ਆਦਰਸ਼ ਮਾਡਲ ਸਕੂਲ ਵਿਖੇ ਤਰਕਸ਼ੀਲ ਪ੍ਰੋਗਰਾਮ ਦਾ ਆਯੋਜਨ 

Share and Enjoy !

Shares
ਸੰਗਰੂਰ (ਜਗਸੀਰ ਲੌਂਗਵਾਲ):ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਨੇ ਅੱਜ ਤਰਕਸ਼ੀਲ ਆਗੂ ਮਾਸਟਰ ਪਰਮਵੇਦ ਦੀ ਅਗਵਾਈ ਵਿੱਚ  ਆਦਰਸ਼ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੰਗਰੂਰ  ਵਿਖੇ ਇਕ ਸਿਖਿਆਦਾਇਕ  ਵਿਗਿਆਨਕ  ਵਿਚਾਰਾਂ ਵਾਲਾ ਤਰਕਸ਼ੀਲ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।ਇਸ ਮੌਕੇ   ਤਰਕਸ਼ੀਲ ਆਗੂ ਮਾਸਟਰ ਪਰਮ ਵੇਦ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਆਪਣੇ ਸੰਬੋਧਨ ਵਿੱਚ ਆਪਣੀ ਸੋਚ  ਵਿਗਿਆਨਕ ਲੀਹ ਤੇ ਪਾਉਣ  ਦਾ ਸੁਨੇਹਾ ਦਿੱਤਾ।ਉਨਾਂ ਵਿਦਿਆਰਥੀਆਂ ਨੂੰ ਹਿੰਮਤ ,ਲਗਨ , ਇਮਾਨਦਾਰੀ ਤੇ ਸਿੱਖਣ ਵਿੱਚ ਲਗਾਤਾਰਤਾ ਰੱਖ ਕੇ ਤੇ ਕੀ,ਕਿਉਂ ਕਿਵੇਂ  ਆਦਿ ਗੁਣ  ਜਿਹੜੇ ਹਰ ਵਰਤਾਰੇ ਦੀ ਸਚਾਈ ਦੀ ਤਹਿ ਤੱਕ  ਜਾਣ ਲਈ ਜਰੂਰੀ ਹੁੰਦੇ ਹਨ ,ਅਪਨਾਉਣ ਦਾ ਸੁਨੇਹਾ ਦਿੱਤਾ।
 ਉਨ੍ਹਾਂ ਕਿਹਾ ਕਿ ਮਨੁੱਖ ਦਾ ਸਭ ਤੋਂ ਨੇੜਲਾ ਸਾਥੀ ਉਸਦਾ ਦਿਮਾਗ਼ ਹੈ। ਇਸ ਮੌਕੇ ਤਰਕਸ਼ੀਲ ਆਗੂਆਂ ਨੇ  ਛੇਵੀਂ ਚੇਤਨਾ ਪਰਖ਼ ਪ੍ਰੀਖਿਆ ਵਿੱਚ, ਭਾਗ ਲੈਣ  ਵਾਲੇ ਬੱਚਿਆਂ ਨੂੰ ਤੇ ਪ੍ਰੀਖਿਆ ਵਿੱਚ ਸਹਿਯੋਗ ਕਰਨ ਵਾਲੇ ਅਧਿਆਪਕਾਂ ਨੂੰ ਸਨਮਾਨ ਪੱਤਰ ਦੇ ਕੇ ਉਨ੍ਹਾਂ ਦੀ ਹੌਂਸਲਾ ਅਫਜ਼ਾਈ ਕੀਤੀ। ਅੱਜ ਦੇ ਇਸ ਸਮਾਗਮ ਵਿੱਚ ਮਨਜੀਤ ਕੌਰ (ਪੰਜਾਬੀ )ਰੁਚੀ ਡੋਗਰਾ (ਹਿੰਦੀ) ਕੁਲਵੀਰ ਸਿੰਘ (ਫਿਜੀਕਲ) ਅਤੇ ਬਲਵੰਤ ਸਿੰਘ ਹਾਜ਼ਰ ਸਨ। ਅੰਤ ਵਿੱਚ ਸਕੂਲ ਪ੍ਰਿੰਸੀਪਲ ਜੋਗਾ ਸਿੰਘ ਨੇ ਤਰਕਸ਼ੀਲ ਟੀਮ ਦਾ ਧੰਨਵਾਦ ਕੀਤਾ ।

About Post Author

Share and Enjoy !

Shares

Leave a Reply

Your email address will not be published. Required fields are marked *