– ਪਿੰਡ ਗੰਭੀਰਪੁਰ ਸਥਿਤ ਰਿਹਾਇਸ਼ ਵਿਖੇ ਹੋਈ ਅੰਤਿਮ ਅਰਦਾਸ
ਸ਼੍ਰੀ ਅਨੰਦਪੁਰ ਸਾਹਿਬ (ਕੰਵਲਜੋਤ ਸਿੰਘ) : ਬੀਤੇ ਦਿਨੀਂ ਆਪਣੇ ਸੁਆਸਾਂ ਦੀ ਪੂੰਜੀ ਖਰਚ ਕਰਦੇ ਹੋਏ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸਵ:ਦਰਸ਼ਨ ਸਿੰਘ ਬੈਂਸ (ਦਾਦਾ ਜੀ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ) ਜੀ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ਼੍ਰੀ ਸਹਿਜ ਪਾਠ ਸਾਹਿਬ ਦੇ ਭੋਗ ਪਿੰਡ ਗੰਭੀਰਪੁਰ ਸਥਿਤ ਰਿਹਾਇਸ਼ ਵਿਖੇ ਪਾਏ ਗਏ ਤੇ ਸਮੂਹ ਰਾਜਨੀਤਿਕ,ਧਾਰਮਿਕ ਤੇ ਸਮਾਜਿਕ ਸਖਸ਼ੀਅਤਾਂ ਵੱਲੋਂ ਉਨਾਂ ਨੂੰ ਅੰਤਿਮ ਸ਼ਰਧਾਂਜਲੀ ਦਿੱਤੀ ਗਈ,ਇਸ ਮੌਕੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਕੀਰਤਨੀ ਜਥੇ ਵੱਲੋਂ ਵੈਰਾਗਮਈ ਗੁਰਬਾਣੀ ਦਾ ਕੀਰਤਨ ਕਰਦਿਆਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਸ:ਦਰਸ਼ਨ ਸਿੰਘ ਬੈਂਸ ਕੈਬਨਿਟ ਮੰਤਰੀ ਅਤੇ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਵਿਧਾਇਕ ਹਰਜੋਤ ਸਿੰਘ ਬੈਂਸ ਦੇ ਦਾਦਾ ਜੀ ਸਨ,ਵੱਖ ਵੱਖ ਰਾਜਨੀਤਿਕ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਸ:ਬੈਂਸ ਨੂੰ ਭਾਵਭਿੰਨੀ ਸ਼ਰਧਾਂਜਲੀ ਦਿੰਦੇ ਹੋਏ ਦੱਸਿਆ ਕਿ ਸ:ਬੈਂਸ ਮਿੱਠ ਬੋਲੜੇ ਸੁਭਾਅ ਦੇ ਮਾਲਕ ਸਨ ਤੇ ਲੋੜਵੰਦਾਂ ਲਈ ਹਮੇਸ਼ਾ ਤੱਤਪਰ ਰਹਿੰਦੇ ਸਨ। ਉਨਾਂ ਦੱਸਿਆ ਕਿ ਸ:ਬੈਂਸ ਨੇ ਜਿੱਥੇ ਗੁਰੂ ਘਰ ਪ੍ਰਤੀ ਅਥਾਹ ਸ਼ਰਧਾ ਪਿਆਰ ਤੇ ਭਰੋਸਾ ਰੱਖਿਆ, ਉੱਥੇ ਆਪਣੇ ਪਰਿਵਾਰ ਨੂੰ ਵੀ ਗੁਰੂ ਘਰ ਨਾਲ ਜੋੜ ਕੇ ਰੱਖਿਆ, ਸ:ਹਰਜੋਤ ਸਿੰਘ ਬੈਂਸ ਨੇ ਆਏ ਰਾਜਨੀਤਿਕ, ਧਾਰਮਿਕ ਤੇ ਸਮਾਜਿਕ ਸਖਸ਼ੀਅਤਾਂ ਤੇ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਿਹਾ ਕਿ ਦੁੱਖ ਦੀ ਇਸ ਘੜੀ ਵਿੱਚ ਤੁਹਾਡਾ ਆਉਣਾ ਸਾਡੇ ਲਈ ਵੱਡਾ ਹੌਸਲਾ ਸਾਬਤ ਹੋਵੇਗਾ।
ਸ:ਦਰਸ਼ਨ ਸਿੰਘ ਬੈਂਸ ਗੁਰੂ ਸਾਹਿਬ ਵੱਲੋਂ ਬਖਸ਼ੀ ਸੁਆਸਾਂ ਦੀ ਪੂੰਜੀ ਪੂਰੀ ਕਰਦੇ ਹੋਏ ਬੀਤੀ 28 ਅਕਤੂਬਰ ਨੂੰ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸਨ, ਇਸ ਮੌਕੇ ਪਰਿਵਾਰਿਕ ਮੈਂਬਰ ਸੋਹਣ ਸਿੰਘ ਬੈਂਸ, ਬੱਚਿਤਰ ਸਿੰਘ ਬੈਂਸ,ਨਿਰੰਜਣ ਸਿੰਘ ਬੈਂਸ, ਬਲਵਿੰਦਰ ਕੌਰ ਬੈਂਸ,ਡਾ:ਜਯੋਤੀ ਯਾਦਵ ਆਈ.ਪੀ.ਐਸ,ਉਜਾਗਰ ਸਿੰਘ ਬੈਂਸ ਤੋਂ ਇਲਾਵਾ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕੰਗ,ਆਈ.ਏ.ਐਸ ਵਿਵੇਕ ਪ੍ਰਤਾਪ ਸਿੰਘ ਪ੍ਰਿੰਸੀਪਲ ਸੈਕਟਰੀ ਤਕਨੀਕੀ ਸਿੱਖਿਆ ਵਿਭਾਗ,ਅਮਿਤ ਤਲਵਾੜ ਡਾਇਰੈਕਟਰ ਤਕਨੀਕੀ ਸਿੱਖਿਆ ਵਿਭਾਗ, ਸੀਨੀਅਰ ਪੱਤਰਕਾਰ ਜਤਿੰਦਰ ਪੰਨੂ, ਓ.ਐਸ.ਡੀ ਸੁਸ਼ੀਲ ਗੋਇਲ,ਓ.ਐਸ.ਡੀ ਮਨੀਸ਼ ਪੁਰੀ, ਡਾ:ਸੰਜੀਵ ਗੌਤਮ ਚੇਅਰਮੈਨ ਗੁਰੂ ਰਵਿਦਾਸ ਆਯੂਰਵੇਦ ਯੂਨੀਵਰਸਿਟੀ, ਕਮਿੱਕਰ ਸਿੰਘ ਡਾਢੀ ਚੇਅਰਮੈਨ ਮਾਰਕੀਟ ਕਮੇਟੀ, ਹਰਜੀਤ ਸਿੰਘ ਜੀਤਾ ਪ੍ਰਧਾਨ ਨਗਰ ਕੋਂਸਲ,ਦੀਪਕ ਸੋਨੀ ਮੀਡੀਆ ਕੁਆਰਡੀਨੇਟਰ,ਚੇਅਰਮੈਨ ਰਾਕੇਸ਼ ਕੁਮਾਰ, ਜਸਪਾਲ ਸਿੰਘ ਢਾਹੇ ਸਰਪੰਚ,ਪੰਡਿਤ ਰੋਹਿਤ ਕਾਲੀਆ ਪ੍ਰਧਾਨ ਟਰੱਕ ਯੂਨੀਅਨ, ਸਰਪੰਚ ਪੰਮੂ ਢਿੱਲੋਂ,ਜਸਪ੍ਰੀਤ ਸਿੰਘ ਜੇ.ਪੀ, ਐਡਵੋਕੇਟ ਮੀਨਾ ਕਾਲੀਆ ਸਰਪੰਚ,ਮੱਧੂ ਬਾਲਾ ਸਰਪੰਚ,ਸਰਪੰਚ ਮਹਿੰਦਰ ਕੌਰ,ਦੀਪਕ ਆਂਗਰਾ ਪ੍ਰਧਾਨ ਵਪਾਰ ਮੰਡਲ,ਦਲੇਰ ਸਿੰਘ ਸਰਪੰਚ, ਰਾਮ ਪਾਲ ਕਾਹੀਵਾਲ,ਨੀਲਮ ਸੋਨੀ ਸਰਪੰਚ,ਗੁਰਵਿੰਦਰ ਕੌਰ ਸਰਪੰਚ,ਕੇਸਰ ਸਿੰਘ ਸੰਧੂ ਬਲਾਕ ਪ੍ਰਧਾਨ,ਰਿੰਕੂ ਸਰਪੰਚ,ਸਰਪੰਚ ਸੁਮਿਤ ਜ਼ਿੰਦਵੜੀ, ਸ਼ਿਵ ਕੁਮਾਰ ਸਰਪੰਚ,ਸੁਮਿਤ ਸਰਪੰਚ,ਗੁਰਮੀਤ ਕੋਟਲਾ,ਦੀਪਕ ਅਬਰੋਲ,ਸਰਬਜੀਤ ਸਿੰਘ ਭਟੋਲੀ,ਸ਼ਿਵ ਕੁਮਾਰ ਕਾਲੀਆ ਸਮਾਜ ਸੇਵੀ, ਹਰਤੇਗਬੀਰ ਸਿੰਘ ਤੇਗੀ,ਵੇਦ ਪ੍ਰਕਾਸ਼ਸਵਾਮੀਪੁਰ,ਦਵਿੰਦਰ ਸਿੰਘ ਸ਼ੰਮੀ ਬਰਾਰੀ ਯੂਥ ਆਗੂ, ਕੁਲਵਿੰਦਰ ਸਿੰਘ ਜੱਟਪੁਰ,ਭਗਵੰਤ ਅਟਵਾਲ,ਅਮਰਜੀਤ ਕੌਰ ਸਰਪੰਚ, ਜਸਵਿੰਦਰ ਸਿੰਘ ਬਾਠ, ਗੁਰਮੀਤ ਸਿੰਘ ਢੇਰ, ਦਇਆ ਸਿੰਘ ਸੰਧੂ, ਗੁਰਪ੍ਰੀਤ ਸਿੰਘ ਅਰੋੜਾ,ਗੁਰਵਿੰਦਰ ਸਿੰਘ ਸ਼ੋਕਰ ਜਸ਼ਨਪ੍ਰੀਤ ਸਿੰਘ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ