ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਲੋਕਾਂ ਨੂੰ ਦਿੱਤੀਆਂ ਗਰੰਟੀਆਂ ਦੀ ਹੁਣ ਫੂਕ ਨਿਕਲਦੀ ਨਜ਼ਰ ਆ ਰਹੀ ਹੈ :  ਖੋਸਲਾ  

Share and Enjoy !

Shares

ਹੁਸ਼ਿਆਰਪੁਰ ( ਤਰਸੇਮ ਦੀਵਾਨਾ ): ਡੈਮੋਕਰੇਟਿਕ ਭਾਰਤੀਯ ਲੋਕ ਦਲ ਦੀ ਇੱਕ ਅਹਿਮ ਮੀਟਿੰਗ ਪਾਰਟੀ ਦੇ ਚੇਅਰਮੈਨ ਪੰਜਾਬ ਰਣਜੀਤ ਰਾਣਾ ਦੀ ਅਗਵਾਈ ਹੇਠ ਪਿੰਡ ਥੀਗਲੀ ਵਿਖੇ ਹੋਈ! ਇਸ ਮੀਟਿੰਗ ਵਿੱਚ ਡੇਮੋਕਰੇਟਿਕ ਭਾਰਤੀਯ ਲੋਕ ਦਲ ਦੇ ਰਾਸ਼ਟਰੀ ਪ੍ਰਧਾਨ ਗੁਰਮੁਖ ਸਿੰਘ ਖੋਸਲਾ ਅਤੇ ਪਾਰਟੀ ਦੇ ਰਾਸ਼ਟਰੀ ਚੇਅਰਮੈਨ ਪ੍ਰੇਮ ਸਾਰਸਰ ਵੀ ਉਚੇਚੇ ਤੌਰ ਤੇ ਪਹੁੰਚੇ ਮੀਟਿੰਗ ਨੂੰ ਸੰਬੋਧਿਨ  ਕਰਦੇ ਹੋਏ ਖੋਸਲਾ ਨੇ ਕਿਹਾ ਕਿ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਲਗਭਗ ਪੌਣੇ ਤਿੰਨ ਸਾਲ ਹੋ ਚੁੱਕੇ ਹਨ! ਆਮ ਆਦਮੀ ਪਾਰਟੀ ਦੇ ਸੁਪਰੀਮੋ  ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜੋ ਪੰਜਾਬ ਦੇ ਲੋਕਾਂ ਨੂੰ ਗਰੰਟੀਆਂ ਦਿੱਤੀਆਂ ਸਨ ਹੁਣ ਉਹਨਾਂ ਗਰੰਟੀਆਂ ਦੀ ਫੂਕ ਨਿਕਲਦੀ ਨਜ਼ਰ ਆ ਰਹੀ ਹੈ! ਇਹਨਾਂ ਵੱਲੋਂ ਨਾ ਤਾਂ ਅੱਜ ਤੱਕ ਔਰਤਾਂ ਦੇ ਬੈਂਕ ਖਾਤਿਆਂ ਵਿੱਚ ਇੱਕ ਇੱਕ  ਹਜਾਰ ਰੁਪਏ ਪਾਏ ਗਏ ਨਾ ਨਸ਼ਾ ਮੁਕਤ ਪੰਜਾਬ ਬਣ ਸਕਿਆ, ਨਾਂ ਹੀ ਘਰ ਘਰ ਨੌਕਰੀ ਦਿੱਤੀ ਗਈ, ਨਾ ਬੁਢੇਪਾ ਪੈਨਸ਼ਨ ਵਿੱਚ ਵਾਧਾ ਕੀਤਾ ਗਿਆ ਵਗੈਰਾ ਵਗੈਰਾ ਅੱਜ ਪੰਜਾਬ ਚ ਹਰ ਵਰਗ ਦੇ ਲੋਕ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਖਿਲਾਫ ਸੰਘਰਸ਼ ਕਰ ਰਹੇ ਹਨ! ਡੇਮੋਕਰੇਟਿਕ ਭਾਰਤੀਯ ਲੋਕ ਦਲ ਮਹਿਸੂਸ ਕਰਦਾ ਹੈ ਕਿ ਹੁਣ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਨੂੰ ਪੰਜਾਬ ਦੀ ਸੱਤਾ ਦੇ ਕੇ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰਦੇ ਹਨ! ਖੋਸਲਾ ਨੇ ਕਿਹਾ ਕਿ ਡੇਮੋਕ੍ਰੇਟਿਕ ਭਾਰਤੀਯ ਲੋਕ ਦਲ ਗਰੀਬ ਲੋਕਾਂ ਦੀ ਹਮਦਰਦ ਪਾਰਟੀ ਹੈ ਅਤੇ ਗਰੀਬ ਲੋਕਾਂ ਦੇ ਹੱਕਾਂ ਦੀ ਰਾਖੀ ਲਈ ਹਮੇਸ਼ਾ ਬਚਨਵੱਧ ਹੈ! ਇਸ ਮੌਕੇ ਡੈਮੋਕਰੇਟਿਕ ਭਾਰਤੀਯ ਲੋਕ ਦਲ ਵਿੱਚ ਨਵੀਆਂ ਨਿਯੁਕਤੀਆਂ ਕਰਦੇ ਹੋਏ ਜੀਤ ਸਿੰਘ ਪ੍ਰਧਾਨ ਜਿਲ੍ਹਾ ਕਪੂਰਥਲਾ, ਸੁਲੱਖਣ ਯੂਨਿਟ ਪ੍ਰਧਾਨ ਯੂਥ ਵਿੰਗ ਥੀਗਲੀ, ਬਿਕਰਮਜੀਤ ਉਪ ਪ੍ਰਧਾਨ ਯੂਥ ਵਿੰਗ ਯੂਨਿਟ ਥੀਗਲੀ ਅਤੇ ਮਨਜੀਤ ਸਿੰਘ ਪ੍ਰਧਾਨ ਕਿਸਾਨ ਵਿੰਗ ਯੂਨਿਟ ਵਰਿਆਣਾ ਜਿਲ੍ਹਾ ਜਲੰਧਰ ਨਿਯੁਕਤ ਕੀਤਾ ਗਿਆ!

About Post Author

Share and Enjoy !

Shares

Leave a Reply

Your email address will not be published. Required fields are marked *