ਮਲੋਟ : ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ ਮਾਇਆਵਤੀ ਦੇ ਜਨਮ ਦਿਨ ਮੌਕੇ ਇਕ ਪ੍ਰੋਗਰਾਮ ਹਲਕਾ ਮਲੋਟ ਦੇ ਪ੍ਰਧਾਨ ਅਨਿਲ ਕੁਮਾਰ ਜਾਟਵ ਦੀ ਅਗਵਾਈ ਹੇਠ ਮਲੋਟ ਸ਼ਹਿਰ ਦੇ ਵਾਰਡ ਨੰਬਰ 19 ਵਿੱਚ ਕੀਤਾ ਗਿਆ । ਇਸ ਮੌਕੇ ਮਾਇਆਵਤੀ ਦੇ ਜਨਮ ਦਿਨ ਕੇਕ ਕੱਟ ਕੇ ਮਨਾਇਆ ਗਿਆ । ਪ੍ਰਧਾਨ ਅਨਿਲ ਕੁਮਾਰ ਜਾਟਵ ਨੇ ਮਾਇਆਵਤੀ ਦੇ ਜੀਵਨ ਅਤੇ ਸੰਘਰਸ਼ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਗਿਆ। ਇਸ ਮੌਕੇ ਸੀਨੀਅਰ ਆਗੂ ਸੁਭਾਸ਼ ਪੁੰਨੀਆ, ਰਾਮ ਸਰੂਪ, ਜਿਲ੍ਹਾ ਸੱਕਤਰ ਜੈਲਾ ਰਾਮ, ਜਰਨਲ ਸਕੱਤਰ ਨਿਰਮਲ ਕੁਮਾਰ, ਸੀਨੀਅਰ ਆਗੂ ਮਹਿੰਦਰ ਕੁਮਾਰ, ਰਾਜੇਸ਼ ਕਾਲੀ, ਹਲਕਾ ਇੰਚਾਰਜ ਪ੍ਰਦੀਪ ਕੁਮਾਰ, ਲੱਛਣ ਕੁਮਾਰ, ਸੁਰੇਸ਼ ਕੁਮਾਰ, ਫ਼ੁੱਲ ਚੰਦ, ਅਜੈ ਕੁਮਾਰ ਤੋ ਇਲਾਵਾ ਬਸਪਾ ਦੇ ਕਈ ਵਰਕਰ ਮੌਜੂਦ ਸਨ ।