ਮਲੋਟ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਜ਼ਿਲਾ ਕਾਂਗਰਸ ਕਮੇਟੀ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਸ਼ੁੱਭਦੀਪ ਸਿੰਘ ਬਿੱਟੂ ਅਤੇ ਹਲਕਾ ਇੰਚਾਰਜ ਰੁਪਿੰਦਰ ਕੌਰ ਰੂਬੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਮਲੋਟ ਬਲਾਕ ਸ਼ਹਿਰੀ ਪ੍ਰਧਾਨ ਸ਼ਿਵ ਕੁਮਾਰ ਸ਼ਿਵਾ ਅਤੇ ਦਿਹਾਤੀ ਪ੍ਰਧਾਨ ਜਗਤਪਾਲ ਸਿੰਘ ਦੀ ਅਗਵਾਈ ਵਿੱਚ ਅੱਜ ਮਲੋਟ ਸ਼ਹਿਰ ਵਿਖੇ ਬਲਾਕ ਕਾਂਗਰਸ ਕਮੇਟੀ ਵੱਲੋ ਉਲੀਕੇ ‘ਜੈ ਬਾਪੂ,ਜੈ ਭੀਮ, ਜੈ ਸੰਵਿਧਾਨ’ ਪ੍ਰੋਗਰਾਮ ਹੇਠ ਹਲਕਾ ਮਲੋਟ ਦੀ ਸਮੂਚੀ ਲੀਡਰਸ਼ਿਪ ਅਤੇ ਵਰਕਰਾਂ ਵਲੋਂ ਸ਼ਹਿਰ ਦੇ ਝਾਂਬ ਗੈਸਟ ਹਾਊਸ ਇਕੱਤਰ ਹੋਏ। ਉਪਰੰਤ ਕੇਂਦਰ ਦੀ ਭਾਜਪਾ ਸਰਕਾਰ ਦੇ ਖਿਲਾਫ ਮੇਨ ਬਾਜ਼ਾਰ ਦੇ ਗਾਂਧੀ ਚੌਂਕ ਤੱਕ ਪੈਦਲ ਰੋਸ਼ ਮਾਰਚ ਕੱਢਿਆ ਗਿਆ। ਇਸ ਦੌਰਾਣ ਸੰਬੋਧਨ ਕਰਦਿਆ ਬੁਲਾਰਿਆਂ ਕਿਹਾ ਕਿ ਇਸ ਪ੍ਰੋਗਰਾਮ ਤਹਿਤ ਕਾਂਗਰਸ ਪਾਰਟੀ ਵੱਲੋ ਪੂਰੇ ਦੇਸ਼ ਵਿੱਚ ਸੰਵਿਧਾਨ ਦਾ ਨਿਰਾਦਰ ਕਰਨ ਵਾਲਿਆਂ ਵਿਰੁੱਧ ਸੰਘਰਸ਼ ਵਿੱਢਿਆ ਗਿਆ ਹੈ। ਕਾਂਗਰਸ ਪਾਰਟੀ ਇਹ ਯਕੀਨੀ ਬਣਾਵੇਗੀ ਕਿ ਬਾਬਾ ਸਾਹਿਬ ਅੰਬੇਡਕਰ ਜੀ ਦਾ, ਮਹਾਤਮਾ ਗਾਂਧੀ ਜੀ ਦਾ ਅਤੇ ਸਾਡੇ ਦੇਸ਼ ਦੇ ਸਵਿਧਾਨ ਦਾ ਕੋਈ ਵੀ ਵਿਅਕਤੀ ਅਪਮਾਨ ਨਾ ਕਰ ਸਕੇ। ਅਮਿਤ ਸ਼ਾਹ ਵੱਲੋਂ ਵਰਤੀ ਗਈ ਮਾੜੀ ਸ਼ਬਦਾਵਲੀ ਸਾਡਾ ਦੇਸ਼ ਕਦੇ ਬਰਦਾਸ਼ਤ ਨਹੀਂ ਕਰੇਗਾ ਤੇ ਅਮਿਤ ਸ਼ਾਹ ਨੂੰ ਇਸ ਗਲਤੀ ਨੂੰ ਮੰਨ ਕੇ ਮਾਫ਼ੀ ਮੰਗ ਕੇ ਅਸਤੀਫ਼ਾ ਦੇਣਾ ਹੀ ਪਵੇਗਾ। ਇਸ ਮੌਕੇ ਹਲਕਾ ਲੰਬੀ ਤੋਂ ਵਿਸ਼ੇਸ਼ ਤੌਰ ’ਤੇ ਪੁੱਜੇ ਪ੍ਰਧਾਨ ਕੁਲਵੰਤ ਸਿੰਘ ਭੀਟੀ ਤੇ ਸਾਥੀਆਂ ਤੋਂ ਇਲਾਵਾ ਸਕੱਤਰ ਅਵਤਾਰ ਸੋਨੀ, ਸਾਬਕਾ ਬਲਾਕ ਪ੍ਰਧਾਨ ਨੱਥੂ ਰਾਮ ਗਾਂਧੀ, ਸੀਨੀਅਰ ਕਾਂਗਰਸੀ ਆਗੂ ਨਰਸਿੰਗ ਦਾਸ ਚਲਾਣਾ, ਕੋਂਸਲਰ ਪੂਰਨ, ਧਰਮਪਾਲ ਗੁੱਡੂ, ਲੀਲੂਰਾਮ, ਜਤਿੰਦਰ ਸ਼ਾਸਤਰੀ, ਬਲਦੇਵ ਕ੍ਰਿਸ਼ਨ, ਗੁਰਵਿੰਦਰ ਸਿੰਘ, ਕੇਵਲ ਖੱਤਰੀ, ਪ੍ਰੇਮ ਰਾਜਪੂਤ, ਚੈਅਰਮੈਨ ਬਲਕਾਰ ਸਿੰਘ ਔਲਖ, ਗਿੰਨੀ ਬਰਾੜ, ਗੱਟੂ ਸ਼ਰਮਾ, ਰਾਜੇਸ਼ ਮੈਦਾਨ, ਲੱਖਾ ਸਿੰਘ, ਰਾਜ ਸਿੰਘ, ਰਾਜਕੁਮਾਰ, ਸ਼ੀਲਾ ਭਟੇਜਾ, ਵਿਨੋਦ ਖਾਨ, ਗੀਤ ਸੇਠੀ, ਕੁਲਵੰਤ ਸਿੰਘ ਮੱਕੜ, ਸਾਹਿਲ ਮੋਗਾ, ਲੂਨਾ ਰਾਮ, ਗੁਰਮੇਲ ਸਰਾਂ, ਸੋਨੂ ਡਾਵਰ, ਸਤੀਸ਼ ਗਰੋਵਰ, ਬਿੱਟੂ ਡਾਵਰ, ਡਾ ਇੰਦਰਜੀਤ, ਗੁਰਵਿੰਦਰ ਸਿੰਘ ਇਨਾਂ ਖੇੜਾ, ਜਿੰਨੀ ਬਰਾੜ ਤਰਖਾਣ ਵਾਲਾ, ਯਾਦਵਿੰਦਰ ਸਿੰਘ ਪੁਨੀਆ, ਗੁਲਾਬ ਸਿੰਘ, ਗੁਰਵਿੰਦਰ ਸਿੰਘ, ਗੁਰਵਿੰਦਰ ਸਿੰਘ ਲਖਬੀਰ ਵਾਲਾ ਗੁਰਜਿੰਦਰ ਸਿੰਘ ਘੁਮਿਆਰਾ, ਨਾਨਕ ਸਿੰਘ ਕਿੰਗਰਾ, ਦਵਿੰਦਰ ਸਿੰਘ ਖੁੰਡੇ ਹਲਾਲ, ਅਮਰੀਕ ਪਾਲ ਭਾਮ,ਰਾਜਿੰਦਰ ਸਿੰਘ ਗੋਗਾ ਆਦਿ ਵੀ ਮੌਜੂਦ ਸਨ।