ਭੈਣੀ ਮਹਿਰਾਜ (ਜਗਸੀਰ ਲੌਂਗੋਵਾਲ):ਮਾਨਯੋਗ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀਮਤੀ ਪੂਨਮਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਨਾਲ ਜ਼ਿਲ੍ਹਾ ਬਰਨਾਲਾ ਦੇ ਵੱਖ ਵੱਖ ਸਕੂਲਾਂ ਵਿੱਚ ਨਾਰਕੋ ਕੋਆਰਡੀਨੇਸ਼ਨ ਸੈਂਟਰ (ਐਨ.ਸੀ.ਓ.ਆਰ.ਡੀ) ਅਧੀਨ ਨਸ਼ਿਆਂ ਤੋਂ ਜਾਗਰੂਕ ਹਿੱਤ ਸਲੋਗਨ, ਸਾੱਟ ਵੀਡਿਓਜ਼ ,ਲੈਕਚਰ ਅਤੇ ਕੁਇਜ਼ ਕਿਰਿਆਵਾਂ ਦਾ ਆਯੋਜਨ ਕੀਤਾ ਗਿਆ। ਜਿਸਦੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਸਿ) ਬਰਨਾਲਾ ਸ੍ਰੀਮਤੀ ਮਲਕਾ ਰਾਣੀ ਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਸਿੱ) ਬਰਨਾਲਾ ਸ.ਬਰਜਿੰਦਰਪਾਲ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਕੂਲਾਂ ਵਿੱਚ ਨਸ਼ਿਆਂ ਦੇ ਮਾਰੂ ਦੈਂਤ ਦੇ ਪ੍ਰਭਾਵਾਂ ਤੋਂ ਸੁਚੇਤ ਕਰਨ ਹਿੱਤ ਤੇ ਉਹਨਾਂ ਤੋਂ ਕੋਹਾਂ ਦੂਰ ਰਹਿਣ ਬਾਰੇ ਬੱਡੀਜ ਗਰੁੱਪ ਲੀਡਰ ਵੱਲੋਂ ਆਪਣੇ ਆਪਣੇ ਗਰੁੱਪ ਦੇ ਮੈਂਬਰਾਂ ਨੂੰ “ਨਸ਼ਿਆਂ ਨੂੰ ਨਾਂਹ ਜ਼ਿੰਦਗੀ ਨੂੰ ਹਾਂ” ਸਲੋਗਨ ਰਾਹੀਂ ਸਵੇਰ ਦੀ ਸਭਾ ਵਿੱਚ ਸਸਸਸ ਭੈਣੀ ਮਹਿਰਾਜ, ਸਸਸਸ ਹਰੀਗੜ੍ਹ, ਸਸਸਸ ਕੱਟੂ, ਸਸਸਸ ਹਮੀਦੀ, ਸਸਸਸ ਸਹਿਜੜਾ, ਸਸਸਸ ਸੇਖਾ, ਸਸਸਸ ਛੀਨੀਵਾਲ, ਸਸਸਸ ਲੜਕੀਆਂ ਧਨੌਲਾ ,ਸਹਸ ਕੁੱਬੇ,ਸਹਸ ਭੱਠਲਾਂ, ਸਹਸ ਉਪਲੀ , ਸਹਸ ਸਹੌਰ, ਸਹਸ ਅਸਪਾਲ ਖੁਰਦ,ਸਹਸ ਫਤਿਹਗੜ੍ਹ ਛੰਨਾ, ਸਮਸ ਭੂਰੇ, ਸਮਸ ਰਾਜਗੜ੍ਹ , ਸਮਸ ਸੰਘਰ ਪੱਤੀ ਧਨੌਲਾ ਵਿਖੇ ਜਾਗਰੂਕਤਾ ਮੁਹਿੰਮ ਚਲਾਈ। ਇਸ ਤੋਂ ਇਲਾਵਾ ਛੋਟੀ ਫਿਲਮ “ਨਸ਼ੇ ਨੂੰ ਨਾਂਹ, ਜ਼ਿੰਦਗੀ ਨੂੰ ਹਾਂ” ਸਸਸਸ ਖੁੱਡੀ ਖੁਰਦ, ਸਹਸ ਗੁਰਮ, ਸਹਸ ਨੰਗਲ ਵਿਖੇ ਦਿਖਾਈ ਗਈ। ਕੁਇਜ਼ ਮੁਕਾਬਲੇ ਦੌਰਾਨ ਸਸਸਸ ਧਨੌਲਾ ਲੜਕੇ ਅੰਮ੍ਰਿਤਪਾਲ ਸਿੰਘ ਨੇ ਪਹਿਲਾਂ, ਸੁਖਚੈਨ ਸਿੰਘ ਨੇ ਦੂਸਰਾ ,ਅਤੇ ਅਸਮਾਨ ਜਮਾਤ ਦਸਵੀਂ ਏ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ, ਸਸਸਸ ਕੰਨਿਆ ਧਨੌਲਾ ਕਮਲਜੀਤ ਕੌਰ ਨੇ ਪਹਿਲਾਂ, ਹਰਪ੍ਰੀਤ ਕੌਰ ਨੇ ਦੂਸਰਾ, ਜਸਪ੍ਰੀਤ ਕੌਰ ਜਮਾਤ ਦਸਵੀਂ ਏ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ । ਸਸਸਸ ਖੁੱਡੀ ਖੁਰਦ ਗੁਰਸਰਨ ਕੌਰ ਨੇ ਪਹਿਲਾਂ, ਜਸਪ੍ਰੀਤ ਕੌਰ ਨੇ ਦੂਸਰਾ ਤੇ ਜੈਸਮੀਨ ਕੌਰ ਜਮਾਤ ਨੌਵੀਂ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਸਹਸ ਭੈਣੀ ਜੱਸਾ ਕਰਨਵੀਰ ਸਿੰਘ ਨੇ ਪਹਿਲਾਂ, ਚਮਕੌਰ ਸਿੰਘ ਨੇ ਦੂਜਾ, ਭਿੰਦਰ ਸਿੰਘ ਜਮਾਤ ਦਸਵੀਂ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਸਹਸ ਨੰਗਲ ਕੋਮਲਪ੍ਰੀਤ ਕੌਰ ਨੇ ਪਹਿਲਾਂ, ਦੁਰਲਭ ਸਿੰਘ ਨੇ ਦੂਸਰਾ ਅਤੇ ਅਰਸ਼ਪ੍ਰੀਤ ਕੌਰ ਜਮਾਤ ਦਸਵੀਂ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ । ਸਮਸ ਚੁਹਾਨੇਕੇ ਕਲਾਂ ਸਿਮਰਨਜੀਤ ਕੌਰ ਨੇ ਪਹਿਲਾ ਸਥਾਨ, ਹਰਮਨ ਸਿੰਘ ਨੇ ਦੂਜਾ ਸਥਾਨ ਅਤੇ ਅੰਸਪ੍ਰੀਤ ਸਿੰਘ ਜਮਾਤ ਅੱਠਵੀਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਇਸ ਸਮੇਂ ਵੱਖ ਵੱਖ ਸਕੂਲਾਂ ਦੇ ਅਧਿਆਪਕ ਸਕੂਲ ਇੰਚਾਰਜ ਇਸ਼ਰਤ ਭੱਠਲ ,ਉਰਵਸ਼ੀ ਗੁਪਤਾ, ਦਿਨੇਸ਼ ਕੁਮਾਰ, ਮਨਦੀਪ ਕੌਰ,ਮੀਨਾਕਸ਼ੀ ਮਹਿਤਾ ਅਤੇ ਸਸਸਸ ਭੈਣੀ ਮਹਿਰਾਜ ਅੰਤਰਜੀਤ ਭੱਠਲ ਨੇ ਭਾਗ ਲਿਆ।