ਫਿਰੋਜ਼ਪੁਰ( ਜੋਗਿੰਦਰ ਸਿੰਘ ਭੋਲਾ ): ਬਿਜਲੀ ਬੋਰਡ ਦੇ ਵਧੀਕ ਨਿਗਰਾਨ ਟੈਕਨੀਕਲ ਇੰਜ : ਨਵਨੀਤ ਕੁਮਾਰ ਦੀ ਗੈਰ ਮੌਜੂਦਗੀ ਦੌਰਾਨ ਕੁੱਝ ਮਹੀਨੇ ਪਹਿਲਾ ਦਫਤਰ ਦੇ ਕੁੱਝ ਕਥਿਤ ਸਟਾਫ ਮੈਂਬਰਾਂ ਵੱਲੋਂ ਉਹਨਾਂ ਦੇ ਦਫਤਰ ਦੇ ਕਮਰੇ ਅੰਦਰ ਦਾਖਿਲ ਹੋ ਕੇ ਉਹਨਾਂ ਦੇ ਕਮਰੇ ਅੰਦਰ ਪਏ ਸਰਕਾਰੀ ਰਿਕਰਡ ਨਾਲ ਛੇੜ ਛਾੜ ਕਰਨ ਅਤੇ ਲੈਪਟਾਪ ਦੀ ਸਕਰੀਨ ਤੋੜਨ, ਅਤੇ ਹੋਰ ਕੀਮਤੀ ਸਮਾਨ ਦੀ ਚੋਰੀ ਕਰਨ ਦੀ ਨਵਨੀਤ ਕੁਮਾਰ ਵੱਲੋਂ ਪੁਲਿਸ ਕੋਲ ਲਿਖਤੀ ਸ਼ਿਕਾਇਤ ਕੀਤੀ ਗਈ ਪਰ ਕਥਿਤ ਦੋਸ਼ੀਆਂ ਖਿਲਾਫ ਕਾਰਵਾਈ ਨਾ ਹੋਣ ਕਰਕੇ ਅਤੇ ਇਨਸਾਫ ਨਾ ਮਿਲ਼ਦਾ ਦੇਖਕੇ ਐਸ. ਸੀ ਅਤੇ ਬੀ. ਸੀ ਸ਼੍ਰੇਣੀਆਂ ਅਤੇ ਕਰਮਚਾਰੀ ਵੈਲਫ਼ੇਅਰ ਫੈਡਰੇਸ਼ਨ ਹਲਕਾ ਫਿਰੋਜ਼ਪੁਰ, ਵੱਲੋਂ ਇੰਜੀ ਨਵਨੀਤ ਕੁਮਾਰ ਨੂੰ ਇਨਸਾਫ ਦਿਵਾਉਣ ਲਈ ਸੀਨੀਅਰ ਇੰਜੀਨੀਅਰ ਦੇ ਦਫਤਰ ਵਿਖ਼ੇ ਧਰਨਾ ਦਿੱਤਾ ਇਸ ਮੌਕੇ ਆਗੂਆਂ ਨੇ ਬੋਲਦਿਆਂ ਹੋਇਆ ਕਿਹਾ ਕਿ ਜੇਕਰ ਇੱਕ ਉੱਚ ਅਧਿਕਾਰੀ ਨੂੰ ਇਨਸਾਫ ਨਹੀਂ ਮਿਲ ਰਿਹਾ ਤਾ ਆਮ ਕਰਮਚਾਰੀਆਂ ਦਾ ਕੀ ਹਾਲ ਹੋਵੇਗਾ, ਉਹਨਾਂ ਨੇ ਕਿਹਾ ਐਸ ਸੀ ਦਫਤਰ ਫਿਰੋਜ਼ਪੁਰ ਵਿਖੇ ਮਿਲੀ ਭੁਗਤ ਨਾਲ, ਧੱਕੇਸ਼ਾਹੀ ਰਿਸ਼ਵਤਖੋਰੀ, ਭ੍ਰਿਸ਼ਟਾਚਾਰੀ ਦੇ ਗੌਰਖਧੰਦੇ ਬੋਲਬਾਲਾ ਸਿਖਰਾਂ ਤੇ ਚੱਲ ਰਿਹਾ ਫੈਡਰੇਸ਼ਨ ਦੇ ਆਗੂਆਂ ਵੱਲੋਂ ਪੰਜਾਬ ਸਰਕਾਰ, ਮੁੱਖ ਮੰਤਰੀ ਪੰਜਾਬ,ਬਿਜਲੀ ਮੰਤਰੀ ਅਤੇ ਪਾਵਰਕਾਮ ਦੇ ਚੈਅਰਮੈਨ ਵੱਲੋਂ ਭ੍ਰਿਸਟ ਅਫਸਰਾਂ ਅਤੇ ਮੁਲਾਜਮਾਂ ਵਿਰੁੱਧ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ ਅਤੇ ਉਹਨਾਂ ਨੇ ਨਾਲ ਹੀ ਚੇਤਾਵਨੀ ਦਿੱਤੀ ਅਗਰ ਉਹਨਾਂ ਦੇ ਸਾਥੀ ਨੂੰ ਜਲਦੀ ਇਨਸਾਫ਼ ਨਾ ਮਿਲਿਆ ਆਉਣ ਵਾਲੇ ਸਮੇਂ ਵਿੱਚ ਵੱਡਾ ਸਖ਼ਤ ਐਕਸ਼ਨ ਲਿਆ ਜਾਵੇਗਾ ਇਸ ਮੌਕੇ ਜਥੇਬੰਦੀ ਦੇ ਆਗੂ ਇੰਜ : ਬਹਾਦਰ ਸਿੰਘ, ਇੰਜ ਫੁੰਮਣ ਸਿੰਘ ਵਧੀਕ ਨਿਗਰਾਨ ਸਬਅਰਬਨ , ਜਸਵੰਤ ਸਿੰਘ ਸੀਨੀਅਰ ਕਾਰਜਕਾਰੀ ਇੰਜ:ਜਲਾਲਾਬਾਦ,ਜਸਵਿੰਦਰ ਸਿੰਘ ਉੱਪ ਮੰਡਲ ਅਫ਼ਸਰ ਗੁਰੂਹਰਸਹਾਇ,ਇੰਜ: ਜਤਿੰਦਰ ਸੈਣੀ, ਜੋਗਾ ਸਿੰਘ ਚੈਅਰਮੈਨ ਮਮਦੋਟ, ਸ਼ਾਮ ਲਾਲ ਭੰਗੀ,ਵਿਸ਼ਾਲ ਸੀ ਐਚ ਬੀ,ਪ੍ਰਧਾਨ ਸ਼ੇਰਾ ਸਿੰਘ,ਏ ਈ ਈ ਸੁਖਦੇਵ ਸਿੰਘ, ਨਵਜੋਤ ਸਿੰਘ ਉੱਪ ਮੰਡਲ ਅਫਸਰ ਸਬ ਅਰਬਨ ਜਲਾਲਾਬਾਦ,ਅਸ਼ੋਕ ਵਾਅ ਕਮਿਸ਼ਨਰ ਦਫਤਰ ਫਿਰੋਜ਼ਪੁਰ,ਮੇਘ ਨਾਥ ਆਗੂ ਅਧਰਮ ਸਮਾਜ,ਜੇ ਈ ਗੁਰਪ੍ਰੀਤ ਸਿੰਘ ਫਿਰੋਜ਼ਸ਼ਾਹ, ਯੂਨਫ ਭੱਟੀ ਸਮੇਤ ਹੋਰ ਵੀ ਆਗੂ ਮੌਜੂਦ ਸਨ