ਜਲੰਧਰ/ਫਿਲੌਰ (ਰਵੀ ਕੁਮਾਰ): ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਡਾਕਟਰ ਬਾਬਾ ਸਾਹਿਬ ਭੀਮ ਰਾਉ ਅੰਬੇਡਕਰ ਜੀ ਦੇ ਖ਼ਿਲਾਫ਼ ਇਤਰਾਜ਼ ਯੋਗ ਟਿੱਪਣੀਆਂ ਕੀਤੀਆਂ ਉਹ ਉਨ੍ਹਾਂ ਦੀ ਦਲਿਤ ਵਿਰੋਧੀ ਮਾਨਸਿਕਤਾ ਦਾ ਸਬੂਤ ਹੈ ਅਤੇ ਹਲਕੇਪਨ ਦੀ ਰਾਜਨੀਤੀ ਦੀ ਸੋਚ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਡਾ. ਸੁਖਬੀਰ ਸਲਾਰਪੁਰ ਦੀ ਅਗਵਾਈ ਅੰਬੇਡਕਰੀ ਆਗੂਆਂ ਦੇ ਵਫ਼ਦ ਨੇ ਅੱਜ ਡਿਪਟੀ ਕਮਿਸ਼ਨਰ ਜਲੰਧਰ ਦੇ ਰਾਹੀਂ ਭਾਰਤ ਦੇ ਮਾਣਯੋਗ ਰਾਸ਼ਟਰਪਤੀ ਦੇ ਨਾਂਅ ਇਕ ਮੰਗ ਪੱਤਰ ਸੌਂਪਿਆ। ਜਿਸ ਵਿੱਚ ਮੰਗ ਕੀਤੀ ਗਈ ਕਿ ਅਮਿਤ ਸ਼ਾਹ ਦੇ ਵਿਰੁੱਧ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਸ ਮੌਕੇ ਡਾ. ਸੁਖਬੀਰ ਸਲਾਰਪੁਰ ਨੇ ਕਿਹਾ ਕਿ ਅਮਿਤ ਸ਼ਾਹ ਰਾਜ ਸਭਾ ਵਿੱਚ ਆਪਣੇ ਦਿੱਤੇ ਭਾਸ਼ਣ ਦੀ ਮਾਫ਼ੀ ਮੰਗੇ ਨਹੀਂ ਤਾਂ ਅਮਿਤ ਸ਼ਾਹ ਦੇ ਵਿਰੁੱਧ ਦੇਸ਼ ਭਰ ਵਿੱਚ ਅੰਦੋਲਨ ਹੋਰ ਤੇਜ਼ ਕੀਤਾ ਜਾਵੇਗਾ, ਜਿਸ ਦਾ ਅੰਜ਼ਾਮ ਅਤੇ ਸਿੱਟਾ ਅਮਿਤ ਸ਼ਾਹ ਤੇ ਬੀਜੇਪੀ ਨੂੰ ਭੁਗਤਣਾ ਪਵੇਗਾ ਉਨ੍ਹਾਂ ਅੱਗੇ ਕਿਹਾ ਕਿ ਇਹ ਦੇਸ਼ ਨੂੰ ਵੰਡਣ ਵਾਲਾ ਹੈ ਅਤੇ ਸਾਡੇ ਰਹਿਬਰਾਂ ਪ੍ਰਤੀ ਮਾਨਸਿਕਤਾ ਦਰਸਾਉਂਦਾ ਹੈ। ਇਸ ਮੌਕੇ ਅੰਬੇਡਕਰੀ ਆਗੂ ਅੰਮ੍ਰਿਤਪਾਲ ਭੌਂਸਲੇ ਫਿਲੌਰ ਨੇ ਕਿਹਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਸੰਵਿਧਾਨ ਨਿਰਮਾਤਾ ਤੇ ਸਾਡੇ ਮਹਾਨ ਰਹਿਬਰ ਹਨ ਅਤੇ ਸਾਨੂੰ ਇਸ ਧਰਤੀ ਤੇ ਸਵਰਗ ਦੀ ਪ੍ਰਾਪਤੀ ਬਾਬਾ ਸਾਹਿਬ ਅੰਬੇਡਕਰ ਕਰਕੇ ਹੀ ਹੋਈ ਹੈ ਉਨ੍ਹਾਂ ਅੱਗੇ ਕਿਹਾ ਕਿ ਬਾਬਾ ਸਾਹਿਬ ਜੀ ਅਪਮਾਨ ਕਿਸੇ ਵੀ ਹਾਲਤ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਦੇਸ਼ ਵਿੱਚ ਅਮਿਤ ਸ਼ਾਹ ਦੇ ਖ਼ਿਲਾਫ਼ ਲਾਮਬੰਦੀ ਸ਼ੁਰੂ ਕੀਤੀ ਜਾਵੇਗੀ ਉਨ੍ਹਾਂ ਪੰਜਾਬ ਵਿੱਚ ਅੰਦੋਲਨ ਦਾ ਆਗਾਜ਼ ਦਾ ਐਲਾਨ ਕਰਦਿਆਂ ਕਿਹਾ ਕਿ 26 ਜਨਵਰੀ ਤੋਂ ਜਨ ਸੰਪਰਕ ਮੁਹਿੰਮ ਸ਼ੁਰੂ ਕਰਾਂਗੇ। ਇਸ ਵਫ਼ਦ ਦੀ ਅਗਵਾਈ ਸੀਨੀਅਰ ਕਾਂਗਰਸੀ ਆਗੂ ਡਾਕਟਰ ਸੁਖਬੀਰ ਸਲਾਰਪੁਰ ਸਪੋਕਸਪਰਸਨ ਪੀਪੀਸੀਸੀ, ਫਿਲੌਰ ਤੋਂ ਅੰਬੇਡਕਰੀ ਆਗੂ ਅੰਮ੍ਰਿਤਪਾਲ ਭੌਂਸਲੇ ਸੀਨੀਅਰ ਨੇ ਕੀਤੀ ਅਤੇ ਇਸ ਮੌਕੇ ਸਰਪੰਚ ਸੋਮ ਲਾਲ ਸਰਪੰਚ, ਬੂਟਾ ਸਿੰਘ ਚੋਲਾਂਗ ,ਕਰਨਜੀਤ ਸਰਪੰਚ ਫਰਾਲਾ ,ਇੰਦਰਜੀਤ ਰਾਏਪੁਰ ,ਬਲਦੇਵ ਕਾਸਮਪੁਰ , ਬਿਸ਼ਨਪਾਲ ਸੰਧੂ ਮਹੇੜੂ ,ਗੋਲਡੀ ਸਲਾਰਪੁਰ, ਬੂਟਾ ਸਰਪੰਚ ਚਾਚੋਵਾਲ ,ਕਾਲਾ ਸਰਪੰਚ ਖੇੜਾ, ਗੁਰਪਾਲ ਪਾਲਾ ਜੰਡਿਆਲਾ, ਪਰਮਿੰਦਰ ਬੌਧ ਹੋਰ ਵੀ ਬਹੁਤ ਸਾਰੇ ਆਗੂ ਤੇ ਸਾਥੀ ਅੱਜ ਦੇ ਇਸ ਰੋਸ ਪ੍ਰਦਰਸ਼ਨ ਵਿੱਚ ਸ਼ਾਮਿਲ ਸਨ।