ਲੌਂਗੋਵਾਲ(ਜਗਸੀਰ ਸਿੰਘ): ਪਿਛਲੇ ਦਿਨੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਦੁੱਨਾ ਵਿਖੇ ਸਕੂਲ ਇੰਚਾਰਜ ਮੈਡਮ ਹਰਵਿੰਦਰ ਕੌਰ ਅਤੇ ਨੋਡਲ ਇੰਚਾਰਜ ਭਰਤ ਕਾਠ ਦੀ ਯੋਗ ਅਗਵਾਈ ਵਿੱਚ ਬਿਜਨਸ ਬਲਾਸਟਰ ਮੇਲਾ ਲਗਵਾਇਆ ਗਿਆ। ਜਿਸ ਵਿੱਚ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਮੈਡਮ ਸੋਨਾ ਰਾਣੀ ਅਤੇ ਮੈਡਮ ਅਮਨਜੀਤ ਕੌਰ ਨੇ ਭਰਪੂਰ ਸਹਿਯੋਗ ਦਿੱਤਾ। ਇਸ ਮੇਲੇ ਲਈ ਸਰਕਾਰ ਵੱਲੋਂ ਵਿਦਿਆਰਥੀਆਂ ਦੇ ਖਾਤੇ ਵਿੱਚ ਸੀਡ ਮਨੀ ਭੇਜੀ ਗਈ ਸੀ। ਮੇਲੇ ਦੌਰਾਨ ਵਿਦਿਆਰਥੀਆਂ ਨੇ ਦਹੀਂ-ਭੱਲਾ, ਸਪੈਸਲ ਮੱਖਣ ਕੁਲਚਾ, ਚਾਹ- ਪਕੌੜਾ, ਪਾਸਤਾ, ਟਿੱਕੀ ਆਦਿ ਖਾਣ ਯੋਗ ਚੀਜਾ ਤਿਆਰ ਕਰਕੇ ਵੇਚੀਆ। ਜਿਸ ਦੇ ਸਿੱਟੇ ਵੱਜੋਂ ਵਿਦਿਆਰਥੀਆਂ ਨੂੰ ਬਿਜਨਸ ਦੇ ਲਾਭ ਅਤੇ ਹਾਨੀਆਂ ਬਾਰੇ ਗਿਆਨ ਪ੍ਰਾਪਤ ਹੋਇਆ ਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਬਰਾਂ ਵੱਲੋ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕੀਤੀ ਗਈ। ਇਸ ਸਮੇ ਸਕੂਲ ਦੇ ਸਾਰੇ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਬਿਜਨਸ ਬਲਾਸਟਰ ਮੇਲੇ ਦਾ ਆਨੰਦ ਮਾਣਿਆ ਗਿਆ।