ਅੱਖਾਂ ਦੇ ਮੁਫ਼ਤ ਚੈਕਅੱਪ,ਆਪ੍ਰੇਸ਼ਨ ਅਤੇ ਜਰਨਲ ਮੈਡੀਕਲ  ਜਾਂਚ ਕੈਂਪ ਦਾ ਆਯੋਜਨ

Share and Enjoy !

Shares
ਲੌਂਗੋਵਾਲ (ਜਗਸੀਰ ਸਿੰਘ):ਲੈ. ਕਰਨਲ ਨਿਤਿਨ ਭਾਟੀਆ ਮੈਮੋਰੀਅਲ ਟਰੱਸਟ, ਫਰੈਂਡਸ ਫਾਰ ਕਾਜ ਫਾਊਡੇਸ਼ਨ ਅਤੇ ਬਾਬਾ ਫਰੀਦ ਮੈਮੋਰੀਅਲ ਐਜੂਕੇਸ਼ਨ ਐਂਡ ਵੈਲਫੇਅਰ ਸੁਸਾਇਟੀ ਵੱਲੋਂ ਅਮਰ ਹਸਪਤਾਲ ਪਟਿਆਲਾ, ਹਰੀਹਰ ਹਸਪਤਾਲ ਲੌਂਗੋਵਾਲ, ਉੱਨਤ ਭਾਰਤ ਅਭਿਆਨ ਸਲਾਈਟ, ਸਾਹਿਬਜ਼ਾਦਾ ਬਾਬਾ ਫ਼ਤਹਿ ਸਿੰਘ ਜੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਅਤੇ ਗੁਰਦੁਆਰਾ ਸਾਹਿਬ ਬਾਬਾ ਆਲਾ ਸਿੰਘ ਜੀ ਪ੍ਰਬੰਧਕ ਕਮੇਟੀ ਲੌਂਗੋਵਾਲ ਦੇ ਵਿਸ਼ੇਸ਼ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਬਾਬਾ ਆਲਾ ਸਿੰਘ ਦੀ ਢਾਬ, ਨੇੜੇ ਡਰੇਨ ਦਾ ਪੁਲ, ਪੱਤੀ ਵਡਿਆਣੀ, ਲੌਂਗੋਵਾਲ (ਸੰਗਰੂਰ) ਵਿੱਖੇ ਅੱਖਾਂ ਦੇ ਮਾਹਿਰ ਡਾ: ਪਰਮਜੀਤ ਸਿੰਘ (ਸੰਗਰੂਰ ਵਾਲੇ) ਅਤੇ ਉਹਨਾਂ ਦੀ ਮਾਹਿਰ ਟੀਮ ਦੁਆਰਾ ਅੱਖਾਂ ਦਾ ਚੈੱਕ ਅਪ ਕਰਕੇ 101 ਬਿਨ੍ਹਾਂ ਚੀਰੇ ਟਾਂਕੇ (ਫੁੱਲ ਫੇਕੋ ) ਵਿਧੀ ਰਾਹੀਂ ਆਪ੍ਰੇਸ਼ਨ ਕਰਕੇ ਮੁਫਤ ਲੈਂਜ ਪਾਏ ਗਏ, 400 ਮਰੀਜ਼ਾਂ ਨੂੰ ਦਵਾਈਆਂ ਅਤੇ ਐਣਕਾਂ ਮੁਫਤ ਦਿੱਤੀਆਂ ਗਈਆਂ। ਇਸ ਤੋਂ ਇਲਾਵਾ ਅਮਰ ਹਸਪਤਾਲ ਪਟਿਆਲਾ ਤੋਂ ਡਾ.ਜਸ਼ਨ ਗੋਇਲ ਐਮਡੀ ਅਤੇ ਸਮੁੱਚੀ ਟੀਮ ਵੱਲੋਂ 200 ਮਰੀਜ਼ਾਂ ਦਾ ਜਰਨਲ ਚੈੱਕ ਅਪ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮਲਜੀਤ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਇਸ ਕੈਂਪ ਦੀ ਸ਼ੁਰੂਆਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕਰਕੇ ਕੀਤੀ। ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਡਾਕਟਰ ਭੀਮਿੰਦਰ ਸਿੰਘ ਪਟਿਆਲਾ ਪੰਜਾਬੀ ਯੂਨੀਵਰਸਿਟੀ, ਜੁਗੇਸ਼ ਭਾਟੀਆ, ਡਾਕਟਰ ਪੀਕੇ ਜੈਨ ਪ੍ਰੋਫੈਸਰ ਮਨੋਜ ਗੋਇਲ ਡਾਕਟਰ ਗੁਲਸਨ ਜਾਵਾ, ਚਮਕੌਰ ਸਿੰਘ ਸ਼ਾਹਪੁਰ ਜਰਨਲ ਸਕੱਤਰ ਪੀ.ਐਚ.ਏ ਪੰਜਾਬ ਬਲਵੰਤ ਸਿੰਘ ਬੀਟਾ, ਬਲਵਿੰਦਰ ਸਿੰਘ ਢਿੱਲੋਂ ਐਮਸੀ, ਨਰਿੰਦਰਪਾਲ ਸ਼ਰਮਾ, ਗਿਆਨੀ ਜਗੀਰ ਸਿੰਘ ਰਤਨ, ਹਰਜਸ ਸਿੰਘ, ਸ਼ਖਸੀਅਤਾਂ ਨੇ ਵੀ ਆਪਣੀ ਭਰਮੀ ਹਾਜ਼ਰੀ ਲਗਾਈ।
ਲੰਗਰ ਅਤੁੱਟ ਵਰਤਾਇਆ ਗਿਆ ਅਤੇ ਮਰੀਜ਼ਾਂ ਲਈ ਖਿਚੜੀ ਦਾ ਪ੍ਰਬੰਧ ਕੀਤਾ ਗਿਆ ਇਸ ਕੈਂਪ ਵਿੱਚ ਵਿਸ਼ੇਸ਼ ਤੌਰ ਤੇ ਪ੍ਰਚਾਰ ਕਰਨ ਵਾਲੇ ਭੋਲਾ ਸਿੰਘ ਸੰਗਰਾਮੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ, ਲੰਗਰ ਦੀ ਸੇਵਾ ਬਾਬਾ ਫਰੀਦ ਮਮੋਰੀਅਲ ਐਜੂਕੇਸ਼ਨ ਐਂਡ ਵੈਲਫੇਅਰ ਸੋਸਾਇਟੀ ਦੀਆਂ ਲਟਕੀਆਂ ਨੇ ਕੀਤੀ ਅਤੇ ਭਾਂਡਿਆਂ ਦੀ ਸੇਵਾ ਕਰਨ ਵਾਲੀਆਂ ਬੀਬੀਆਂ, ਵਲੰਟੀਅਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ।
ਇਸ ਤੋਂ ਇਲਾਵਾ ਪ੍ਰਮੋਦ ਕੁਮਾਰ ਲੌਂਗੋਵਾਲ, ਚਰਨਜੀਤ ਸਿੰਘ, ਬਲਵਿੰਦਰ ਸਿੰਘ, ਹਰਦੇਵ ਸਿੰਘ, ਸਾਵਨ ਸਿੰਘ, ਕਰਮਜੀਤ ਸਿੰਘ, ਪ੍ਰਿਤਪਾਲ ਸਿੰਘ, ਨਿਰਭੈ ਸਿੰਘ, ਗੁਰਮੀਤ ਸਿੰਘ ਫੌਜੀ, ਬਲਵੰਤ ਸਿੰਘ, ਹਰਜਿੰਦਰ ਸਿੰਘ, ਗੁਰਮੀਤ ਸਿੰਘ, ਗੁਰਦੀਪ ਧੀਮਾਨ, ਗੁਰਸਰਨ ਸਿੰਘ ਗੋਲਾ, ਸਿੱਪੀ ਧੀਮਾਨ, ਸਤਨਾਮ ਸਿੰਘ ਅਤੇ ਬਲਕਾਰ ਸਿੰਘ ਵੀ ਹਾਜ਼ਰ ਸਨ।

About Post Author

Share and Enjoy !

Shares

Leave a Reply

Your email address will not be published. Required fields are marked *