ਹਠੂਰ ( ਕੌਸ਼ਲ ਮੱਲ੍ਹਾ ): ਵਿਸ਼ਵ ਪ੍ਰਸਿੱਧ ਪੰਜਾਬੀ ਗਾਇਕ ਅੰਗਰੇਜ਼ ਅਲੀ ਦਾ ਵਿਸ਼ੇਸ਼ ਸਨਮਾਨ 10 ਜਨਵਰੀ ਨੂੰ ਪਿੰਡ ਮਨਸੂਰ ਦੇਵਾਂ ਵਿੱਚ ਕੀਤਾ ਜਾ ਰਿਹਾ ਹੈ ।ਇਸ ਸਬੰਧੀ ਜਾਣਕਾਰੀ ਦਿੰਦਿਆਂ ਉੱਘੇ ਮੰਚ ਸੰਚਾਲਨ ਕੁਲਵੰਤ ਸਿੰਘ ਸੇਖੋਂ ਰਣਸੀਹ ਕਲਾ ਨੇ ਪੱਤਰਕਾਰ ਕੌਸ਼ਲ ਮੱਲ੍ਹਾ ਨੂੰ ਹਠੂਰ ਵਿਖੇ ਦੱਸਿਆ ਕਿ ਬਾਬਾ ਮਨਸਾ ਗਿਰ ਯੂਵਕ ਸੇਵਾਵਾਂ ਕਲੱਬ ਅਤੇ ਸਮੂਹ ਨਗਰ ਨਿਵਾਸੀਆਂ,ਐਨ ਆਰ ਆਈ ਵੀਰਾਂ,ਹੈਪੀ ਖਾਨ ਬਾਬਾ ਛੁਪਾਰ ਵਾਲੇ ਅਤੇ ਸਮੂਹ ਪ੍ਰਬੰਧਕਾਂ ਵੱਲੋਂ ਕੀਤਾ ਜਾਵੇਗਾ ।ਅੰਗਰੇਜ਼ ਅਲੀ ਵੱਲੋਂ ਪੰਜਾਬੀ ਸਭਿਆਚਾਰ ਲਈ ਪਾਏਂ ਜਾ ਰਿਹੈ ਬੇਮਿਸਾਲ ਯੋਗਦਾਨ ਕਰਕੇ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਪਿੰਡ ਮਨਸੂਰ ਦੇਵਾਂ ਵਿੱਚ 27 ਵਾਂ ਸਭਿਆਚਾਰਿਕ ਮੇਲਾਂ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਗਾਇਕ ਆਰ ਨੇਤ ਧਰਮਪੁਰਾ,ਦੀਪ ਢਿੱਲੋਂ, ਜੈਸਮੀਨ ਜੱਸੀ, ਗਗਨ ਕੋਕਰੀ ਕਲਾ, ਹੁਸਨ ਮਾਣਕ, ਸਮਰਾਨ ਖਾਨ,ਤਰਸੇਮ ਅਲੀ,ਸਾਹ ਅਲੀ,
ਮਨੀ ਕੈਸਟਰੈਕਸ , ਅਮਨ ਰੋਜ਼ੀ, ਲਾਡੀ ਗਿੱਲ,ਮਨੀ ਜਨੇਤਪੁਰਾ ਸਮੇਤ ਬਹੁਤ ਸਾਰੇ ਕਲਾਕਾਰ ਪਹੁੰਚ ਰਹੇ ਹਨ।