ਲੁਧਿਆਣਾ (ਅਮਿਤ ਕਾਲੀਆ) : ਪਹਿਲੀ ਪਾਤਸਾਹੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨ ਕੋਈ ਹਿੰਦੂ, ਨ ਮੁਸਲਮਾਨ ਦੀ ਘੋਸ਼ਣਾ ਕਰਕੇ ਲੋਕਾਂ ਨੂੰ ਧਰਮ ਤੰਜ਼-ਨਜ਼ਰੀਂ ਤੋਂ ਉੱਪਰ ਉੱਠ ਕੇ ਸੱਚਾ ਧਰਮ ਧਾਰਨ ਕਰਨ ਲਈ ਪ੍ਰੇਰਿਆ। ਇਨ੍ਹਾਂ ਸ਼ਬਦਾਂ ਨੂੰ ਯੁਨਾਈਟਡ ਯੂਥ ਫਡਰੇਸ਼ਨ ਦੇ ਪ੍ਰਧਾਨ ਸੋਹਣ ਸਿੰਘ ਗੋਗਾ ਨੇ ਗੁਰਦੁਆਰਾ ਰਾਮਗੜ੍ਹੀਆ, ਮਿਲਰਗੰਜ ਵੱਲੋਂ ਸਜਾਏ ਗਏ ਨਗਰ ਕੀਰਤਨ ਦੇ ਸਵਾਗਤ ਲਈ ਮਾਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਚੌਂਕ ਵਿਖੇ ਲਗਾਈ ਗਈ ਸਟੇਜ ਤੋਂ ਬੋਲਦਿਆਂ ਸੰਗਤਾਂ ਨਾਲ ਸਾਂਝੇ ਕੀਤੇ। ਬਸੰਤ ਪਾਰਕ ਕਮੇਟੀ ਦੇ ਪ੍ਰਧਾਨ ਅਤੇ ਆਮ ਆਦਮੀ ਪਾਰਟੀ ਦੇ ਜੁਝਾਰੂ ਨੌਜਵਾਨ ਸੁਖਵਿੰਦਰ ਸਿੰਘ ਦਹੇਲਾ ਨੇ ਨਗਰ ਕੀਰਤਨ ਕਮੇਟੀ ਅਤੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਕਿਸੇ ਇੱਕ ਸਮੂਦਾਏ ਜਾਂ ਧਰਮ ਦੇ ਗੁਰੂ ਨਹੀਂ ਸਨ ਉਹ ਸੱਭ ਦੇ ਜਗਤ ਗੁਰੂ ਸਨ। ਇਸ ਮੌਕੇ ਸੋਹਣ ਸਿੰਘ ਗੋਗਾ ਅਤੇ ਸੁਖਵਿੰਦਰ ਸਿੰਘ ਦਹੇਲਾ ਅਤੇ ਟੀਮ ਗੋਗਾ ਨੇ ਨਗਰ ਕੀਰਤਨ ਪ੍ਰਬੰਧਕਾਂ ਨੂੰ ਸਿਰਪਾਓ ਦੇ ਸਨਮਾਨਿਤ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਕੁੰਦਨ ਸਿੰਘ ਨਾਗੀ, ਸੁਰਜੀਤ ਸਿੰਘ ਸੰਤ, ਟੋਨੀ ਦਹੇਲਾ, ਅਰਸ਼ਦੀਪ ਸਿੰਘ ਬਿੱਲਾ, ਹਰਦੀਪ ਸਿੰਘ ਗੁਰੂ, ਪਰਵਿੰਦਰ ਸਿੰਘ ਸੋਹਲ, ਅਰਵਿੰਦ ਸਿੰਘ ਧੰਜਲ, ਗੁਰਚਰਨ ਸਿੰਘ ਗੁਰੂ, ਮਨਜੀਤ ਸਿੰਘ ਰੂਪੀ, ਅਵਤਾਰ ਸਿੰਘ ਘੜਿਆਲ, ਜੋਗਾ ਸਿੰਘ, ਹਰੀ ਸਿੰਘ, ਤੇਜਿੰਦਰ ਸਿੰਘ ਬਾਂਗਾ, ਸਤਵੰਤ ਸਿੰਘ ਮਠਾੜੂ, ਹਰਪਾਲ ਸਿੰਘ ਗਹੀਰ, ਅਵਤਾਰ ਸਿੰਘ ਬਿੱਟਾ, ਆਕਾਸ਼ ਵਰਮਾ, ਕਮਲਜੀਤ ਸਿੰਘ ਲੋਟੇ, ਦੀਪਇੰਦਰ ਸਿੰਘ ਸੱਗੂ ਵੀ ਹਾਜਰ ਸਨ । ਫੋਨ: ਨਗਰ ਕੀਰਤਨ ਪ੍ਰਬੰਧਕ ਕਮੇਟੀ ਦਾ ਸਨਮਾਨ ਕਰਦੇ ਹੋਏ ਸੋਹਣ ਸਿੰਘ ਗੋਗਾ, ਸੁਖਵਿੰਦਰ ਸਿੰਘ ਦਹੇਲਾ, ਗੁਰਚਰਨ ਸਿੰਘ ਗੁਰੂ, ਅਵਤਾਰ ਸਿੰਘ ਬਿੱਟਾ, ਅਰਸ਼ਦੀਪ ਸਿੰਘ ਬਿੱਲਾ ਤੇ ਹੋਰ