ਸਲਾਈਟ ਦੇ ਅਧਿਕਾਰੀਆਂ ਨੇ ਪੁਰਾਣੇ ਵਿਦਿਆਰਥੀਆਂ ਨਾਲ ਕੀਤੀ ਆਨਲਾਈਨ ਮੀਟਿੰਗ 

Share and Enjoy !

Shares
ਲੌਂਗੋਵਾਲ ( ਜਗਸੀਰ ਸਿੰਘ):ਸੰਤ ਲੌਂਗੋਵਾਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲਜੀ (ਡੀਮਡ ਯੂਨੀਵਰਸਟੀ) ਦੇ ਡਾਇਰੈਕਟਰ ਪ੍ਰੋਫ਼ੈਸਰ ਮਣੀਕਾਂਤ ਪਾਸਵਾਨ ਦੀ ਅਗਵਾਈ ਹੇਠ ਪ੍ਰੋਫ਼ੈਸਰ ਰਵੀਕਾਂਤ ਮਿਸ਼ਰਾ, ਡੀਨ (ਐਲੂਮਨੀ ਅਤੇ ਇੰਡਸਟਰੀਅਲ ਰਿਲੇਸ਼ਨਜ਼) ਅਤੇ ਵਿਨਰਜੀਤ ਸਿੰਘ ਪ੍ਰਧਾਨ ਸਲਾਈਟ ਐਲੂਮਨੀ ਐਸੋਸੀਏਸ਼ਨ ਦੀ ਨਿਗਰਾਨੀ ਹੇਠ ਆਯੋਜਿਤ ਇਸ ਆਨਲਾਈਨ ਕੀਤੀ ਗਈ ਜਿਸ ਵਿੱਚ ਵਿਸ਼ਵ ਭਰ ਵਿਚ ਰਹਿ ਰਹੇ ਸਲਾਈਟ ਦੇ ਸਾਬਕਾ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ । ਇਨ੍ਹਾਂ ਵਿੱਚ ਪ੍ਰੋ. ਰਾਮਪ੍ਰਕਾਸ਼ ਭਾਰਤੀ, ਪ੍ਰੋਫੈਸਰ, ਆਈਆਈਟੀ ਰੁੜਕੀ,ਗੁਰਸੇਵਕ ਸਿੰਘ ਉੱਪਲ, ਉਦਯੋਗਪਤੀ,ਸੁਮੇਰ ਗੋਇਲ, ਉਦਯੋਗ ਮਾਹਿਰ,ਹਰਗਨ ਸਿੰਘ ਕੋਹਲੀ, ਆਸਟ੍ਰੇਲੀਆ,ਵਿਨੀ ਮਹਿਤਾ, ਜਨਰਲ ਮੈਨੇਜਰ, ਗੋਦਰੇਜ ਐਂਡ ਬੌਇਸ,ਸਤਪਾਲ ਸਿੰਘ, ਸੀਨੀਅਰ ਡਿਜ਼ਾਈਨ ਇੰਜੀ,ਸੌਰਭ ਅਗਰਵਾਲ, ਮਰੀਨ ਇੰਜੀਰਵੀ ਰੰਜਨ ਪ੍ਰਸਾਦ ਕਰਨਾ, ਸੀਨੀਅਰ ਮੈਨੇਜਰ, ਐਕਸੈਂਚਰ ਸ਼ਿਵਨ ਭਾਟੀਆ, ਬਲੂ ਅਲਟੇਅਰ ਸਰਬਜੀਤ ਸਿੰਘ ਪੁਰੀ, ਫਤਿਹ ਸੀ.ਈ.ਓ ਇਸ ਤੋਂ ਇਲਾਵਾ, ਡਾ. ਮਨੋਜ ਗੋਇਲ ਅਤੇ ਡਾ. ਸੁਬਿਤਾ ਭਗਤ ਨੇ 9 ਫਰਵਰੀ ਸਲਾਈਡ ਵਿਖੇ ਹੋਣ ਵਾਲੀ ਆਗਾਮੀ ਅਲੂਮਨੀ ਮੀਟਿੰਗ ਲਈ ਸਾਰੇ ਸਾਬਕਾ ਵਿਦਿਆਰਥੀਆਂ ਨੂੰ ਸੱਦਾ ਦਿੱਤਾ। ਇਸ ਮੌਕੇ ਪ੍ਰੋਫੈਸਰ ਰਵੀਕਾਂਤ ਮਿਸ਼ਰਾ ਨੇ ਹੇਠ ਲਿਖੇ ਸਲਾਈਟ ਐਲਮਨੀ ਐਸੋਸੀਏਸ਼ਨ ਦੇ ਚੈਪਟਰ ਦੇ ਪ੍ਰਧਾਨਾਂ ਸ਼੍ਰੀ ਐੱਸ.ਐੱਸ.  ਪੁਰੀ – ਪ੍ਰਧਾਨ, ਮਹਾਰਾਸ਼ਟਰ ਚੈਪਟਰ (ਕੇਂਦਰ: ਮੁੰਬਈ)  ਤੇ ਸ਼੍ਰੀ ਨਿਪੁਨ ਕਪਿਲਾ – ਪ੍ਰਧਾਨ, ਐਨਸੀਆਰ ਚੈਪਟਰ ਦੋਵਾਂ ਨੂੰ ਦੋ-ਸਾਲ ਦੇ ਕਾਰਜਕਾਲ ਲਈ ਚੁਣਿਆ ਗਿਆ ਹੈ। ਇਸ ਮੀਟਿੰਗ ਵਿੱਚ ਸ਼੍ਰੀ ਰਾਜਵਿੰਦਰ , ਸ਼੍ਰੀ ਰਵਿੰਦਰ , ਸ਼੍ਰੀ ਰੂਪੇਸ਼ , ਸ਼੍ਰੀ ਚੌਧਰੀ, ਅਤੇ ਸ਼੍ਰੀ ਸ਼ਿਵਮ ਨੇ ਸਲਾਈਟ ਦੇ ਵਿਦਿਆਰਥੀਆਂ ਨੂੰ ਉਦਯੋਗ ਲਈ ਤਿਆਰ ਕਰਨ ਲਈ ਮਾਰਗਦਰਸ਼ਨ ਪ੍ਰਦਾਨ ਕਰਨ ਵਿੱਚ ਆਪਣੀ ਦਿਲਚਸਪੀ ਪ੍ਰਗਟਾਈ।  ਇਸ ਤੋਂ ਇਲਾਵਾ ਬਿਹਾਰ ਚੈਪਟਰ ਦੇ ਪ੍ਰਧਾਨ ਡਾ: ਸੰਤੋਸ਼ ਚੌਰਸੀਆ ਅਤੇ ਚੰਡੀਗੜ੍ਹ ਚੈਪਟਰ ਦੇ ਪ੍ਰਧਾਨ ਗੌਰਵ ਛਤਵਾਲ ਦੇ ਨਾਲ-ਨਾਲ ਜਨਰਲ ਸਕੱਤਰ ਸ੍ਰੀ ਨਿਪੁਨ ਕਪਿਲਾ ਨੇ ਸਾਬਕਾ ਵਿਦਿਆਰਥੀਆਂ ਅਤੇ ਸੰਸਥਾ ਦੇ ਵਿਕਾਸ ਨਾਲ ਸਬੰਧਤ ਮਹੱਤਵਪੂਰਨ ਮੁੱਦਿਆਂ ‘ਤੇ ਚਰਚਾ ਕੀਤੀ। ਪ੍ਰੋਫੈਸਰ ਆਰ.ਕੇ. ਮਿਸ਼ਰਾ ਨੇ ਪ੍ਰੋਫ਼ੈਸਰ ਮਣੀਕਾਂਤ ਪਾਸਵਾਨ, ਡਾਇਰੈਕਟਰ ਸਲਾਈਟ ਤੇ ਦਿਸਾ ਨਿਰਦੇਸ਼ਾਂ ਅਨੁਸਾਰ ਅੰਤਰਰਾਸ਼ਟਰੀ ਅਲੂਮਨੀ ਚੈਪਟਰਾਂ ਨੂੰ ਮਾਨਤਾ ਦੇਣ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ, ਜਿਸ ਵਿੱਚ ਪਹਿਲਾਂ ਆਸਟ੍ਰੇਲੀਆ, ਫਿਰ ਯੂਕੇ ਅਤੇ ਕੈਨੇਡਾ ਸ਼ਾਮਲ ਹੋਣਗੇ ,ਉਨ੍ਹਾਂ ਪੰਜਾਬ ਦੇ ਮਾਲਵਾ ,ਮਾਂਝਾ ਖੇਤਰਾਂ ਅਤੇ ਉੱਤਰ ਪ੍ਰਦੇਸ਼ ਦੇ ਲਖਨਊ ਚੈਪਟਰ ਲਈ ਵੀ ਯੋਜਨਾਵਾਂ ਸਾਂਝੀਆਂ ਕੀਤੀਆਂ।

About Post Author

Share and Enjoy !

Shares

Leave a Reply

Your email address will not be published. Required fields are marked *