ਆਗਮਨ ਪੁਰਬ ਨੂੰ ਸਮ੍ਰਪਿਤ ਗੁਰਮਤਿ ਸਮਾਗਮ ਕਰਵਾਇਆ

Share and Enjoy !

Shares
ਲੁਧਿਆਣਾ (ਰਾਜਿੰਦਰ ਬੱਧਣ) : ਧਰਮ ਤੇ ਵਿਰਸਾ ਕਲੱਬ ਵਲੋਂ ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਦਸਮੇਸ਼ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਨੂੰ ਸਮ੍ਰਪਿਤ ਧਾਰਮਿਕ ਗੁਰਮਤਿ ਤੇ ਕੀਰਤਨ ਸਮਾਗਮ ਸਥਾਨ ਦੁਸਹਿਰਾ ਗਰਾਊਂਡ, ਮੈਟਰੋ ਰੋਡ ਨਜਦੀਕ ਪ੍ਰਤਾਪ ਚੌਂਕ ਵਿਖੇ ਕਰਵਾਇਆ ਗਿਆ । ਇਨ੍ਹਾਂ ਗੁਰਮਤਿ ਸਮਾਗਮ ‘ਚ ਜੱਥਾ ਭਾਈ ਪਰਮਿੰਦਰ ਸਿੰਘ ਜੀ ਰਤਵਾੜਾ ਸਾਹਿਬ ਵਾਲਿਆਂ ਤੋਂ ਇਲਾਵਾ ਵਿਸ਼ੇਸ਼ ਤੌਰ ਤੇ ਭਾਈ ਦਵਿੰਦਰ ਸਿੰਘ ਸੋਢੀ ਲੁਧਿਆਣਾ ਵਾਲਿਆਂ ਅਤੇ ਉਨ੍ਹਾਂ ਦੇ ਜੱਥੇ ਵੱਲੋਂ ਜਿੱਥੇ ਇਲਾਹੀ ਬਾਣੀ ਦੇ ਆਨੰਦਮਈ ਕੀਰਤਨ ਦੀ ਸੇਵਾ ਨਿਭਾਈ ਗਈ ਉੱਥੇ ਬਾਲਾ ਪ੍ਰੀਤਮ ਗੁਰੂ ਗੋਬਿੰਦ ਸਿੰਘ ਜੀ ਦੇ ਪਟਨਾ ਸਾਹਿਬ ਵਿਖੇ ਬਾਲ ਜੀਵਨ ਨਾਲ ਸਬੰਧਤ ਚੋਜਾਂ ਨੂੰ ਬਾਣੀ ਦੇ ਬੋਲਾਂ ਨਾਲ ਅੱਖਾਂ ਮੌਹਰੇ ਲਿਆ ਖੜੋਤਾ ਕੀਤਾ।  ਕਲੱਬ ਦੇ  ਪ੍ਰਧਾਨ ਸਰੂਪ ਸਿੰਘ ਮਠਾੜੂ, ਚੇਅਰਮੈਨ ਇੰਦਰਪ੍ਰੀਤ ਸਿੰਘ ਟਿਵਾਣਾ, ਵਾਈਸ ਚੇਅਰਮੈਨ ਮਨਜੀਤ ਸਿੰਘ ਹਰਮਟ, ਕੈਸ਼ੀਅਰ ਸੁਰਜੀਤ ਸਿੰਘ ਨੈਬਸ਼ਨ ਨੇ  ਜਿੱਥੇ  ਸੰਗਤੀ ਰੂਪ ਵਿਚ ਰਾਗੀ ਜੱਥਿਆਂ ਨੂੰ ਸਿਰਪਾਓ ਭੇਟ ਕਰਦੇ ਹੋਏ ਗੁਰਮਤਿ ਸਮਾਗਮ ਵਿਚ ਹਾਜਰੀਆਂ ਭਰ ਰਹੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦਾ ਧੰਨਵਾਦ ਕੀਤਾ ਉੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਵਧਾਈਆਂ ਵੀ ਦਿੱਤੀਆ। ਗੁਰੂ ਕੇ ਲੰਗਰ ਅਤੁੱਟ ਵਰਤੇ।  ਇਸ ਮੌਕੇ ਗੁਰਮੀਤ ਸਿੰਘ ਕੁਲਾਰ, ਸੋਹਣ ਸਿੰਘ ਗੋਗਾ,  ਰਣਜੀਤ ਸਿੰਘ ਮਠਾੜੂ ਮੀਤ ਪ੍ਰਧਾਨ ਨੇ ਦੱਸਿਆ ਕਿ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ। ਇਸ ਮੌਕੇ ਸੂਬਾ ਸਿੰਘ ਨੈਬਸ਼ਨ, ਰਜਿੰਦਰ ਸਿੰਘ ਸੈਂਸ, ਬਲਵਿੰਦਰ ਸਿੰਘ ਤੱਗੜ (ਬੀਟੀਐਲ), ਰਣਜੀਤ ਸਿੰਘ ਮਠਾੜੂ, ਦਲਜੀਤ ਸਿੰਘ ਬੱਬੂ, ਗੁਰਪਾਲ ਸਿੰਘ ਪਾਲਾ, ਜਗਦੀਪ ਸਿੰਘ ਰਿੰਕੂ, ਤਰਨਜੀਤ ਸਿੰਘ ਪੀਟਰ, ਮਨਜੀਤ ਸਿੰਘ, ਰਣਜੀਤ ਸਿੰਘ ਬਾਂਸਲ, ਬਲਜੀਤ ਸਿੰਘ ਬਿੱਲੂ, ਪਰਵਿੰਦਰ ਸਿੰਘ ਸੋਹਲ, ਅਵਤਾਰ ਸਿੰਘ, ਪ੍ਰੀਤਮ ਸਿੰਘ ਮਣਕੂ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜਰੀਆਂ ਭਰਕੇ ਗੁਰੂ ਸਾਹਿਬ ਦੀਆਂ ਖੁਸੀਆ ਪ੍ਰਾਪਤ ਕੀਤੀਆਂ

About Post Author

Share and Enjoy !

Shares

Leave a Reply

Your email address will not be published. Required fields are marked *