ਰਾਏਕੋਟ : ਸ੍ਰੀ ਗੁਰੂ ਗੋਬਿੰਦ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਰਾਏਕੋਟ ਵਲੋਂ ਸਵ. ਹਾਕੀ ਕੋਚ ਜੋਗਿੰਦਰ ਸਿੰਘ, ਸਵ. ਰਵਿੰਦਰ ਸਿੰਘ ਪੰਨੂ (ਜਲਾਲਦੀਵਾਲ) ਅਤੇ ਸਵ. ਹਰਿੰਦਰ ਸਿੰਘ ਹੈਪੀ ਦੀ ਯਾਦ ’ਚ ਸਥਾਨਕ ਸ੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ ’ਚ ਕਰਵਾਏ ਜਾ ਰਹੇ ਅੱਠਵੇੇਂ ਸਲਾਨਾ ਤਿੰਨ ਰੋਜਾ ਸੈਵਨ-ਏ-ਸਾਈਡ ਹਾਕੀ ਟੂਰਨਾਮੈਂਟ ਦਾ ਉਦਘਾਟਨ ਅੱਜ ਸਾਬਕਾ ਕੌਂਸਲਰ ਬੂਟਾ ਸਿੰਘ ਛਾਪਾ ਵਲੋਂ ਹੋਰ ਕਲੱਬ ਮੈਂਬਰਾਂ ਦੀ ਮੌਜ਼ੂਦਗੀ ਵਿੱਚ ਕੀਤਾ ਗਿਆ। ਇਸ ਮੌਕੇ ਆਏ ਹੋਏ ਮਹਿਮਾਨਾਂ ਵਲੋਂ ਖੇਡ ਰਹੀਆਂ ਟੀਮਾਂ ਦੇ ਖਿਡਾਰੀਆਂ ਨਾਲ ਜਾਣ ਪਛਾਣ ਕਰਕੇ ਉਨ੍ਹਾਂ ਦੀ ਹੌਸਲਾ ਅਫ਼ਜਾਈ ਕੀਤੀ ਗਈ। ਉਦਘਾਟਨ ਉਪਰੰਤ ਸ. ਬੂਟਾ ਸਿੰਘ ਛਾਪਾ ਨੇ ਖਿਡਾਰੀਆਂ ਦੀ ਹੌਸਲਾ ਅਫ਼ਜਾਈ ਕਰਦਿਆਂ ਕਿਹਾ ਕਿ ਖੇਡਾਂ ਵਿਅਕਤੀ ਦੇ ਜੀਵਨ ਦਾ ਅਹਿਮ ਹਿੱਸਾ ਹਨ, ਕਿਉਂਕਿ ਖੇਡਾਂ ਜਿੱਥੇ ਮਨੁੱਖ ਨੂੰ ਤੰਦਰੁਸਤ ਰੱਖਦੀਆਂ ਹਨ ਉੱਥੇ ਖਿਡਾਰੀਆਂ ’ਚ ਮੁਕਾਬਲੇਬਾਜੀ ਦੀ ਭਾਵਨਾ ਵੀ ਪੈਦਾ ਕਰਦੀਆਂ ਹਨ। ਇਸ ਮੌਕੇ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਅਤੇ ਗੁਰਜੰਟ ਸਿੰਘ ਜੰਟਾ ਨੇ ਦੱਸਿਆ ਕਿ ਇਹ ਹਾਕੀ ਟੂਰਨਾਮੈਂਟ 8 ਨਵੰਬਰ ਤੋਂ ਲੈ ਕੇ 10 ਨਵੰਬਰ ਤੱਕ ਕਰਵਾਇਆ ਜਾਵੇਗਾ, ਜਿਸ ਵਿੱਚ ਸੂਬੇ ਦੇ ਵੱਖ ਵੱਖ ਹਿੱਸਿਆਂ ’ਚੋਂ ਕੁੱਲ 50 ਤੋਂ ਵੱਧ ਟੀਮਾਂ ਭਾਗ ਲੈ ਰਹੀਆਂ ਹਨ, ਜਿਸ ਵਿੱਚ ਅੰਡਰ-17 ਦੀਆਂ 16 ਟੀਮਾਂ ਸ਼ਾਮਲ ਹਨ। ਉਨ੍ਹਾਂ ਇਸ ਟੂਰਨਾਮੈਂਟ ਨੂੰ ਕਰਵਾਉਣ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਸਮੂਹ ਪ੍ਰਵਾਸੀ ਪੰਜਾਬੀ ਵੀਰਾਂ ਅਤੇ ਖੇਡ ਪ੍ਰੇਮੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਟੂਰਨਾਮੈਂਟ ਦੀਆਂ ਜੇਤੂ ਟੀਮਾਂ ਨੂੰ ਸ਼ਾਨਦਾਰ ਇਨਾਮ ਦੇ ਕੇ ਨਵਾਜ਼ਿਆ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਭੁਪਿੰਦਰ ਸਿੰਘ ਭਿੰਦਾ ਬੋਪਾਰਾਏ, ਜਗਤਾਰ ਸਿੰਘ ਸੰਤ, ਮਿਅੰਕ ਪਾਠਕ, ਸੰਦੀਪ ਸਿੰਘ ਗਰੇਵਾਲ, ਅਮਨਦੀਪ ਸਿੰਘ, ਸੁਖਪ੍ਰੀਤ ਸਿੰਘ ਬੜਿੰਗ, ਰੀਤਾ ਗਰੇਵਾਲ, ਸਤਪਾਲ ਸਿੰਘ ਹੇਰਾਂ, ਗਗਨ ਨੱਥੋਵਾਲ ਤੋਂ ਇਲਾਵਾ ਹੋਰ ਕਈ ਖੇਡ ਪ੍ਰੇਮੀ ਮੌਜ਼ੂਦ ਸਨ।
ਅੱਠਵੇੇਂ ਸਲਾਨਾ ਤਿੰਨ ਰੋਜਾ ਸੈਵਨ-ਏ-ਸਾਈਡ ਹਾਕੀ ਟੂਰਨਾਮੈਂਟ ਦਾ ਅਗਾਜ
ਬੂਟਾ ਸਿੰਘ ਛਾਪਾ ਨੇ ਕੀਤਾ ਉਦਘਾਟਨ