ਖੇਤੀਬਾੜੀ ਅਧਿਕਾਰੀਆਂ ਨੇ ਗੁਲਾਬੀ ਸੁੰਡੀ ਨਾਲ ਪ੍ਰਭਾਵਿਤ  ਕਣਕ ਦੀ ਫਸਲ ਦਾ ਕੀਤਾ ਨਿਰੀਖਣ

Share and Enjoy !

Shares
ਸੰਗਰੂਰ(ਜਗਸੀਰ ਲੌਂਗੋਵਾਲ ): ਜਿਲ੍ਹਾ ਸੰਗਰੂਰ ਵਿੱਚ ਹੁਣ ਤੱਕ ਕਣਕ ਦੀ ਬਿਜਾਈ ਤਕਰੀਬਨ 95% ਹੋ ਚੁੱਕੀ ਹੈ। ਇਸ ਸਾਲ (2024-25) ਸਾਉਣੀ ਸੀਜ਼ਨ ਥੋੜਾ ਜ਼ਿਆਦਾ ਲੰਮਾ ਜਾਣ ਕਾਰਨ, ਝੋਨੇ ਦੀ ਕਟਾਈ ਦੇ ਲੇਟ ਹੋਣ ਕਾਰਨ ਅਤੇ ਨਾਲ ਹੀ ਕਣਕ ਦੀ ਬਿਜਾਈ ਦੇ ਸੁਰੂ ਹੋਣ ਕਾਰਨ ਅਤੇ ਦਿਨ ਦਾ ਤਾਪਮਾਨ ਜ਼ਿਆਦਾ ਹੋਣ ਕਾਰਨ ਕਿਸਾਨਾਂ ਦੇ ਖੇਤਾਂ ਵਿੱਚ ਕਣਕ ਦੀ ਫਸਲ ਉੱਪਰ ਗੁਲਾਬੀ ਸੁੰਡੀ ਦਾ ਹਮਲਾ ਦੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਜਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਡਾ.ਹਰਬੰਸ ਸਿੰਘ ਵੱਲੋਂ ਵਿਭਾਗ ਦੇ ਸਮੁੱਚੇ ਸਟਾਫ ਨੂੰ ਕਿਸਾਨਾਂ ਦੇ ਖੇਤਾਂ ਵਿੱਚ ਕਣਕ ਦੀ ਫਸਲ ਨੂੰ ਦੇਖਣ ਦੀ ਹਦਾਇਤ ਕੀਤੀ ਗਈ ਜਿਸ ਤੇ ਚੱਲਦੇ ਬਲਾਕ ਸੰਗਰੂਰ ਦੇ ਖੇਤੀਬਾੜੀ ਵਿਕਾਸ ਅਫਸਰ ਡਾ. ਪਰਮਿੰਦਰ ਸਿੰਘ ਵੱਲੋਂ ਬਲਾਕ ਦੇ ਵੱਖ ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ। ਪਿੰਡ ਬੱਡਰੁੱਖਾਂ ਦੇ ਕਿਸਾਨ ਸ੍ਰੀ ਜਰਨੈਲ ਸਿੰਘ ਦੇ 5 ਏਕੜ ਕਣਕ ਦੀ ਫਸਲ ਤੇ ਕਿਸਾਨ ਰਮਨਦੀਪ ਸਿੰਘ ਦੇ 6 ਏਕੜ ਕਣਕ ਤੇ ਗੁਲਾਬੀ ਸੁੰਡੀ ਦਾ ਹਮਲਾ ਹੋਇਆ ਹੈ।ਇਸ ਤੋਂ ਇਲਾਵਾ ਮੁੱਖ ਖੇਤੀਬਾੜੀ ਅਫਸਰ ਡਾ ਹਰਬੰਸ ਸਿੰਘ ਨੇ ਇਸ ਸਬੰਧ ਵਿੱਚ ਪਿੰਡ ਬੱਡਰੁੱਖਾਂ ਦੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਜਿਨ੍ਹਾਂ ਕਿਸਾਨਾਂ ਦੀ ਫਸਲ ਬੀਜੇ ਨੂੰ ਤਕਰੀਬਨ 20 ਕੁ ਦਿਨ ਹੋ ਗਏ ਹਨ ਤਾਂ ਸੁੰਡੀ ਦੀ ਰੋਕਥਾਮ ਲਈ ਕਿਸਾਨ ਵੀਰ ਸਿਫਾਰਸਸੁਦਾ ਕੀਟਨਾਸ਼ਕ ਜਹਿਰਾਂ ਜਿਵੇਂ ਕਿ ਫਿਪਰੋਨਿਲ 0.3% (ਰੀਜੈਂਟ ਜਾਂ ਮੋਰਟਲ) 7 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਣੀ ਲਾਉਣ ਤੋਂ ਪਹਿਲਾਂ ਛੱਟਾ ਲਾਉਣ ਜਾਂ ਇੱਕ ਲੀਟਰ ਕਲੋਰਪਾਈਰੀਫਾਸ 20% ਨੂੰ 20 ਕਿਲੋ ਸਿੱਲੇ ਰੇਤੇ ਵਿੱਚ ਛੱਟਾ ਦੇਣ ਅਤੇ ਬਾਅਦ ਵਿੱਚ ਜੇਕਰ ਸਪਰੇਅ ਦੀ ਜ਼ਰੂਰਤ ਮਹਿਸੂਸ ਹੋਵੇ ਤਾਂ ਮਾਹਿਰਾਂ ਦੀ ਸਲਾਹ ਨਾਲ ਕਲੋਰਐਂਟਰਾਨਿਲੀਪਰੋਲ 18.5% ਐਸ.ਸੀ (ਕੋਰਾਜਨ) 50 ਮਿਲੀਲੀਟਰ 100 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰ ਸਕਦੇ ਹਨ। ਉਨ੍ਹਾਂ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਗਈ ਕਿ ਜੇਕਰ ਕਿਤੇ ਵੀ ਕਣਕ ਦੀ ਫਸਲ ਉੱਪਰ ਗੁਲਾਬੀ ਸੁੰਡੀ ਦਾ ਹਮਲਾ ਵੇਖਣ ਨੂੰ ਮਿਲਦਾ ਹੈ ਤਾਂ ਤੁਰੰਤ ਵਿਭਾਗ ਨੂੰ ਸੂਚਿਤ ਕੀਤਾ ਜਾਵੇ ਤਾਂ ਜੋ ਉਸਦੀ ਡਿਟੇਲ ਰਿਪੋਰਟ ਉੱਚ ਅਧਿਕਾਰੀਆਂ ਨੂੰ ਸਮੇਂ ਸਿਰ ਭੇਜੀ ਜਾ ਸਕੇ। ਉਨ੍ਹਾਂ ਕਿਸਾਨਾਂ ਨੂੰ ਇਹ ਵੀ ਅਪੀਲ ਕੀਤੀ ਕਿ ਕਿਸਾਨ ਵੀਰ ਕੀਟਨਾਸ਼ਕ ਦਵਾਈ ਦੀ ਖਰੀਦ ਕਰਨ ਸਮੇਂ ਪੱਕੇ ਬਿੱਲ ਆਦਿ ਜ਼ਰੂਰ ਪ੍ਰਾਪਤ ਕਰਨ ਤਾਂ ਜੋ ਮਿਆਰੀ ਕਿਸਮ ਦੀ ਦਵਾਈ ਦੀ ਵਰਤੋਂ ਕਰਕੇ ਹਮਲੇ ਨੂੰ ਕੰਟਰੋਲ ਕੀਤਾ ਜਾ ਸਕੇ। ਇਸ ਮੌਕੇ ਉਨ੍ਹਾਂ ਨਾਲ ਸੀਆਈਪੀ ਐਮਸੀ ਦੀ ਟੀਮ ਤੋਂ ਇਲਾਵਾ ਦੂਰਦਰਸ਼ਨ ਪੰਜਾਬੀ ਜਲੰਧਰ ਦੀ ਟੀਮ ਮੌਜੂਦ ਸੀ। ਇਸ ਸਮੇਂ ਖੇਤੀਬਾੜੀ ਵਿਭਾਗ ਤੋਂ ਸ੍ਰੀ ਕਰਮਜੀਤ ਸਿੰਘ ਪਿੰਡ ਬਡਰੁੱਖਾਂ ਦੇ ਕਿਸਾਨ ਕੁਲਜੀਤ ਸਿੰਘ,ਜਗਦੀਸ ਸਿੰਘ, ਵੱਡੀ ਗਿਣਤੀ ਵਿੱਚ ਪਿੰਡ ਨਿਵਾਸੀ ਹਾਜ਼ਰ ਸਨ।

About Post Author

Share and Enjoy !

Shares

Leave a Reply

Your email address will not be published. Required fields are marked *