ਨਗਰ ਕੀਰਤਨ ਰੂਟ ਦੇ ਵੱਖ ਵੱਖ ਪੜਾਵਾਂ ਤੇ ਸਜਾਵਟੀ ਗੇਟ ਲਗਾ ਕੇ ਕੀਤਾ ਭਰਵਾਂ ਸਵਾਗਤ,
ਨਾਭਾ (ਦਲਜੀਤ ਸਿੰਘ) : ਰਿਆਸਤੀ ਸਹਿਰ ਨਾਭਾ ਵਿਖੇ ਜੈਤੋਂ ਦੇ ਸ਼ਹੀਦਾਂ ਦੀ ਯਾਦ ਦੇ ਵਿੱਚ ਸੁਸ਼ੋਭਤ ਗੁਰਦੁਆਰਾ ਅਕਾਲਗੜ੍ਹ ਸਾਹਿਬ ਵਿਖੇ ਅੱਜ ਸਮੁੱਚੀ ਮਾਨਵਤਾ ਦੇ ਸਾਂਝੇ ਰਹਿਬਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਨਗਾਰਿਆਂ ਧੌਂਸਿਆ ਨਰ ਸਿੰਘਿਆ ਅਤੇ ਜੈਕਾਰਿਆਂ ਦੀ ਗੂੰਜ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਜਿਸ ਵਿੱਚ ਘੋੜ੍ਹ ਸਵਾਰਾਂ ਅਤੇ ਗੱਤਕਾ ਪਾਰਟੀਆਂ ਨੇ ਖਾਲਸਾਈ ਖੇਡਾਂ ਦੇ ਜੌਹਰ ਦਿਖਾ ਕੇ ਅਤੇ ਕੀਰਤਨੀ ਜਥੇ ਤੇ ਸ਼ਬਦੀ ਜਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਅਤੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਮਹਿਮਾ ਸ਼ਬਦਾਂ ਰਾਹੀਂ ਗਾਇਨ ਕਰ ਨਿਹਾਲ ਕੀਤਾ ਇਸ ਮੌਕੇ ਵੱਡੀ ਗਿਣਤੀ ਵਿੱਚ ਟਰੈਕਟਰ ਟਰਾਲੀਆਂ ਕਾਰਾਂ ਜੀਪਾਂ ਅਤੇ ਵੱਖ ਵੱਖ ਸਾਧਨਾਂ ਰਾਹੀਂ ਸੰਗਤਾਂ ਨੇ ਸ਼ਮੂਲੀਅਤ ਕੀਤੀ ਤੇ ਨਗਰ ਕੀਰਤਨ ਦੇ ਰੂਟ ਤੇ ਵੱਖ ਵੱਖ ਪੜਾਵਾਂ ਤੇ ਸਵਾਗਤੀ ਗੇਟ ਲਗਾਏ ਗਏ ਅਤੇ ਨਗਰ ਕੀਰਤਨ ਵਿੱਚ ਪਹੁੰਚੀਆਂ ਸੰਗਤਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਅਤੇ ਸੰਗਤਾਂ ਲਈ ਥਾਂ-ਥਾਂ ਲੰਗਰ ਲਗਾਏ ਗਏ ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਸਵ: ਰਾਜਾ ਨਰਿੰਦਰ ਸਿੰਘ ਦੇ ਪੋਤਰੇ ਕਾਕਾ ਮਾਨਇੰਦਰ ਸਿੰਘ ਮਾਨੀ ਅਤੇ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ 550 ਸਾਲ ਪਹਿਲਾਂ ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਲਈ ਪਵਣ ਗੁਰੂ ਪਾਣੀ ਪਿਤਾ ਦਾ ਸਿਧਾਂਤ ਬਖਸ਼ਿਆ ਸੀ ਜਿਸ ਸਿਧਾਂਤ ਤੋਂ ਅਸੀਂ ਤਕਰੀਬਨ ਭਟਕ ਚੁੱਕੇ ਹਾਂ ਅਤੇ ਇਸੇ ਕਾਰਨ ਅਸੀਂ ਅੱਜ ਆਪਣੇ ਵਾਤਾਵਰਨ ਨੂੰ ਪਲੀਤ ਕਰ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਦੁੱਖ ਭੋਗ ਰਹੇ ਹਾਂ ਸੋ ਸਾਨੂੰ ਜ਼ਿੰਦਗੀ ਦਾ ਆਨੰਦ ਮਾਨਣ ਲਈ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਿਧਾਂਤ ਚੱਲਣਾ ਅਤਿ ਜਰੂਰੀ ਹੈ ਇਸ ਮੌਕੇ ਜਥੇਦਾਰ ਬਲਤੇਜ ਸਿੰਘ ਖੋਖ,ਗੁਰਦਿਆਲ ਇੰਦਰ ਸਿੰਘ ਬਿੱਲੂ ਸਾਬਕਾ ਚੇਅਰਮੈਨ,ਗੁਰਬਖਸ਼ੀਸ਼ ਸਿੰਘ ਭੱਟੀ ਸਾਬਕਾ ਨਗਰ ਕੌਂਸਲ ਪ੍ਰਧਾਨ,ਬਲਜੀਤ ਸਿੰਘ ਖਹਿਰਾ ਪ੍ਰਧਾਨ ਅਮਲ ਸੁਸਾਇਟੀ ਨਾਭਾ,ਮੈਨੇਜਰ ਗੁਰਲਾਲ ਸਿੰਘ ਨਲੀਨੀ ਗੁਰਦੁਆਰਾ ਘੋੜਿਆਂ ਵਾਲਾ ਸਾਹਿਬ ਨਾਭਾ,ਸੁਖਪਿੰਦਰ ਸਿੰਘ ਐਸਡੀਓ,ਮੈਨੇਜਰ ਹਰਨੇਕ ਸਿੰਘ,ਪਰਮਜੀਤ ਸਿੰਘ ਸਹੌਲੀ,ਸਰਜੀਤ ਸਿੰਘ ਬਾਬਰਪੁਰ,ਮੇਵਾ ਸਿੰਘ,ਹਰਦਮ ਸਿੰਘ,ਜਸਕੀਰਤ ਸਿੰਘ ਟੋਡਰਵਾਲ,ਜਸਵੰਤ ਸਿੰਘ ਰੋਹਟਾ,ਪ੍ਰੀਤਮ ਸਿੰਘ,ਅਮਰੀਕ ਸਿੰਘ ਮੈਨੇਜਰ ਗੁ: ਪਾਤਸ਼ਾਹੀ ਨੌਵੀਂ ਰੋਹਟਾ ਸਾਹਿਬ,ਗਿਆਨੀ ਮਨਿੰਦਰ ਸਿੰਘ ਪਟਿਆਲਾ,ਮਨਦੀਪ ਸਿੰਘ ਤੁੰਗਾਂ,ਬੱਬੂ,ਰਣਜੀਤ ਸਿੰਘ ਪੂਨੀਆਂ,ਗਮਦੂਰ ਸਿੰਘ,ਹਰਜੀਤ ਸਿੰਘ,ਪ੍ਰਿਤਪਾਲ ਸਿੰਘ ਕਪੂਰ,ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ