ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਤੇ ਇਟਲੀ  ਦੀਆਂ ਸੰਗਤਾਂ ਨੇ ਕਸਤੇਨੇਦਲੋ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਇਆ

Share and Enjoy !

Shares
ਮਿਲਾਨ :  ਇਟਲੀ ਵਿੱਚ ਵੱਸਦੀਆਂ ਸਿੱਖ ਸੰਗਤਾਂ ਵੱਲੋਂ ਪਹਿਲੀ ਪਾਤਸ਼ਾਹੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਦਿਹਾੜੇ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦਿਆਂ ਹੋਇਆਂ ਬਰੇਸ਼ੀਆ ਜਿਲੇ ਵਿੱਚ ਸਥਿਤ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਸਿੱਖ ਸੈਂਟਰ ਕਸਤੇਨੇਦਲੋ ਦੀ ਪ੍ਰਬੰਧਕ ਕਮੇਟੀ ਦੁਆਰਾ ਇਲਾਕੇ ਦੀ ਸੰਗਤ ਦੇ ਸਹਿਯੋਗ ਦੇ ਨਾਲ਼ ਕਸਤੇਨੇਸਲੋ ਵਿਖੇ ਸਜਾਇਆ ਗਿਆ।ਜਿਸ ਵਿੱਚ ਇਟਲੀ ਦੇ ਵੱਖ ਵੱਖ ਇਲਾਕਿਆ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਪਹੁੰਚੀਆ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਨਤਮਸਤਕ ਹੋਕੇ ਗੁਰੂ ਦੀਆਂ ਖੁਸ਼ੀਆ ਪ੍ਰਾਪਤ ਕੀਤੀਆਂ।  ਇਸ ਮਹਾਨ ਨਗਰ ਕੀਰਤਨ ਦੀ ਆਰੰਭਤਾ ਗੁਰਦੁਆਰਾ ਸਾਹਿਬ ਤੋਂ ਹੋਈ। ਪੰਜ ਪਿਆਰਿਆ, ਪੰਜ ਨਿਸ਼ਾਨਚੀ ਸਿੰਘਾਂ ਦੀ ਸੁਚੱਜੀ ਅਗਵਾਈ  ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਵਿੱਚ ਸਜਾਏ ਗਏ ਇਸ ਨਗਰ ਕੀਰਤਨ ਦਾ ਆਰੰਭ ਸਿੱਖੀ ਸਿਧਾਂਤਾਂ ਅਨੁਸਾਰ ਬਹੁਤ ਹੀ ਸ਼ਾਨਾਂਮੱਤੀ ਢੰਗ ਨਾਲ਼ ਹੋਇਆ।ਆਰੰਭਤਾ ਤੋਂ ਹੀ ਸੰਗਤਾਂ ਦੁਆਰਾ ਬੋਲੇ ਸੋ ਨਿਹਾਲ ਦੇ ਜੈਕਾਰੇ ਲਗਾਏ ਗਏ ਅਤੇ ਸੰਗਤਾਂ ਦੁਆਰਾ ਵੀ ਫੁੱਲ ਵਰਸਾਏ ਗਏ  ਇਸ ਮੌਕੇ ਵੱਖ ਵੱਖ ਰਾਗੀ ਸਿੰਘਾਂ ਵੱਲੋਂ ਸੰਗਤਾਂ ਨੂੰ ਰਸਭਿੰਨੇ ਕੀਰਤਨ ਨਾਲ  ਨਿਹਾਲ ਕੀਤਾ ਗਿਆ ।ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਗੱਤਕਾ ਅਕੈਡਮੀ ਦੇ ਗੱਤਕਾ ਸਿੰਘਾਂ  ਵੱਲੋ ਗਤਕਾ ਕਲ੍ਹਾਂ ਦੇ ਅਲੌਕਿਕ ਦ੍ਰਿਸ਼ ਵਿਖਾਏ ਗਏ।  ਸੰਗਤਾਂ ਵੱਲੋਂ ਵੱਖ ਵੱਖ ਸਟਾਲਾਂ ਦੇ ਪ੍ਰਬੰਧ ਕਰਕੇ ਸੇਵਾਵਾਂ ਨਿਭਾਈਆਂ ਗਈਆਂ।ਇਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਸਜਾਏ ਦੀਵਾਨਾਂ ਵਿੱਚ ਢਾਡੀ ਜੱਥੇ ਭਾਈ ਸੁਖਵੀਰ ਸਿੰਘ ਭੋਰ ਨੇ ਢਾਡੀ ਵਾਰਾਂ ਨਾਲ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਿਆ। ਇਸ ਮੌਕੇ ਵੱਖ ਵੱਖ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਨਗਰ ਕੀਰਤਨ ਵਿੱਚ ਸ਼ਾਮਿਲ ਹੋਏ।ਸਥਾਨਕ ਅਧਿਕਾਰੀਆ ਵੱਲੋਂ ਸੰਗਤਾਂ ਲਈ ਸੁਚੱਜੇ ਪ੍ਰਬੰਧ ਕੀਤੀ ਅਤੇ ਸੰਗਤਾਂ ਨੂੰ ਨਗਰ ਕੀਰਤਨ ਦੀ ਵਧਾਈ ਦਿੱਤੀ। ਪ੍ਰਬੰਧਕਾਂ ਦੁਆਰਾ ਸੇਵਾਦਾਰਾਂ, ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਸਥਾਨਕ ਅਧਿਕਾਰੀਆ ਨੂੰ ਸਨਮਾਨ ਚਿੰਨ ਭੇਂਟ ਕੀਤੇ। ਸੰਗਤਾਂ ਨੂੰ ਜੀ ਆਇਆਂ ਆਖਦੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਅਮਰੀਕ ਸਿੰਘ ਬੂਰੇ ਜੱਟਾਂ ਨੇ ਦੱਸਿਆ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਨੂੰ ਸਮਰਪਿਤ ਹਰ ਸਾਲ ਕਸਤੇਨੇਸਲੋ ਵਿਖੇ ਨਗਰ ਕੀਰਤਨ ਸਜਾਇਆ ਜਾਂਦਾ ਹੈ।  ਹਰ ਵਾਰ ਦੀ ਤਰਾਂ ਸਮੁੱਚੀ ਸੰਗਤ ਨੇ ਬਹੁਤ ਸਹਿਯੋਗ ਦਿੱਤਾ, ਜਿਸ ਲਈ ਉਹ ਸੰਗਤ ਦਾ ਧੰਨਵਾਦ ਕਰਦੇ ਹਨ। ਇਸ ਮੌਕੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਅਮਰੀਕ ਸਿੰਘ  ਬੂਰੇ ਜੱਟਾਂ, ਭਾਈ ਲਾਲ ਸਿੰਘ ਸੁਰਤਾਪੁਰ, ਭਾਈ ਦੇਵ ਸਿੰਘ ਰਹੀਮ ਪੁਰ,  ਸੰਤੋਖ ਸਿੰਘ  ਲਾਂਬੜਾ, ਹਰਦੇਵ ਸਿੰਘ ਗਰੇਵਾਲ਼, ਜਗਜੀਤ ਸਿੰਘ  ਧਾਲੀਵਾਲ, ਰਵਿੰਦਰ ਸਿੰਘ ਰੋਮੀ, ਜਸਬੀਰ ਸਿੰਘ ਗੇਦੀ, ਭਾਈ ਸੁੱਖਦੇਵ ਸਿੰਘ,ਰਣਜੀਤ ਸਿੰਘ,ਦਲਜੀਤ ਸਿੰਘ ਮੌਂਤੀਕਿਆਰੀ, ਜਗਦੀਸ਼ ਲਾਲ, ਭੁਪਿੰਦਰ ਸਿੰਘ ਕਾਲਾ, ਪਰਮਜੀਤ ਸਿੰਘ, ਚਰਨਜੀਤ ਸਿੰਘ ਚੰਨਾ, ਮਨਜੀਤ ਸਿੰਘ ਕਸਤੇਨੇਦਲੋ, ਪ੍ਰਿਤਪਾਲ ਸਿੰਘ ਸ਼ੇਰਗੜ ਆਦਿ ਹਾਜ਼ਰ ਰਹੇ।

About Post Author

Share and Enjoy !

Shares

Leave a Reply

Your email address will not be published. Required fields are marked *