ਅੰਮ੍ਰਿਤਾ ਵੜਿੰਗ ਕਰਵਾ ਸਕਦੀ ਹੈ ਵਿਕਾਸ ਜਦ ਕਿ ਭਗਵੰਤ ਮਾਨ ਚੁਟਕਲੇ ਅਤੇ ਮਨਪ੍ਰੀਤ ਸ਼ੇਅਰਾਂ ਦਾ ਭੰਡਾਰ– ਇਹ ਨਹੀਂ ਗਿੱਦੜਵਾਹਾ ਦੇ ਵੋਟਰਾਂ ਦੀ ਖੁਰਾਕ
ਵੱਡੀਆਂ ਕੁਰਬਾਨੀਆਂ ਨਾਲ ਮਿਲੇ ਵੋਟ ਦੇ ਅਧਿਕਾਰ ਨੂੰ ਵੋਟਰ ਪੰਜਾਬ ਦਾ ਭਵਿੱਖ ਸਵਾਰਨ ਲਈ ਵਰਤਣ– ਬਾਵਾ
ਲੁਧਿਆਣਾ : ਅੱਜ ਸੀਨੀਅਰ ਕਾਂਗਰਸੀ ਨੇਤਾ ਕ੍ਰਿਸ਼ਨ ਕੁਮਾਰ ਬਾਵਾ ਜਨਰਲ ਸਕੱਤਰ ਪ੍ਰਦੇਸ਼ ਕਾਂਗਰਸ ਨੇ ਭਲਾਈਆਣਾ, ਮੰਨਣ ਅਤੇ ਕਿਸ਼ਨਪੁਰਾ ਵਿੱਚ ਜਨ ਸੰਪਰਕ ਕਰਨ ਤੋਂ ਬਾਅਦ ਇੱਕ ਲਿਖਤੀ ਬਿਆਨ ਰਾਹੀਂ ਕਿਹਾ ਕਿ ਕਾਂਗਰਸ ਪਾਰਟੀ ਦਾ ਪਲੜਾ ਭਾਰੀ ਹੈ। ਗਿੱਦੜਵਾਹਾ ਦੇ ਵੋਟਰ ਵਿਕਾਸ ਦੀ ਸੋਚ ਨੂੰ ਮੁੱਖ ਰੱਖ ਕੇ ਅਤੇ ਰਾਜਾ ਵੜਿੰਗ ਵੱਲੋਂ ਕੀਤੇ ਕੰਮਾਂ ‘ਤੇ ਮੋਹਰ ਲਗਾਉਂਦੇ ਹੋਏ ਅੰਮ੍ਰਿਤਾ ਵੜਿੰਗ ਦੇ ਹੱਕ ਵਿੱਚ ਹੱਥ ਪੰਜੇ ਦਾ ਬਟਨ ਦਬਾਉਣਗੇ।
ਬਾਵਾ ਨੇ ਕਿਹਾ ਕਿ ਗਿੱਦੜਬਾਹਾ ਦੇ ਵੋਟਰ ਦੂਰਅੰਦੇਸ਼ ਸੋਚ ਦੇ ਮਾਲਕ ਹਨ ਕਿਉਂਕਿ ਕਾਂਗਰਸ ਪਾਰਟੀ ਹੀ ਪੰਜਾਬ ਦਾ ਭਵਿੱਖ ਹੈ, ਜੋ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲ ਸਕਦੀ ਹੈ ਅਤੇ ਵਿਕਾਸ, ਸ਼ਾਂਤੀ, ਖੁਸ਼ਹਾਲੀ ਦੀ ਮੁਦਈ ਹੈ ਜਦਕਿ ‘ਆਪ’ ਪਾਰਟੀ ਦੇ ਨੇਤਾ ਭਗਵੰਤ ਮਾਨ ਪੰਜਾਬੀਆਂ ਨੂੰ ਚੁਟਕਲਿਆਂ ਨਾਲ ਹੀ ਭਰਮਾ ਗਏ ਜਿਸ ‘ਤੇ ਹੁਣ ਪੰਜਾਬੀ ਪਛਤਾ ਰਹੇ ਹਨ ਅਤੇ ਗਿੱਦੜਬਾਹਾ ਤੋਂ ਹੀ ਭਾਜਪਾ ਦੇ ਉਮੀਦਵਾਰ ਮਨਪ੍ਰੀਤ ਬਾਦਲ ਸ਼ੇਅਰ ਸੁਣਾਉਣ ਦੇ ਮਾਸਟਰ ਹਨ ਪਰ ਕੱਢਣ ਪਾਉਣ ਨੂੰ ਕੁਝ ਵੀ ਨਹੀਂ। ਉਨ੍ਹਾਂ ਕਿਹਾ ਕਿ ਅੰਮ੍ਰਿਤਾ ਵੜਿੰਗ ਦੀ ਬੋਲੀ ਅੰਦਰ ਸਹਿਜ, ਕਹਿਣੀ ਅਤੇ ਕਰਨੀ ਦੀ ਪੂਰੀ ਹੋਣਾ, ਹਰ ਵੋਟਰ ਦੀ ਸੋਚ ‘ਤੇ ਡੂੰਘਾ ਅਸਰ ਕਰਦੀ ਹੈ। ਇਹੀ ਉਸਦੇ ਪਲੜਾ ਭਾਰੀ ਹੋਣ ਦਾ ਕਾਰਨ ਹੈ। ਉਹਨਾਂ ਬਾਕੀ ਤਿੰਨ ਵਿਧਾਨ ਸਭਾ ਹਲਕਿਆਂ ਵਿੱਚ ਵੀ ਕਾਂਗਰਸ ਪਾਰਟੀ ਦੀ ਜਿੱਤ ਦਾ ਦਾਅਵਾ ਕੀਤਾ।