ਹਠੂਰ ( ਕੌਸ਼ਲ ਮੱਲ੍ਹਾ ): ਕਰੀਬ ਇਕ ਮਹੀਨਾ ਪਹਿਲਾਂ ਸੜਕ ਦੁਰਘਟਨਾ ਵਿੱਚ ਜਖਮੀ ਹੋਇਆ ਨੌਜਵਾਨ ਜੋ ਅਖੀਰ ਆਪਣੀ ਜਿੰਦਗੀ ਦੀ ਜੰਗ ਹਾਰ ਕੇ ਸਦਾ ਲਈ ਆਪਣੀ ਵਿਧਵਾ ਪਤਨੀ ਤੇ ਦੋ ਛੋਟੇ ਬੱਚਿਆਂ ਨੂੰ ਰੋਦੇ ਕੁਰਲਾਉਂਦੇ ਹੋਏ ਛੱਡ ਕੇ ਇਸ ਦੁਨੀਆਂ ਨੂੰ ਸਦਾ ਲਈ ਵਿਛੋੜਾ ਦੇ ਗਿਆ । ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਸਰਿੰਦਰ ਸਿੰਘ ਪੁੱਤਰ ਚੂਹੜ ਸਿੰਘ ਵਾਸੀ ਪਿੰਡ ਬਿੰਜਲ ਦੀ ਪਤਨੀ ਹਰਪ੍ਰੀਤ ਕੌਰ ਨੇ ਪੁਲਿਸ ਨੂੰ ਦਿੱਤੇ ਬਿਆਨਾ ਵਿਚ ਦੱਸਿਆ ਕੀ ਉਸ ਦਾ ਪਤੀ ਸੁਰਿੰਦਰ ਸਿੰਘ ਉਮਰ 43 ਸਾਲਾ ਪੁੱਤਰ ਚੂਹੜ ਸਿੰਘ ਵਾਸੀ ਬਿੰਜਲ ਥਾਣਾ ਸਦਰ ਰਾਏਕੋਟ ਜੋ ਕਰੀਬ ਇੱਕ ਮਹੀਨਾ ਪਹਿਲਾਂ ਮਿਤੀ 8 ਦਸੰਬਰ 2024 ਨੂੰ ਆਪਣੇ ਪਰਿਵਾਰ ਦੇ ਨਿੱਜੀ ਕੰਮਕਾਰ ਲਈ ਆਪਣੇ ਮੋਟਰਸਾਈਕਲ ਪਲਟੀਨਾ ਨੰਬਰ ਪੀ.ਬੀ.56 E 2514 ਤੇ ਗਿਆ ਸੀ ਜਦੋਂ ਉਹ ਦਾਣਾ ਮੰਡੀ ਮੁੱਲਾਂਪੁਰ ਦੇ ਨਜਦੀਕ ਪੁੱਜਾ ਤਾਂ ਉਸ ਦਾ ਮੋਟਰਸਾਈਕਲ ਇੱਕ ਖੰਡੇ ਵਿੱਚ ਡਿੱਗ ਕੇ ਹਾਦਸਾ ਗ੍ਰਸਤ ਹੋ ਗਿਆ ਜਿਸ ਨੂੰ ਜ਼ਖਮੀ ਹਾਲਤ ਵਿਚ ਸਰਕਾਰੀ ਐਮਬੂਲੈਂਸ ਰਾਹੀਂ ਪਹਿਲਾਂ ਰਾਏਕੋਟ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਅਤੇ ਉਸ ਦੀ ਹਾਲਤ ਗੰਭੀਰ ਹੋਣ ਕਾਰਨ ਫਿਰ ਸੁਰਿੰਦਰ ਸਿੰਘ ਨੂੰ ਸੀ.ਐਮ.ਸੀ ਹਸਪਤਾਲ ਲੁਧਿਆਣਾ ਵਿੱਚ ਭਰਤੀ ਕਰਵਾਇਆ ਜਿੱਥੇ 35 ਦਿਨ ਤੱਕ ਉਸ ਦਾ ਇਲਾਜ ਚੱਲਣ ਉਪਰੰਤ ਉਸ ਦੀ ਮੌਤ ਹੋ ਗਈ ਸੀ। ਥਾਣਾ ਦਾਖਾ ਦੀ ਪੁਲੀਸ ਵੱਲੋਂ ਮਿ੍ਤਕ ਦੀ ਪਤਨੀ ਹਰਪ੍ਰੀਤ ਕੌਰ ਦੇ ਬਿਆਨਾ ਤੇ ਬਣਦੀ ਕਾਰਵਾਈ ਕਰਨ ਉਪਰੰਤ ਮਿ੍ਤਕ ਦੇ ਸਰੀਰ ਦਾ ਪੋਸਟਮਾਰਟਮ ਕਰਨ ਉਪਰੰਤ ਲਾਸ ਵਾਰਸਾ ਦੇ ਹਵਾਲੇ ਕਰ ਦਿੱਤੀ ਹੈ। ਜਿਸ ਦਾ ਅੱਜ ਪਿੰਡ ਬਿੰਜਲ ਦੇ ਸ਼ਮਸਾਨਘਾਟ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਹੈ। ਮ੍ਰਿਤਕ ਆਪਣੇ ਪਿੱਛੇ ਆਪਣੀ ਵਿਧਵਾ ਪਤਨੀ ਤੋਂ ਇਲਾਵਾ ਇੱਕ ਦੱਸ ਸਾਲ ਦੀ ਬੇਟੀ ਅਤੇ ਅੱਠ ਸਾਲ ਦੇ ਬੇਟੇ ਨੂੰ ਸਦਾ ਲਈ ਰੋਂਦੇ ਕਰਲਾਉਂਦੇ ਛੱਡ ਗਏ ਹਨ।ਇਸ ਮੌਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਸਰਪੰਚ ਗੁਰਮੇਲ ਸਿੰਘ ਮੱਲ੍ਹਾ,ਸਰਪੰਚ ਗੁਰਸੇਵਕ ਸਿੰਘ ਬਿੰਜਲ,ਪੰਚ ਬੇਅੰਤ ਸਿੰਘ,ਹਰਦੇਵ ਸਿੰਘ ਬਿੰਜਲ,ਸੋਹਣ ਸਿੰਘ,ਬੂਟਾ ਸਿੰਘ,ਲਖਵੀਰ ਸਿੰਘ ਮੱਲ੍ਹਾ,ਹਰਜੀਤ ਸਿੰਘ ਆਦਿ ਨੇ ਪੰਜਾਬ ਸਰਕਾਰ ਤੋ ਮੰਗ ਕੀਤੀ ਹੈ ਕਿ ਪੀੜ੍ਹਤ ਪਰਿਵਾਰ ਦੀ ਸਹਾਇਤਾ ਕੀਤੀ ਜਾਵੇ।