ਬਲਾਚੌਰ : ਮਹਾਂਮਾਇਆ ਬੁੱਧਵਿਹਾਰ ਬਲਾਚੌਰ ਵਿਖੇ ਬਾਵਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਦਾ ਮਹਾਂ ਪਰੀਨਿਰਵਾਣ ਦਿਵਸ ਸ਼ਰਧਾਪੂਰਵਕ ਢੰਗ ਨਾਲ ਮਨਾਇਆ ਗਿਆ। ਉਨ੍ਹਾਂ ਦੇ ਪਾਏ ਪੂਰਨਿਆਂ ਤੇ ਚੱਲਣ ਦਾ ਪ੍ਰਣ ਕੀਤਾ ਗਿਆ ਅਤੇ ਵਿਚਾਰ ਚਰਚਾ ਕੀਤੀ ਗਈ। ਬਾਵਾ ਸਾਹਿਬ ਦੇ ਮਿਸ਼ਨ ਨੂੰ ਘਰ ਘਰ ਪਹੁਚਾਉਣ ਲਈ ਆਗੂਆਂ ਅਤੇ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ। 8 ਦਸੰਬਰ ਨੂੰ ਬਹੁਜਨ ਸਮਾਜ ਪਾਰਟੀ ਵਲੋਂ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਮਨਾਏ ਜਾ ਰਹੇ ਬਾਬਾ ਸਾਹਿਬ ਦੇ ਪ੍ਰੀਨਿਰਵਾਣ ਦਿਵਸ ਦੇ ਸਮਾਗਮ ਵਿੱਚ ਪਹੁੰਚਣ ਦੀ ਅਪੀਲ ਕੀਤੀ ਗਈ। ਇਸ ਮੌਕੇ ਸ੍ਰੀ ਅਸ਼ਵਨੀ ਕੁਮਾਰ ਪ੍ਰਧਾਨ ਵਿਸ਼ਵ ਬੋਧ ਸੰਘ ਪੰਜਾਬ | ਸ੍ਰੀ ਦਿਲਬਾਗ ਮਹਿੰਦੀਪੁਰ ਸ੍ਰੀ ਦਵਿੰਦਰ ਸਿੰਘ ਸ਼ੀਂਹਮਾਰ । ਸ੍ਰੀ ਭੁਪਿੰਦਰ ਬੇਗਮਪੁਰੀ, ਸ੍ਰੀ ਸੁਰਿੰਦਰ ਸਿੰਘ ਸ਼ੀਂਹਮਾਰ, ਸ ਬਖਸ਼ੀਸ਼ ਮਾਜਰਾ ਜੱਟਾਂ, ਗਿਆਨ ਚੰਦ, ਅਵਤਾਰ ਰਾਜੂ ਮਾਜਰਾ, ਵਿਜੇ ਮੇਨਕਾ ਰੋਸ਼ਨ ਲਾਲ ਨਰਿੰਦਰ ਬੇਗਮਪੁਰ, ਜਸਵੰਤ ਤੂਰ ਆਦ ਹਾਜਰ ਸਨ, ਸ਼ਾਮ ਲਾਲ ਬਣਾ, ਜਸਵਿੰਦਰ ਮਾਣ, ਆਦਿ ਹਾਜ਼ਰ ਸਨ।