ਮਨੁੱਖ ਦੀ ਪ੍ਰਵਿਰਤੀ ਆਦਿ ਕਾਲ ਤੋਂ ਹੀ ਬਹੁਤ ਚੰਚਲ, ਦਿਆਲੂ, ਹੈ। ਮਨੁੱਖ ਵਿੱਚ ਭਾਵਨਾਵਾਂ ਸਭ ਤੋਂ ਜ਼ਿਆਦਾ ਹੁੰਦੀਆਂ ਜੀਵ ਜੰਤੂਆਂ ਤੋਂ ਵੀ ਵੱਧ। ਇਨਾਂ ਭਾਵਨਾਵਾਂ ਦੇ ਵੇਗ ਕਾਰਨ ਹੀ ਮਨੁੱਖ ਹਮੇਸ਼ਾ ਦੁਸਰਿਆਂ ਦੀ ਮੱਦਤ ਲਈ ਤਤਪਰ ਰਹਿੰਦਾ ਹੈ। ਜ਼ੋ ਕਿ ਧਰਤੀ ਤੇ ਪਰਮਾਤਮਾ ਵਲੋਂ ਮਨੁੱਖ ਨੂੰ ਦਿੱਤੀ ਖੂਬਸੂਰਤ ਪ੍ਰਵਿਰਤੀ ਹੈ। ਇਸੇ ਪ੍ਰਵਿਰਤੀ ਕਾਰਨ ਕਈ ਵਾਰ ਮਨੁੱਖ ਦੁਸਰੇ ਵਿਅਕਤੀ ਇਥੋਂ ਤੱਕ ਕਿ ਜੀਵ ਜੰਤੂਆਂ, ਪਸ਼ੂਆਂ, ਕੁਦਰਤ ਆਦਿ ਲਈ ਆਪਣੀ ਜਾਨ ਤੱਕ ਵਾਰਨ ਦੇ ਸਮਰੱਥ ਰਹਿੰਦਾ ਹੈ। ਜ਼ੋ ਕਿ ਲਾਜਵਾਬ, ਬਾ-ਕਮਾਲ ਹੈ।
ਪਰ ਕੁਦਰਤ ਹਮੇਸਾ ਦੀ ਤਰਾ ਸੰਤੁਲਿਤ ਦ੍ਰਿਸ਼ਟੀ ਕੌਣ ਤਹਿਤ ਹੀ ਪ੍ਰਵਾਹਿਤ ਹੁੰਦੀ ਹੈ। ਬਹੁਤ ਸਾਰੇ ਮਨੁੱਖਾਂ ਵਿੱਚ ਆਦਿ ਕਾਲ ਤੋਂ ਹੀ ਆਪਣੇ ਆਪ ਪੈਦਾ ਹੋਏ ਦਵੇਸ਼ ਨੂੰ ਖਤਮ ਕਰਨ ਦੀ ਤਾਕਤ ਜ਼ਿਆਦਾਤਰ ਮਨੁੱਖ ਆਪਣੇ ਆਪ ਵਿਚ ਪੈਦਾ ਕਰਨ ਵਿੱਚ ਅਸਫਲ ਹੀ ਹੈ ਨਾਲ ਹੀ ਓਨਾ ਲਈ ਇਹ ਨਾਮੁਮਕਿਨ ਦੇ ਬਰਾਬਰ ਹੈ। ਦੂਸਰੇ ਇੰਨਸਾਨ ਨੂੰ ਕੰਮ ਕਰਦਿਆਂ ਦੇਖ, ਓਸ ਦਾ ਕੰਮ ਦੇ ਤਰੀਕੇ, ਵਿਚਰਣ ਦੀਆਂ ਆਦਤਾਂ ਆਦਿ, ਆਦਿ, ਆਦਿ, ਤੇ ਅਮਲ ਕਰਨ ਦੀ ਵਜਾਏ ਓਸ ਨਾਲ ਈਰਖਾ, ਜੈਲਸ, ਦਵੇਸ਼ ਪੈਦਾ ਹੋਣਾ ਇਹ ਕੋਈ ਮਨੁੱਖੀ ਕਸੂਰ ਨਹੀਂ ਪਰ ਗੈਰ ਕੁਦਰਤੀ ਪ੍ਰਵਿਰਤੀ ਹੈ। ਕਈ ਵਾਰ ਤਾਂ ਆਦਿ ਕਾਲ ਦੀਆਂ ਕਿਤਾਬਾਂ ਪੜਨ ਤੇ ਹੈਰਾਨੀਜਨਕ ਜਾਣਕਾਰੀ ਮਿਲਦੀ ਹੈ ਕਿ ਨਜ਼ਦੀਕੀ ਰਿਸ਼ਤੇਦਾਰ, ਮਿੱਤਰ, ਪਰਿਵਾਰਿਕ ਮੈਂਬਰਾਂ ਜ਼ੋ ਹਰ ਸਮੇਂ ਨਾਲ ਰਹਿੰਦੇ, ਬੈਠਦੇ, ਵਿਚਰਦੇ ਹਨ ਓਹ ਵੀ ਆਪਸੀ ਦਵੇਸ਼ ਦੀ ਅਗਨੀ ਵਿੱਚ ਜਲਣਾ ਸ਼ੁਰੂ ਕਰ ਦਿੰਦੇ ਨੇ। ਇਥੋਂ ਤੱਕ ਕਿ ਛੋਟੇ ਤੋਂ ਲੈ ਕੇ ਵੱਡੇ ਨੁਕਸਾਨ ਕਰਦੇ ਲੋਕ ਆਮ ਦੇਖੇ ਜਾਂਦੇ ਸੀ। ਜਦੋਂ ਕਿ ਸਾਹਮਣੇ ਵਾਲੇ ਨੂੰ ਇਸ ਦਾ ਇਲਮ ਤੱਕ ਨਹੀਂ ਹੁੰਦਾ ਓਹ ਆਮ ਸਧਾਰਨ ਵਾਂਗ ਰਿਸ਼ਤਿਆਂ, ਦੋਸਤੀਆਂ ਵਿੱਚ ਵਿਚਰ ਰਿਹਾ ਹੁੰਦਾ ਹੈ। ਇਹ ਦਵੇਸ਼ ਭਰੀ ਪ੍ਰਵਿਰਤੀ ਮਨੁੱਖ ਨੂੰ ਆਪਣੇ ਆਲੇ ਦੁਆਲੇ ਪੈਦਾ ਹੋ ਰਹੀਆਂ ਨਾਕਰਾਤਮਕ ਉਰਜਾਵਾਂ ਤੋਂ ਹੀ ਮਿਲ ਰਹੀਆਂ ਹੁਂਦੀ ਹਨ। ਨਿਰਭਰ ਕਰਦਾ ਹੈ ਕਿ ਆਲੇ ਦੁਆਲੇ ਕਿਹੋ ਜਹੇ ਲੋਕ ਰਹਿਦੇ ਹਨ, ਕਿੰਨਾ ਦੀ ਸੰਗਤ/ਸੰਸਕਾਰ ਵਿੱਚ ਇੰਨਸਾਨੀ ਦਿਮਾਗ ਵਿਕਸਿਤ ਹੋ ਰਿਹਾ ਹੈ। ਪੌਣ ਪਾਣੀ ਕਿਹੋ ਜਿਹਾ ਹੈ। ਅੰਨ ਦਾ ਮੰਨ ਤੇ ਅਸਰ ਵੀ ਲੁਕਿਆ ਛਿਪਿਆ ਨਹੀਂ ਹੈ। ਜ਼ੋ ਕਿ ਮਨੁੱਖੀ ਜੀਵਨ ਤੇ ਭਾਰੂ ਰਿਹਾ ਸੀ/ਹੈ। ਇਸ ਪ੍ਰਵਿਰਤੀ ਤੋਂ ਨਿਜਾਤ ਪਾਉਣ ਲਈ ਮਨੁੱਖ ਨੂੰ ਯਤਨਸ਼ੀਲ ਹੋਣਾ ਪੈਂਦਾ ਹੈ। ਕਿਉਂਕਿ ਮਨੁੱਖ ਲਈ ਅਸੰਭਵ ਕੁਝ ਵੀ ਨਹੀਂ ਇਸ ਧਰਤੀ ਤੇ ਕਿਉਂਕਿ ਇਹ ਕੁਦਰਤੀ ਬਦਲਾਵ ਕਿਸੇ ਸਮੇਂ ਵੀ ਸੰਭਵ ਹੈ। ਪਰ ਫਿਰ ਵੀ ਜੇਕਰ ਇੰਨਸਾਨ ਨੇ ਧਾਰਨਾ ਹੀ ਦਵੇਸ਼ ਦੀ ਕੀਤੀ ਹੋਵੇ ਤਾਂ ਓਸ ਸਥਿਤੀ ਵਿੱਚ ਕੁਝ ਨਹੀਂ ਬਦਲਿਆ ਜਾ ਸਕਦਾ ਪਰ ਫਿਰ ਇੱਕ ਵੱਡੀ ਸਚਾਈ ਇਹ ਵੀ ਹੈ ਕਿ *ਦਵੇਸ਼ ਤੋਂ ਆਹਤ ਮਨੁੱਖੀ ਪ੍ਰਵਿਰਤੀ ਸਵੈ ਘਾਤਕ* ਹੋ ਨਿਬੜਦੀ ਹੈ।
ਇੰਨਕਲਾਬ ਜਿੰਦਾਬਾਦ
-ਕਪਿਲ ਮਹਿੰਦਲੀ,
ਸ਼੍ਰੀ ਅਨੰਦਪੁਰ ਸਾਹਿਬ।
94174-75914