾਂ ਵਿੱਚ ਨਵੇਂ ਬਣੇ ਸਰਪੰਚਾਂ ਨੂੰ ਸਨਮਾਨਿਤ ਕਰਨ  ਦੇ ਪ੍ਰੋਗਰਾਮ ਅਧੀਨ ਜਥੇਬੰਦੀ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਸੂਬਾ ਪ੍ਰਧਾਨ ਹਰਵੇਲ ਸਿੰਘ ਮਾਧੋਪੁਰ ਨੂੰ ਵੀ ਗ੍ਰਾਮ ਪੰਚਾਇਤ ਮਾਧੋਪੁਰ ਦਾ ਸਰਪੰਚ ਬਣਨ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ  ਮੇਜਰ ਚਰਨ ਸਿੰਘ ਸੂਬਾ ਜਨਰਲ ਸਕੱਤਰ,ਭਗਤ ਸਿੰਘ ਪੰਜਕੋਹਾ ਮੁੱਖ ਸਲਾਹਕਾਰ,ਕਿ੍ਸ਼ਨ ਚੰਦ ਸੂਬਾ ਮੀਤ ਪ੍ਰਧਾਨ, ਦਰਸ਼ਨ ਸਿੰਘ ਅਨਾਇਤਪੁਰਾ ਕੋਰ ਕਮੇਟੀ ਮੈਂਬਰ,ਜੀਤ ਸਿੰਘ ਰਾਮਗੜ੍ਹ ਕੋਰ ਕਮੇਟੀ ਮੈਂਬਰ, ਦਰਬਾਰਾ ਸਿੰਘ ਸਰਹਿੰਦ ਸੂਬਾ ਵਿੱਤ ਸਕੱਤਰ, ਪਰਮਿੰਦਰ ਸਿੰਘ ਮਲੋਆ, ਹਰਪਾਲ ਸਿੰਘ ਨਸਰਾਲੀ ਸਾਬਕਾ ਪ੍ਰਧਾਨ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ, ਨਰਿੰਦਰ ਪਾਲ ਸਿੰਘ ਸੇਹਰੀ ਜ਼ਿਲ੍ਹਾ ਪ੍ਰਧਾਨ ਪਟਿਆਲਾ, ਸੂਬੇਦਾਰ ਮੇਜਰ ਸਿੰਘ ਜ਼ਿਲਾ ਸਰਪ੍ਰਸਤ, ਨਿਰਮਲ ਸਿੰਘ ਧਤੌਂਦਾ ਜ਼ਿਲ੍ਹਾ ਸਕੱਤਰ ਜਨਰਲ, ਮੈਨੇਜਰ ਤਰਲੋਕ ਸਿੰਘ ਸੀਨੀਅਰ ਮੀਤ ਪ੍ਰਧਾਨ, ਪ੍ਰੇਮ ਸਿੰਘ ਖਾਲਸਾ ਜ਼ਿਲ੍ਹਾ ਪ੍ਰਚਾਰ ਸਕੱਤਰ, ਅਨਾਇਤ ਮਲਿਕ ਜ਼ਿਲ੍ਹਾ ਜਨਰਲ ਸਕੱਤਰ , ਸੁਰਜੀਤ ਸਿੰਘ ਖਾਲਸਪੁਰ ਜ਼ਿਲ੍ਹਾ ਜਨਰਲ ਸਕੱਤਰ, ਗੁਰਨਾਮ ਸਿੰਘ ਨੌਗਾਵਾਂ ਜ਼ਿਲ੍ਹਾ ਮੀਤ ਪ੍ਰਧਾਨ , ਰਾਮ ਰਾਜ ਧੀਮਾਨ ਪ੍ਰਧਾਨ ਬਸੀ ਪਠਾਣਾਂ, ਜੋਗਾ ਸਿੰਘ ਡੰਘੇੜੀਆ ਸਰਕਲ ਪ੍ਰਧਾਨ ਖੇੜਾ, ਅਮਰਜੀਤ ਸਿੰਘ ਹਾਜੀਪੁਰ ਸਰਕਲ ਪ੍ਰਧਾਨ ਬਸੀ ਪਠਾਣਾਂ ਦਿਹਾਤੀ, ਗੁਰਪਾਲ ਸਿੰਘ ਸਰਕਲ ਪ੍ਰਧਾਨ ਨੌਗਾਵਾਂ, ਹਰਬੰਸ ਸਿੰਘ ਸਰਕਲ ਪ੍ਰਧਾਨ ਭੜੀ,ਸੁਰਧਾਨ ਸਿੰਘ ਪ੍ਰਧਾਨ, ਗੁਰਬਖਸ਼ ਸਿੰਘ ਪ੍ਰਧਾਨ ਖਮਾਣੋਂ ਕਲਾਂ, ਸੰਤ ਸਿੰਘ ਪੰਜਕੋਹਾ ਪ੍ਰਧਾਨ, ਗੁਰਚਰਨ ਸਿੰਘ  ਬਿਜਲੀ ਬੋਰਡ,ਸ਼ਮਸ਼ੇਰ ਸਿੰਘ ਮਾਰਵਾ, ਭੁਪਿੰਦਰ ਸਿੰਘ ਨਾਨੋਵਾਲ ਸਰਪੰਚ, ਰਾਜਿੰਦਰ ਸਿੰਘ ਸਰਪੰਚ, ਗੁਰਮੇਲ ਸਿੰਘ ਕਲੌੜ, ਮੇਜਰ ਸਿੰਘ ਸਾਬਕਾ ਸਰਪੰਚ, ਸੰਪੂਰਨ ਸਿੰਘ ਸਾਬਕਾ ਸਰਪੰਚ , ਕਰਨੈਲ ਸਿੰਘ ਮੱਟੂ ਰਸੂਲਪੁਰ, ਕੁਲਦੀਪ ਸਿੰਘ ਵਜੀਦਪੁਰ ਪ੍ਰਧਾਨ,ਗੁਰਨਾਮ ਸਿੰਘ ਬ੍ਰਾਹਮਣ ਮਾਜਰਾ, ਸੁੱਚਾ ਸਿੰਘ ਨਬੀਪੁਰ, ਮੁਖਤਿਆਰ ਸਿੰਘ ਵਕੀਲ,ਸਵਰਨ ਸਿੰਘ ਭੰਗੂਆਂ, ਸੁਰਿੰਦਰ ਸਿੰਘ ਸ਼ਹੀਦਗੜ, ਨਰਿੰਦਰ ਸਿੰਘ ਕਲੌਦੀ, ਸ਼ਿੰਗਾਰਾਂ ਸਿੰਘ ਬਸੀ ਪਠਾਣਾਂ, ਬਿਕਰਮਜੀਤ ਸਿੰਘ ਕਾਲਾ, ਮੁਕੰਦੀ ਲਾਲ ਅਤੇ ਰਾਮ ਬਰਨ ਬਸੀ ਆਦਿ ਹਾਜ਼ਰ ਸਨ।

About Post Author

Share and Enjoy !

Shares

Leave a Reply

Your email address will not be published. Required fields are marked *