ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦਾ ਕੈਲੰਡਰ ਡਿਪਟੀ ਕਮਿਸ਼ਨਰ ਨੇ ਕੀਤਾ ਜਾਰੀ 

Share and Enjoy !

Shares
ਸੰਗਰੂਰ (ਜਗਸੀਰ ਲੌਂਗੋਵਾਲ):ਗੌਰਮਿੰਟ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਯੂਨਿਟ ਸੰਗਰੂਰ ਵੱਲੋਂ ਨਵੇਂ ਸਾਲ ਦਾ ਕੈਲੰਡਰ ਸੰਦੀਪ ਰਿਸ਼ੀ ਡਿਪਟੀ ਕਮਿਸ਼ਨਰ ਨੇ ਜਾਰੀ ਕੀਤਾ। ਸੰਸਥਾ ਪ੍ਰਧਾਨ ਜੀਤ ਸਿੰਘ ਢੀਂਡਸਾ ਅਤੇ ਭੁਪਿੰਦਰ ਸਿੰਘ ਜੱਸੀ ਜਨਰਲ ਸਕੱਤਰ ਨੇ ਐਸ਼ੋਸੀਏਸ਼ਨ ਵੱਲੋਂ ਪਿਛਲੇ ਸਾਲ ਪੈਨਸ਼ਨਰਜ਼ ਅਤੇ ਮੁਲਾਜ਼ਮਾਂ ਲਈ ਕੀਤੇ ਭਲਾਈ ਦੇ ਕਾਰਜ ਅਤੇ ਸਮਾਜਿਕ ਸੇਵਾਵਾਂ ਬਾਰੇ ਦੱਸਿਆ। ਡਿਪਟੀ ਕਮਿਸ਼ਨਰ ਨੇ ਇਸ ਦੀ ਸ਼ਲਾਘਾ ਕੀਤੀ ਅਤੇ ਨਵੇਂ ਸਾਲ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ। ਉਪਰੰਤ ਮੁੱਖ ਅਹੁਦੇਦਾਰਾਂ ਦੀ ਮੀਟਿੰਗ ਸੰਸਥਾ ਦੇ ਪ੍ਰਧਾਨ ਜੀਤ ਸਿੰਘ ਢੀਂਡਸਾ ਦੀ ਪ੍ਰਧਾਨਗੀ ਹੇਠ  ਪੈਨਸ਼ਨ ਦਫ਼ਤਰ ਵਿਖੇ ਹੋਈ ਸੰਸਥਾ ਦੀ ਚੋਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਼ਪਰਧਾਨ ਜੀ ਨੇ ਦੱਸਿਆ ਕਿ ਪ੍ਰਧਾਨ ਤੇ ਜਨਰਲ ਸਕੱਤਰ ਦੀ ਚੋਣ ਲਈ ਆਮ ਇਜਲਾਸ ਮਿਤੀ 26 ਜਨਵਰੀ ਨੂੰ ਸਵੇਰੇ 10-00 ਵਜੇ ਪੈਨਸ਼ਨ ਭਵਨ ਸੰਗਰੂਰ ਵਿਖੇ ਹੋਵੇਗਾ ।ਚੋਣ ਕਰਵਾਉਣ ਲਈ ਸਰਵਸ੍ਰੀ ਦਰਸ਼ਨ ਸਿੰਘ ਨੌਰਥ, ਰਵਿੰਦਰ ਸਿੰਘ ਗੁੱਡੂ ਤੇ ਦੇਵਿੰਦਰ ਕੁਮਾਰ ਜਿੰਦਲ ਤੇ ਅਧਾਰਿਤ ਕਮੇਟੀ ਦਾ ਗਠਨ ਕੀਤਾ ਗਿਆ ਹੈ ਼ਚਾਹਵਾਨ ਉਮੀਦਵਾਰ ਇਸ ਦਿਨ ਸਵੇਰੇ 10-00 ਵਜੇ ਤੋਂ ਸਵੇਰੇ 11-00 ਵਜੇਂ ਤੱਕ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਸਕਦੇ ਹਨ ਅਤੇ ਨਾਮਜ਼ਦਗੀ ਪੱਤਰ ਵਾਪਸ 11 ਤੋਂ ਦੁਪਹਿਰ 12-00 ਵਜੇ ਤੱਕ ਲਏ ਜਾ ਸਕਦੇ ਹਨ ਇਸ ਉਪਰੰਤ ਜੇ ਲੋੜ ਪਈ ਤਾਂ ਵੋਟਿੰਗ ਹੋਵੇਗੀ਼ ਉਨ੍ਹਾਂ ਸੰਸਥਾ ਦੇ ਸਾਰੇ ਸਤਿਕਾਰਯੋਗ ਮੈਂਬਰਾਂ ਨੂੰ ਆਮ ਇਜਲਾਸ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਲਈ ਬੇਨਤੀ ਕੀਤੀ ਇਸ ਮੌਕੇ  ਹਰਵਿੰਦਰ ਸਿੰਘ ਭੱਠਲ, ਗੁਰਦੀਪ ਸਿੰਘ ਮੰਗਵਾਲ, ਰਾਜ ਕੁਮਾਰ ਅਰੋੜਾ, ਅਮਰ ਸਿੰਘ ਚਹਿਲ,  ਸਤਪਾਲ ਸਿੰਗਲਾ, ਗੁਰਦੇਵ ਸਿੰਘ ਲੂੰਬਾ, ਜੰਟ ਸਿੰਘ ਸੋਹੀਆਂ, ਸੁਰਿੰਦਰ ਪਾਲ ਸਿੰਘ ਸਿਦਕੀ, ਰਾਮ ਸਰੂਪ ਸਿੰਘ ਅਲੀਸ਼ੇਰ, ਸੁਰਿੰਦਰ ਸਿੰਘ ਸੋਢੀ, ਕਰਨੈਲ ਸਿੰਘ ਸੇਖੋਂ, ਪੀ ਸੀ ਬਾਘਾ, ਗੁਰਦੇਵ ਸਿੰਘ ਭੁੱਲਰ , ਗਿਰਧਾਰੀ ਲਾਲ, ਬਲਦੇਵ ਸਿੰਘ ਰਤਨ, ਸੁਖਦੇਵ ਸਿੰਘ ਜੱਸੀ, ਜਸਪਾਲ ਸਿੰਘ, ਕਿਸ਼ੋਰੀ ਲਾਲ, ਤੇਜਾ ਸਿੰਘ, ਰਾਜ ਸਿੰਘ ਆਦਿ ਹਾਜ਼ਰ ਸਨ।

About Post Author

Share and Enjoy !

Shares

Leave a Reply

Your email address will not be published. Required fields are marked *